ਜੀ ਐਸ ਪੰਨੂ
ਪਟਿਆਲਾ, 30 ਜੂਨ, 2017 : ਵੋਟਰ ਸੂਚੀਆਂ ਦੀ ਆਨ-ਲਾਈਨ ਸੁਧਾਈ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅੱਜ ਐਰੋਨੈਟ ਨਾਂ ਦੇ ਪੋਰਟਲ ਦੀ ਸ਼ੁਰੂਆਤ ਦੇਸ਼ ਭਰ ਵਿੱਚ ਕੀਤੀ ਗਈ ਹੈ। ਦੁਪਹਿਰ 3:15 ਵਜੇ ਜਿੱਥੇ ਸਾਰੇ ਦੇਸ਼ ਵਿੱਚ ਚੋਣ ਕਮਿਸ਼ਨ ਨੇ ਐਰੋਨੈਟ ਦੀ ਸ਼ੁਰੂਆਤ ਕੀਤੀ ਉਥੇਪਟਿਆਲਾ ਜ਼ਿਲੇ ਵਿੱਚ ਵਧੀਕ ਜ਼ਿਲਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ ਜਰਨਲ ਸ੍ਰੀਮਤੀ ਪੂਨਮਦੀਪ ਕੌਰ ਨੇ ਇਹ ਜ਼ਿੰਮੇਵਾਰੀ ਨਿਭਾਈ ਹੈ।
ਉਹਨਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ ਅਤੇ ਉਸ ਨੂੰ ਛੇਤੀ ਤੋਂ ਛੇਤੀ ਘਰ ਬੈਠੇ ਹੀ ਵੋਟ ਦਾ ਅਧਿਕਾਰ ਦੇਣ ਲਈ ਚੋਣ ਕਮਿਸ਼ਨ ਨੇ ਇਹ ਪੋਰਟਲ ਲਾਂਚ ਕੀਤਾ ਹੈ। ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਐਰੋਨੈਟ ਵੋਟਰ ਸੂਚੀਆ ਦੀ ਸੁਧਾਈ ਦਾ ਇੱਕ ਨਵਾਂ ਆਨ ਲਾਈਨ ਨੈਸ਼ਨਲ ਪੋਰਟਲ ਹੈ। ਇਹ ਪੋਰਟਲ ਆਮ ਜਨਤਾ ਦੀ ਸਹੂਲੀਅਤ ਲਈ ਸ਼ੁਰੂ ਕੀਤਾ ਗਿਆ ਹੈ। ਪੰਜਾਬ, ਪੂਰੇ ਭਾਰਤ ਵਿੱਚ ਅਜਿਹਾ ਪਹਿਲਾ ਰਾਜ ਬਣ ਗਿਆ ਹੈ ਜਿਸ ਵਿੱਚ ਐਰੋਨੈਟ ਪੋਰਟਲ ਦੀਸ਼ੁਰੂਆਤ ਕੀਤੀ ਗਈ ਹੈ। ਇਸ ਪੋਰਟਲ ਵਿੱਚ ਵੋਟਰਾ ਅਤੇ ਆਮ ਜਨਤਾ ਲਈ ਕਈ ਸਹੂਲਤਾ ਦਿੱਤੀਆਂ ਗਈਆਂ ਹਨ।
ਵਧੀਕ ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਹ ਪੋਰਟਲ ਆਨ ਲਾਈਨ ਅਤੇ ਆਫ ਲਾਈਨ ਦੋਵੇਂ ਵਿਧੀਆ ਰਾਹੀਂ ਕੰਮ ਕਰੇਗਾ। ਇਸ ਦਾ ਭਾਵ ਇਹ ਹੈ ਕਿ ਜੇਕਰ ਕੋਈ ਵਿਅਕਤੀ ਜਿਸਦੀ ਉਮਰ 1-1-2017 ਨੂੰ 18 ਸਾਲ ਪੂਰੀ ਹੋ ਗਈ ਹੈ ਅਤੇ ਉਸਦੀ ਅਜੇ ਤੱਕਵੋਟ ਨਹੀਂ ਬਣੀ ਹੈ, ਤਾਂ ਉਹ ਆਪਣੀ ਵੋਟ ਰਜਿਸਟਰ ਕਰਵਾਉਣ ਲਈ ਫਾਰਮ ਨੰ: 8, ਇੱਕੋ ਚੋਣ ਹਲਕੇ ਵਿੱਚ ਰਿਹਾਇਸ਼ ਦੀ ਅਦਲਾ ਬਦਲੀ ਕਰਨ ਸਬੰਧੀ ਫਾਰਮ ਨੰ: 8-ਏ ਵਿੱਚ http://nvsp.in ਦੇ ਲਿੰਕ ਤੇ ਜਾ ਕੇ ਆਨ ਲਾਈਨ ਬਿਨੈ ਕਰ ਸਕਦਾ ਹੈ। ਐਰੋਨੈਟਪੋਰਟਲ ਨੂੰ http://nvsp.in ਨਾਲ ਜੋੜ ਦਿੱਤਾ ਗਿਆ ਹੈ। ਵੋਟਰਾ ਪਾਸੋਂ ਭਰੇ ਗਏ ਬਿਨੈ ਪੱਤਰ ਸਿੱਧਾ ਐਰੋਨੈਟ 'ਤੇ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਆਫ ਲਾਈਨ ਅਪਲਾਈ ਕਰਨ ਸਬੰਧੀ ਆਪਣਾ ਬਿਨੈ ਪੱਤਰ ਆਪਣੇ ਏਰੀਏ ਦੇ ਸਬੰਧਤ ਬੂਥਲੇਵਲ ਅਫ਼ਸਰ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਜਾਂ ਜ਼ਿਲਾ ਚੋਣ ਦਫ਼ਤਰ ਵਿਖੇ ਜਮਾਂ ਕਰਵਾ ਸਕਦਾ ਹੈ।
ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਐਰਨੈਟ ਪੋਰਟਲ ਤੇ ਆਨ ਲਾਈਨ ਕੀਤਾ ਜਾਣਾ ਹੈ। ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਐਰੋਨੈਟ ਪੋਰਟਲ ਰਾਹੀਂ ਪ੍ਰਾਪਤ ਹੋਏ ਆਨ –ਲਾਈਨ ਅਤੇ ਆਫ ਲਾਈਨ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਤੇ ਸਮੇਂ-ਸਮੇਂ ਤੇ ਕੀਤੀ ਜਾਣ ਵਾਲੀ ਕਾਰਵਾਈ ਭਾਵ ਦਾਅਵੇ ਅਤੇ ਇਤਰਾਜ ਨੂੰ ਸਵੀਕਾਰ ਕਰਨ/ ਰੱਦ ਕਰਨ, ਵੋਟਰਸ਼ਨਾਖਤੀ ਕਾਰਡ ਤਿਆਰ ਹੋਣ ਸਬੰਧੀ ਸਾਰੀ ਜਾਣਕਾਰੀ ਵੋਟਰ ਪਾਸੋਂ ਬਿਨੈ-ਪੱਤਰ ਵਿੱਚ ਦਿੱਤੇ ਗਏ ਮੋਬਾਇਲ ਨੰ: ਤੇ ਨਾਲ ਦੀ ਨਾਲ ਦਿੱਤੀ ਜਾਵੇਗੀ।
ਵਧੀਕ ਜ਼ਿਲਾ ਚੋਣ ਅਧਿਕਾਰੀ ਨੇ ਕਿਹਾ ਕਿ ਇਸ ਵਿੱਚ ਬਿਨੈਕਾਰ ਵਲੋਂ ਆਪਣੇ ਅਪਲਾਈ ਕੀਤੇ ਫਾਰਮ ਦੀ ਟੀਕਟਿੰਗ ਕਰਨ ਦੀ ਸੁਵਿਧਾ ਵੀ ਉਪਲਬਧ ਕਰਵਾਈ ਗਈ ਹੈ। ਬਿਨੈਕਾਰ ਆਪਣੇ ਫਾਰਮ ਦੀ ਟੀਕਟਿੰਗ ਕਰਕੇ ਇਹ ਪਤਾ ਲਗਾ ਸਕਦਾ ਹੈ ਕਿ ਉਸ ਵੱਲੋਂ ਦਿੱਤਾਗਿਆ ਬਿਨੈ-ਪੱਤਰ ਕਿਹੜੀ ਸਟੇਜ ਤੇ ਪਿਆ ਹੈ।
ਇਸੇ ਤਰਾਂ ਉਹਨਾਂ ਦੱਸਿਆ ਕਿ ਜੇਕਰ ਵੋਟਰ ਸੂਚੀ ਵਿੱਚ ਪਹਿਲਾ ਦਰਜ ਕੋਈ ਵੋਟਰ ਆਪਣੀ ਰਿਹਾਇਸ਼ ਬਦਲ ਲੈਂਦਾ ਹੈ (ਉਸੇ ਹਲਕੇ ਜਾਂ ਕਿਸੇ ਹੋਰ ਹਲਕੇ ) ਵਿੱਚ ਸ਼ਿਫਟ ਹੋ ਜਾਂਦਾ ਹੈ ਅਤੇ ਉਸਨੂੰ ਜੇਕਰ ਪਹਿਲਾ ਦਰਜ ਰਿਹਾਇਸ਼ ਤੇ ਵੋਟਰ ਕਾਰਡ ਜਾਰੀ ਹੋਇਆਹੈ, ਤਾਂ ਨਵੀਂ ਰਿਹਾਇਸ਼ ਤੇ ਵੋਟ ਦਰਜ ਹੋਣ ਤੇ ਵੀ ਉਸਦੇ ਵੋਟਰ ਸ਼ਨਾਖਤੀ ਕਾਰਡ ਦਾ ਨੰਬਰ ਉਹੀ ਰਹੇਗਾ।
ਵਧੀਕ ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਮਿਤੀ 1-7-2017 ਤੋਂ ਮਿਤੀ 31-7-2017 ਤੱਕ ਅਜਿਹੇ ਵੋਟਰਾਂ ਲਈ ਜਿਨਾ ਦੀ ਉੁਮਰ 18 ਸਾਲ ਤੋਂ 21 ਸਾਲ ਹੈ ਅਤੇ ਉਨਾ ਦੀ ਅਜੇ ਤੱਕ ਵੋਟ ਨਹੀਂ ਬਣੀ ਹੈ, ਦੀਆਂ ਵੋਟਾਂ ਬਣਵਾਉਣਲਈ ਇੱਕ ਵਿਸੇਸ ਮੁਹਿੰਮ ਚਲਾਈ ਜਾ ਰਹੀ ਹੈ। ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜਿੰਨਾਂ ਵੋਟਰਾ ਦੀ ਮੌਤ ਹੋ ਚੁੱਕੀ ਹੈ ਅਤੇ ਉਨਾ ਦਾ ਨਾਮ ਮੌਜੂਦ ਵੋਟਰ ਸੂਚੀ ਵਿੱਚ ਦਰਜ ਹਨ ਅਜਿਹੇ ਵੋਟਰਾ ਦੇ ਵੇਰਵੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨਅਫ਼ਸਰਾਂ ਵੱਲੋਂ ਰਜਿਸਟਰਾਰ ਜਨਮ ਅਤੇ ਮੌਤ ਦੇ ਦਫ਼ਤਰਾਂ ਪਾਸੋਂ ਪ੍ਰਾਪਤ ਕਰਕੇ ਇਨਾ ਦੀਆਂ ਵੋਟਾਂ ਵੋਟਰ ਸੂਚੀ ਵਿੱਚੋਂ ਕੱਟਣ ਦੀ ਕਾਰਵਾਈ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਆਪਦੇ ਘਰ ਵਿੱਚ ਕਿਸੇ ਵਿਅਕਤੀ ਦੀਮੌਤ ਹੋ ਗਈ ਹੈ ਅਤੇ ਉਸਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਹੈ ਤਾਂ ਉਸਦੀ ਵੋਟ ਕਟਵਾਉਣ ਸਬੰਧੀ ਫਾਰਮ ਨੰ: 07 ਭਰਕੇ ਆਪਣੇ ਏਰੀਏ ਦੇ ਸਬੰਧਤ ਬੀ.ਐਲ. ਓ ਜਾਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਪਾਸ ਜ਼ਰੂਰ ਜਮਾਂ ਕਰਵਾ ਦਿੱਤਾ ਜਾਵੇ, ਤਾਂ ਜੋ ਸਾਫ ਸੁਥਰੀ ਤੇਤਰੁਟੀ ਰਹਿਤ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ।