ਜੀ ਐਸ ਪੰਨੂ
ਪਟਿਆਲਾ, 1 ਜੁਲਾਈ, 2017 : ਵਿਸ਼ਵ ਡਾਕਟਰ ਦਿਵਸ ਦੇ ਅਵਸਰ ਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਆਡੀਟੋਰੀਅਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਖਾਲੀ ਪਈਆਂ ਮਾਹਿਰ ਡਾਕਟਰਾਂ ਤੇ ਹੋਰ ਜ਼ਰੂਰੀ ਸਟਾਫ ਦੀਆਂ ਅਸਾਮੀਆਂ ਛੇਤੀ ਹੀ ਭਰਨਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਸਿਹਤ ਮੰਤਰੀ ਕਿਹਾ ਕਿ ਤਕਨੀਕੀ ਅਸਾਮੀਆਂ ਲੰਮੇ ਸਮੇਂ ਤੋਂ ਖਾਲੀ ਪਈਆਂ ਹੋਣ ਕਾਰਨ ਮਹਿੰਗੀ ਮਸ਼ੀਨਰੀ ਕਬਾੜ ਬਣ ਕੇ ਰਹਿ ਗਈ ਹੈ। ਉਹਨਾਂ ਰਾਜਿੰਦਰਾ ਹਸਪਤਾਲ ਲਈ ਸਿਹਤ ਵਿਭਾਗ ਵੱਲੋਂ 20 ਕਰੋੜ ਰੁਪਏ ਦੇਣ ਦਾਐਲਾਨ ਵੀ ਕੀਤਾ। ਉਹਨਾਂ ਡਾਕਟਰ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਡਾਕਟਰ ਤੇ ਮਰੀਜ਼ ਦੇ ਰਿਸ਼ਤੇ ਦੀ ਪਵਿੱਤਰਤਾ ਕਾਇਮ ਰੱਖਣ ਦੀ ਲੋੜ ਹੈ। ਡਾਕਟਰ ਤੇ ਮਰੀਜ਼ ਦੇ ਪਵਿੱਤਰ ਰਿਸ਼ਤੇ ਵਿੱਚ ਵੱਧ ਰਹੀਆਂ ਦੂਰੀਆਂ ਤੇ ਹਾਜ਼ਰ ਡਾਕਟਰਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਸ ਨਾਜ਼ੁਕ ਮਾਮਲੇ ਦੇ ਹੱਲ ਲਈ ਆਤਮ ਚਿੰਤਨ ਕਰਕੇ ਇਸ ਦਾ ਢੁੱਕਵਾਂ ਹੱਲ ਕੱਢਣ।
ਮੈਡੀਕਲ, ਸਿਖਿਆ ਤੇ ਖੋਜ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਵਿਸ਼ਵ ਡਾਕਟਰ ਦਿਵਸ ਦੀ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਉਹ ਗਰੀਬ ਤੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਵੀ ਅੱਗੇ ਆਉਣ। ਉਹਨਾਂ ਭਰੋਸਾ ਦਿੱਤਾ ਕਿ ਡਾਕਟਰੀ ਭਾਈਚਾਰੇ ਦੀਆਂ ਜ਼ਰੂਰੀਮੰਗਾਂ 'ਤੇ ਵੀ ਸਰਕਾਰ ਹਮਦਰਦੀ ਨਾਲ ਵਿਚਾਰ ਕਰ ਰਹੀ ਹੈ। ਇਸ ਮੌਕੇ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ: ਏ.ਐਸ.ਸੇਖੋ, ਨਿਰਦੇਸ਼ਕ ਮੈਡੀਕਲ ਸਿਖਿਆ ਤੇ ਖੋਜ ਡਾ: ਸੁਜਾਤਾ ਸ਼ਰਮਾ, ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਡਾ: ਅਨੀਤਾ ਗੁਪਤਾ, ਮੈਡੀਕਲ ਕਾਲਜਅਧਿਆਪਕ ਜਥੇਬੰਦੀ ਦੇ ਪ੍ਰਧਾਨ ਡਾ: ਐਚ.ਐਸ.ਸੋਹਲ, ਜਨਰਲ ਸਕੱਤਰ ਡਾ: ਡੀ.ਐਸ.ਭੁੱਲਰ, ਮੈਡੀਕਲ ਸੁਪਰਡੈਂਟ ਡਾ: ਬੀ.ਐਸ.ਬਰਾੜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਿਹਤ ਮੰਤਰੀ ਵੱਲੋਂ ਪੰਜਾਬ ਅਕੈਡਮੀ ਆਫ ਫੌਰੈਸਿਕ ਮੈਡੀਸਨ ਐਂਡ ਟੈਕਨੋਲਜੀ ਦਾ ਰਸਾਲਾਰਲੀਜ਼ ਕੀਤਾ ਅਤੇ ਮੈਡੀਕਲ ਕਾਲਜ ਵਿਖੇ ਇੱਕ ਦਲੇਰਆਨਾ ਕਾਰਵਾਈ ਵਿਖਾਉਣ ਵਾਲੇ ਪੰਜ ਵਿਦਿਆਰਥੀਆਂ ਸੌਰਵ ਅਰੌੜਾ, ਮੋਹਿਤ ਦੁੱਗਲ, ਸੁਖਦੇਵ ਸਿੰਘ, ਰਾਹੁਲ ਕੁਮਾਰ ਅਤੇ ਜਸਮੀਤ ਸਿੰਘ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ।
ਸਮਾਗਮ ਮੌਕੇ ਪੰਜਾਬ ਡੈਂਟਲ ਕੌਂਸਲਰ ਦੇ ਰਜਿਸਟਰਾਰ ਡਾ: ਪੁਨੀਤ ਗਿਰਧਰ, ਪ੍ਰਿੰਸੀਪਲ ਡੈਂਟਲ ਕਾਲਜ ਡਾ: ਵਿਪਨ ਭਾਰਤੀ, ਵਾਈਸ ਪ੍ਰਿੰਸੀਪਲ ਡਾ: ਹਰਜਿੰਦਰ ਸਿੰਘ, ਡਾ: ਵਿਸ਼ਾਲ ਚੌਪੜਾ, ਡਾ: ਹਰਦੀਪ ਸਿੰਘ ਮਾਨ, ਐਸਿਸਟੈਂਟ ਪ੍ਰੋਫੈਸਰ ਅਤੇ ਰਾਜਿੰਦਰਾਹਸਪਤਾਲ ਦੇ ਬੱਚਿਆਂ ਦੇ ਵਿਭਾਗ ਦੀ ਨਰਸਰੀ ਮੁਖੀ ਡਾ: ਹਰਜਿੰਦਰ ਸਿੰਘ, ਡਾ: ਅਵਨੀਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਹੋਰ ਡਾਕਟਰ ਵੀ ਹਾਜ਼ਰ ਸਨ।