ਜੀ ਐਸ ਪੰਨੂ
ਪਟਿਆਲਾ, 28 ਜੂਨ, 2017 : ਜਿਸ ਤਰ੍ਹਾ ਪਟਿਆਲੇ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਕੈਪਟਨ ਅਮਰਿੰਦਰ ਨੂੰ ਐਮ.ਐਲ.ਏ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਪਰ ਉਹ ਰਾਜ ਗੱਦੀ ਤੇ ਬਹਿੰਦੇ ਸਾਰ ਆਪਣੇ ਵੋਟਰਾਂ ਨੂੰ ਭੁੱਲ ਗਏ |100 ਦਿਨ ਬੀਤਣ ਤੇ ਵੀ ਪਟਿਆਲੇ ਪੈਰ ਨਹੀਂ ਪਇਆ ਅਤੇ ਬਜਟ ਵਿੱਚ ਜਿਹੜਾ 500 ਕਰੋੜ ਪਟਿਆਲੇ ਵਾਸਤੇ ਰੱਖਿਆ, ਸਭ ਤੋ ਜਿਆਦਾ ਕਿਲ੍ਹਾ ਮੁਬਾਰਕ ਵਾਸਤੇ 200 ਕਰੋੜ ਰੁਪਏ ਰੱਖੇ | ਅਫਸੋਸ ਇਸ ਗੱਲ ਦਾ ਹੈ ਕਿ ਪਟਿਆਲਾ ਸਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਜਿਵੇ ਕਿ ਪੀਣ ਵਾਲਾ ਪਾਣੀ ਦੀ ਘਾਟ, ਸੀਵਰਜ, ਗੰਦਗੀ, ਅਵਾਰਾ ਪਸ਼ੂ ਪਾਰਕ ਅਤੇ ਖੇਡ ਦੇ ਮੈਦਾਨ ਆਦਿ ਮੁਢਲਿਆਂ ਸਹੂਲਤਾਂ ਵਾਸਤੇ ਕੋਈ ਫੰਡ ਨਹੀ ਰੱਖਿਆਂ| ਜੇ ਮੁਹੱਲੇ ਅਤੇ ਸਕੂਲਾਂ ਵਿੱਚ ਖੇਡ ਦੇ ਮੈਦਾਨ ਨਹੀਂ ਹੋਣਗੇ ਤਾਂ ਸਪੋਰਟਸ ਯੂਨੀਵਰਸਟੀ ਵਿੱਚ ਵਿਦਿਆਰਥੀ ਕਿਥੋਂ ਆਣਗੇ |ਬੇਰੁਗਾਰ ਨੌਜਵਾਨਾਂ ਦੀਆਂ ਨੋਕਰੀਆਂ ਅਤੇ ਭੱਤਿਆਂ ਲਈ ਕੋਈ ਬਜਟ ਨਹੀਂ| ਪਟਿਆਲੇ ਸਹਿਰ ਵਿੱਚ ਫੰਡ ਕਿਸ ਤਰ੍ਹਾਂ ਵਰਤੇ ਜਾਣ ਆਮ ਲੋਕਾਂ ਦੀ ਕੋਈ ਭਾਗੀਦਾਰੀ ਨਹੀਂ |ਕੁੜੀਆਂ ਦੀ ਪੜਾਈ ਪੀ.ਐਚ.ਡੀ ਤੱਕ ਫਰੀ ਪਰ ਸਕੂਲਾਂ ਅਧਿਆਪਕਾਂ ਸਾਜੋ ਸਮਾਨ ਲਈ ਕੋਈ ਫੰਡ ਨਹੀਂ |ਗਰੀਬਾਂ ਦੀ ਪੈਨ੍ਸ਼ਨ, ਵਿਧਵਾਂ ਅਤੇ ਵਿਕਲਾਂਗ ਵਿਅਕਤੀਆਂ ਦੀ ਪੈਨਸ਼ਨ ਲਈ ਸਰਕਾਰ ਕੋਲ ਪੈਸੇ ਨਹੀਂ ਹਨ|ਗਰੀਬਾਂ ਦੀ ਬਸਤੀਆਂ ਵਿੱਚ ਵਸਦੇ ਹਜਾਰਾਂ ਲੋਕਾਂ ਦੇ ਕੱਚੇ ਘਰਾਂ/ਝੂਗੀਆਂ ਲਈ ਸਰਕਾਰ ਕੋਲ ਫੰਡ ਨਹੀਂ ਹਨ ਅਜਿਹੇ ਹਲਾਤ ਵਿੱਚ ਸ਼ਾਹੀ ਕਿਲ੍ਹੇ ਉੱਤੇ 200 ਕਰੋੜ ਖਰਚਣਾ ਵਾਜਵ ਨਹੀਂ ਠਹਿਰਇਆ ਜਾ ਸਕਦਾ ਇਹ ਸਬਦ ਡਾ. ਬਲਬੀਰ ਸਿੰਘ ਸਪੋਕਸਪਰਸਨ, ਆਮ ਆਦਮੀ ਪਾਰਟੀ, ਪੰਜਾਬ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸ਼ਹਿਰ ਨਿਵਾਸੀਆਂ ਦੇ ਮੁਹੱਲਾ ਵਾਰ ਵੱਖਵੱਖ ਵਫਦਾਂ ਨੂੰ ਲੈ ਕੇ ਮਿਲਣ ਉਪਰੰਤ ਕਹੇ|ਡਾ. ਬਲਬੀਰ ਸਿੰਘ ਨੇਕਿਹਾਕਿ ਪਟਿਆਲਾ ਦੀਆ ਗਲੀਆਂ ਪੱਕੀਆਂ ਨਹੀਂ ਹਨ ਅਤੇ ਹਾਲਤ ਖਸਤਾ ਹੈ, ਅਵਾਰਾ ਪਸੂ /ਕੁੱਤੇ ਆਮ ਘੁੰਮਦੇ ਰਹਿੰਦੇ ਹਨ ਜਿਸ ਨਾਲ ਅਕਸਰ ਐਕਸੀਡੈਂਟ ਹੁੰਦੇ ਹਨ, ਰੁਜਗਾਰ ਨਾ ਮਿਲਨ ਤੱਕ ਬੱਚਿਆਂ ਨੂੰ ਬੇਰੁਜ ਗਾਰੀ ਭੱਤਾ ਦੇਣ ਸਬੰਧੀ, ਸਮੂਹ ਮੁਹੱਲਿਆਂ ਵਿੱਚ ਡਿਸਪੈਂਸਰੀ ਦੀ ਸੁਵਿਧਾ ਦੇ ਸਬੰਧੀ, ਪ੍ਰਾਇਮਰੀ/ਮਿਡਲ ਸਕੂਲ ਦੀ ਖਸਤਾ ਹਾਲਤ ਠੀਕ ਕਰਨ ਸਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੀ ਕੁਮਾਰ ਅਮਿਤ ਨੂੰ ਵੱਖਵੱਖ ਵਫਦਾਂ ਨੂੰ ਲੈ ਕੇ ਮਿਲੇ| ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਲਈ ਬਜਟ ਦਾ ਪ੍ਰਵਾਨ ਕੀਤਾ ਹੈ ਉਹ ਤਾਂ ਠੀਕ ਹੈ ਪ੍ਰੰਤੂ ਪਟਿਆਲਾ ਸ਼ਹਿਰ ਅਤੇ ਇਸ ਦੇ ਨਿਵਾਸੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਬਜਟ ਨਹੀਂ ਦਿੱਤਾ ਗਿਆ.ਉਸਦਾ ਕੀ ਕਾਰਨਹੈਲੋਕਨਾਲਧੋਖਾਤੇਧਕਾ । ਇਸ ਮੌਕੇ ਤੇ ਡਾ. ਬਲਬੀਰ ਸਿੰਘ ਦੇ ਨਾਲ ਜੇ ਪੀ ਸਿੰਘ, ਮੁੱਖਤਿਆਰ ਸਿੰਘ ਗਿੱਲ,ਕ੍ਰਿਪਾਲ ਸਿੰਘ ਸੈਣੀ, ਡਾ ਹਰੀ੍ਹ ਕਾਂਤ ਵਾਲੀਆ, ਤਜਿੰਦਰ ਮਹਿਤਾ, ਹਰੀਸ ਨਰੂਲਾ, ਗੁਰਿੰਦਰ ਸਿੰਘ, ਏਕਤਾ ਸਢਾਣਾ, ਜਸਮੀਤ ਕੌਰ ਬਿੰਦਰਾ, ਕੰਨਤਾ, ਕਲਾਵਤੀ, ਬਿੱਟੂ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਬਹੁਤ ਸਾਰੇ ਪਾਰਟੀ ਦੇ ਕਾਰਕੂਨ ਸਨ|