ਜੀ ਐਸ ਪੰਨੂ
ਪਟਿਆਲਾ, 29 ਜੂਨ, 2017 : ਪੰਜਾਬੀ ਯੂਨੀਵਰਸਿਟੀ ਦੇ ਸਿਰ ਲਗਭਗ 100 ਕਰੋੜ ਦਾ ਕਰਜਾ ਹੋ ਗਿਆ ਹੈ ਅਤੇ ਇਹ ਹਰ ਮਹੀਨੇ ਵੱਧ ਰਿਹਾ ਹੈ| ਯੂਨੀਵਰਸਿਟੀ ਦੇ ਆਪਣੇ ਮਾਲੀ ਸਾਧਨ ਸੀਮਤ ਹਨ|ਪੰਜਾਬੀ ਯੂਨੀਵਸਸਿਟੀ ਦੇ ਕਰਮਚਾਰੀਆਂ ਦੀਆਂ ਵੱਖ ਵੱਖ ਜਥੇਬੰਦੀਆਂ ਵਲੋਂ ਬਣਾਈ ਗਈ ਐਡਹਾਕ ਕਮੇਟੀ ਦੇ ਕਨਵੀਨਰ ਨੇ ਕਿਹਾ ਕਿ ਜਿਸ ਦੀ ਮੀਟਿੰਗ ਯੂਨੀਵਰਸਿਟੀ ਕੈਂਪਸ ਵਿਖੇ ਮਿੱਥੇ ਪ੍ਰੋਗਰਾਮ ਅਨੁਸਾਰ ਯੂਨੀਵਰਸਿਟੀ ਹੋਈਤੇ ਸਿਰ ਚੜਿਆ ਕਰਚਾ ਸਰਕਾਰ ਵਲੋਂ ਭਰਨ ਅਤੇ ਯੂਨੀਵਰਸਿਟੀ ਨੂੰ ਮਿਲਦੀ ਗਰਾਂਟ ਵਿੱਚ ਵਾਧਾ ਕਰਨ ਸਬੰਧੀ ਐਡਹਾਕ ਕਮੇਟੀ ਵਲੋਂ ‘ਯੂਨੀਵਰਸਿਟੀ ਬਚਾਓ ਮੁਹਿੰਮ ਦਾ ਆਗਾਜ ਕੀਤਾ| ਇਸ ਮੀਟਿੰਗ ਅਧੀਨ ਮੰਗ ਪੱਤਰ ਤੇ ਯੂਨੀਵਰਸਿਟੀ ਦੇ ਹਰ ਵਰਗ ਭਾਵ ਸਮੂਹ ਕਰਮਚਾਰੀਆ, ਅਧਿਆਪਕਾ ਤੇ ਵਿਦਿਆਰਥੀਆਂ ਦੇ ਦਸਤਖਤ ਕਰਵਾਏ | ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਿਲੇ ਸਹਿਰ ਦੀ ਯੂਨੀਵਰਸਿਟੀ ਨੂੰ ਬਚਾਉਣ ਲਈ ਉਚੇਚੇ ਯਤਨ ਕਰਨ| ਯੂਨੀਵਰਸਿਟੀ ਦੇ ਸਮੂਹ ਕਰਮਚਾਰੀਅ/ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਆਸਾਂ ਉਹਨਾਂ ਉਤੇ ਹੀ ਹਨ| ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਅਫਸਰ ਤੇ ਕਰਮਚਾਰੀਆ ਨੇ ਐਡਹਾਕ ਕਮੇਟੀ ਦੇ ਇਸ ਯਤਨ ਦੀ ਸਾਲਾਂਘਾ ਕੀਤੀ ਹੈ ਅਤੇ ਵੱਧ ਚੜਕੇ ਸਾਥ ਦੇਣ ਦਾ ਫੈਸਲਾ ਕੀਤਾ ਹੈ| ਪਿਛਲੇ ਸਮੇਂ ਵਿਚ ਕੀਤੇ ਐਡਹਾਕ ਕਮੇਟੀ ਵਲੋ ‘ਯੂਨੀਵਰਸਿਟੀ ਬਚਾਊ ਸੰਘਰਸ’ ਦੇ ਸਿੱਟੇ ਵਜੋਂ ਬੇਲੋੜੇ ਖਰਚੇ, ਗੱਡੀਆਂ ਦੀ ਫਿਜੂਲ ਵਰਤੋਂ ਬੰਦ ਹੋਣ ਨਾਲ ਯੂਨੀਵਰਸਿਟੀ ਦਾ ਕਈ ਕਰੋੜ ਰੁਪਏ ਦਾ ਖਰਚ ਘਟਿਆ ਹੈ| ਇਸ ਮੌਕੇ ਕਨਵੀਨਰ ਅਵਤਾਰ ਸਿੰਘ, ਮੁਹੰਮਦ ਜਹੀਰ ਲੋਰੇ, ਸੁਰਿੰਦਰ ਸਿੰਘ ਚੰਦੇਲ, ਪਰਮਜੀਤ ਸਿੰਘ ਢਿਲੋਂ, ਗਗਨਦੀਪ ਸਰਮਾ, ਅਮਨਦੀਪ, ਪਰਮਿੰਦਰ ਸਿੰਘ ਢਿਲੋਂ, ਮੈਡਮ ਜਵਿੰਦਰ ਕੌਰ, ਦਵਿੰਦਰਪਾਲ ਸਰਮਾ,, ਬਲਬੀਰ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ, ਆਦਿ ਹਾਜਰ ਸਨ।