ਜੀ ਐਸ ਪੰਨੂ
ਪਟਿਆਲਾ, 29 ਜੂਨ, 2017 : ਪਟਿਆਲਾ ਸ਼ਾਹੀ ਸ਼ਹਿਰ ਵਿਚ ਵੀ ਸ਼ੁਰੂ ਹੋਈ ਸਾਂਝੀ ਰਹਿਮਤ ਰਸੋਈ ਜਿਸ ਦਾ ਕਿਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਰਾਜ ਦੇ ਗਰੀਬ ਤੇ ਲੋਡ਼ਵੰਦ ਨਾਗਰਿਕਾਂ ਨੂੰ ਵਾਜਬ ਮੁੱਲ 'ਤੇ ਖਾਣਾ ਮੁਹੱਈਆ ਕਰਾਉਣ ਦੇ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਅਤੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਸਾਂਝੇ ਤੌਰ 'ਤੇ ਰਹਿਮਤ ਸਾਂਝੀ ਰਸੋਈ ਦੀ ਸ਼ੁਰੂਆਤ ਕਰਵਾਈ।ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੈਡ ਕਰਾਸ ਨਾਲ ਕੀਤੇ ਸਾਂਝੇ ਉਦਮ ਤਹਿਤ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਤੋਂ ਮਿੰਨੀ ਸਕੱਤਰੇਤ ਨੂੰ ਜਾਂਦੀ ਸਡ਼ਕ 'ਤੇ ਸਥਿਤ ਰੈਡ ਕਰਾਸ ਭਵਨ ਵਿਖੇ ਇਸ ਸਾਂਝੀ ਰਸੋਈ ਦੀ ਰਸਮੀ ਤੌਰ 'ਤੇ ਸ਼ੁਰੂਆਤ ਕਰਵਾਈ ਜਿਸ ਦਾ ਨਾਮ ਰਹਿਮਤ ਸਾਂਝੀ ਰਸੋਈ ਰੱਖਿਆ ਗਿਆ ਹੈ। ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਰਹਿਮਤ ਸਾਂਝੀ ਰਸੋਈ ਖੁੱਲ੍ਹਣ ਨਾਲ ਜਿੱਥੇ ਗਰੀਬ ਤੇ ਲੋਡ਼ਵੰਦ ਵਿਅਕਤੀ ਬਹੁਤ ਵਾਜਬ ਮੁੱਲ 'ਤੇ ਪੇਟ ਭਰ ਕੇ ਖਾਣਾ ਖਾ ਸਕਣਗੇ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਹੋ ਗਿਆ ਹੈ।
ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਰਾਜ ਦੀ ਕਾਂਗਰਸ ਸਰਕਾਰ ਵੱਲੋਂ ਜ਼ਿਲ੍ਹਾ, ਬਲਾਕ ਤੇ ਸਬ ਡਵੀਜ਼ਨ ਪੱਧਰ 'ਤੇ ਇਹ ਸਾਂਝੀ ਰਸੋਈ ਖੋਲ੍ਹਣ ਦਾ ਫੈਸਲਾ ਕੀਤਾ ਹੈ ਤਾਂ ਕਿ ਗਰੀਬ ਤੇ ਲੋਡ਼ਵੰਦ ਬਹੁਤ ਘੱਟ ਤੇ ਵਾਜਬ ਮੁੱਲ 'ਤੇ ਪੇਟ ਭਰ ਕੇ ਰੋਟੀ ਖਾ ਸਕਣ। ਉਹਨਾਂ ਕਿਹਾ ਕਿ ਰਾਜ ਸਰਕਾਰ ਨੇ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ, ਅਬੋਹਰ, ਦਸੂਹਾ ਤੇ ਬਟਾਲਾ ਦੇ ਸਬ ਡਵੀਜ਼ਨ ਹਸਪਤਾਲਾਂ ਤੇ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਗੁਰਦਿਆਂ ਦੀ ਨਾਮੁਰਾਦ ਬਿਮਾਰੀ ਤੋਂ ਪੀਡ਼੍ਹਤ ਸਾਰੇ ਮਰੀਜਾਂ ਦਾ ਡਾਇਲਸਿਸ ਬਿਲਕੁੱਲ ਮੁਫ਼ਤ ਕਰਨ ਦਾ ਫੈਸਲਾ ਕੀਤਾ ਹੈ।
ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਹਾਲੇ 100 ਦਿਨ ਪੂਰੇ ਕੀਤੇ ਹਨ ਪਰ ਪਿਛਲੀ ਸਰਕਾਰ ਵੱਲੋਂ 10 ਸਾਲਾਂ ਵਿੱਚ ਪੰਜਾਬ ਦੀ ਮਾਡ਼ੀ ਦੁਰਦਸ਼ਾ ਕੀਤੀ ਹੈ ਇਸ ਸਾਂਝੀ ਰਸੋਈ ਵਿੱਚ 12 ਰੁਪਏ ਦੀ ਥਾਲੀ ਪ੍ਰਾਪਤ ਹੋਵੇਗੀ ਤੇ ਭਵਿੱਖ ਵਿੱਚ ਇਸ ਦਾ ਰੇਟ ਹੋਰ ਘਟਾਉਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ।ਸ਼੍ਰੀ ਮਹਿੰਦਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਤੇ ਸ਼੍ਰੀ ਬ੍ਰਹਮ ਮਹਿੰਦਰਾ ਵੱਲੋਂ ਰਹਿਮਤ ਸਾਂਝੀ ਰਸੋਈ ਵਿੱਚ ਕੂਪਨ ਕਟਾ ਕੇ ਖਾਣਾ ਵੀ ਖਾਧਾ।
ਇਹ ਰਸੋਈ ਦਾ ਠੇਕਾ ਏਕਤਾ ਸੇਲ੍ਫ਼ ਹੈਲਪ ਗਰੂਪ ਫੈਡਰੇਸ਼ਨ ਦੇ ਪ੍ਰਧਾਨ ਹਰੀ ਰਾਮ ਸਾਇਓਣਾ ਨੇ ਇਕ ਸਾਲ ਲਈ ਲਿਆ ਹੈ। ਰਸੋਈ ਫਰਨੀਚਰ ,ਪਰਚੀ ਕੱਟਣ ਲਈ ਕਮਰਾ ਤੇ ਛੱਤ ਜਿਲ੍ਹਾ ਪ੍ਰਬੰਧਕਾਂ ਨੇ ਬਣਾ ਕੇ ਦਿਤੀ ਹੈ। ਇਸ ਵਿਚ ਅੱਠ ਬੰਦੇ ਕੰਮ ਕਰਨਗੇ ਜਿਨ੍ਹਾਂ ਵਿਚ ਤਿੰਨ ਔਰਤਾਂ ਹੋਣਗੀਆਂ ਜੋ ਰੋਟੀ ਬਣਾਉਣ ਦਾ ਕੰਮ ਕਰਨ ਗਈਆਂ। ਔਰਤਾਂ ਨੇ ਦੱਸਿਆ ਕੇ ਸਾਨੂੰ ਰੋਜਗਾਰ ਮਿਲ ਗਿਆ ਹੈ ਕਾਫੀ ਹੈ। ਪਰ ਨਾਲ ਹੀ ਹਰੀ ਰਾਮ ਨੇ ਦਸਿਆ ਕਿ ਇੱਥੇ ਅਸੀਂ ਹੋਰ ਸਮਾਨ ਵੀ ਤਿਆਰ ਕਰਾ ਗਏ ਜਿਸ ਦੇ ਖਰਚੇ ਚੋ ਖਰਚਾ ਕੱਢ ਕੇ ਇਸ ਰਸੋਈ ਦਾ ਖਰਚਾ ਚਲੇਗਾ। ਉਸ ਵੇਚਣ ਸਮਾਨ ਕੀਮਤ ਜਿਲ੍ਹਾ ਪ੍ਰਬੰਕਾ ਵਲੋਂ ਚੈੱਕ ਕੀਤੀ ਜਾਵੇਗੀ ਹੋਰ ਸਮਾਨ ਵੇਚਣ ਦੀ ਗੱਲ ਰਸੋਈ ਦੇ ਠੇਕੇ ਵਿਚ ਨਹੀਂ ਹੋਈ ਪਰ ਜਵਾਨੀ ਗੱਲ ਕੀਤੀ ਗਈ ਹੈ ਨਹੀਂ ਤੇ ਰਸੋਈ ਕਿਵੇਂ ਚੱਲ ਸਕੇਗੀ। ਉਸ ਨੇ ਕਿਹਾ ਕਿ ਚਾਰ ਫ਼ੁੱਲਕੇ ਇਕ ਦਾਲ ਜਾ ਸਬਜ਼ੀ ਇਕ ਦੂੱਜੇ ਦਿਨ ਬਦਲ ਕਿ ਦਿੱਤੀ ਜਾਵੇਗੀ। ਪੈਕ ਵੀ ਇਸੇ ਤਰਾਂ ਕਰ ਕੇ ਦਿਤੀ ਜਾਵੇਗੀ। ਉਸਨੇ ਪੁੱਛਣ ਤੇ ਦੱਸਿਆ ਕਿ ਜੇਕਰ ਇਥੇ ਬੈਠ ਕੇ ਰੋਟੀ ਖਾਵੇਗਾ ਤੇ ਇਕ ਅੱਧੀ ਵੱਧ ਵੀ ਖਾ ਜਾਵੇਗਾ ਤਾ ਕੋਈ ਗੱਲ ਨਹੀਂ ਹੈ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ਼੍ਰੀ ਰਾਜੇਸ਼ ਕੁਮਾਰ, ਕਾਂਗਰਸ ਦੇ ਬਲਾਕ ਪ੍ਰਧਾਨ ਸ਼੍ਰੀ ਨਰੇਸ਼ ਦੁੱਗਲ, ਸ਼੍ਰੀ ਸੰਜੀਵ ਬਿੱਟੂ, ਸ਼੍ਰੀ ਸੁਰਿੰਦਰਜੀਤ ਸਿੰਘ ਵਾਲੀਆ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ: ਐਸ. ਭੂਪਤੀ, ਏ.ਡੀ.ਸੀ. (ਜਨਰਲ) ਸ਼੍ਰੀਮਤੀ ਪੂਨਮਦੀਪ ਕੌਰ, ਏ.ਡੀ.ਸੀ. (ਵਿਕਾਸ) ਸ਼੍ਰੀ ਸ਼ੌਕਤ ਅਹਿਮਦ ਪਰੇ, ਸਹਾਇਕ ਕਮਿਸ਼ਨਰ ਸ਼੍ਰੀ ਸੂਬਾ ਸਿੰਘ, ਸ੍ਰੀ ਸ਼ਲਿੰਦਰ ਮੌਂਟੀ, ਸ਼੍ਰੀ ਰਾਜੇਸ਼ ਘਾਰੂ, ਸ਼੍ਰੀ ਗੁਰਸੇਵਕ ਸਿੰਘ ਲਹਿਲ, ਸ਼੍ਰੀ ਕੇਹਰ ਸਿੰਘ ਸੰਧੂ, ਸਰਪੰਚ ਜਸਵੰਤ ਸਿੰਘ, ਸ਼੍ਰੀ ਅਮਰ ਨਾਥ ਪੌਨੀ, ਸ਼੍ਰੀ ਗੁਰਸੇਵਕ ਸਿੰਘ, ਸ਼੍ਰੀ ਰੂਪ ਕੁਮਾਰ, ਸ਼੍ਰੀ ਯਾਦਵਿੰਦਰ ਯਾਦੀ ਸਮੇਤ ਵੱਡੀ ਗਿਣਤੀ ਵਿੱਚ ਹੋਰ ਪਤਵੰਤੇ ਵੀ ਹਾਜ਼ਰ ਸਨ।