← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 27 ਜੂਨ, 2017 : ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਸਿਹਤ ਵਿਭਾਗ ਵੱਲੋਂ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਸਕੇਤ ਹਸਪਤਾਲ ਤੋਂ ਨਸ਼ਾ ਮੁਕਤ ਹੋ ਕੇ ਗਏਕਈ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਕਿਵੇਂ ਨਸ਼ਿਆਂ ਵਿੱਚ ਫਸੇ ਤੇ ਬਰਬਾਦ ਹੁੰਦੇ ਰਹੇ ਪਰ ਸਾਕੇਤ ਹਸਪਤਾਲ ਦੇਮਾਹਿਰ ਡਾਕਟਰਾਂ ਤੇ ਦੂਜੇ ਸਟਾਫ਼ ਨੇ ਉਹਨਾਂ ਨੂੰ ਹਰ ਤਰ੍ਹਾਂ ਕੌਂਸਲਿੰਗ ਤੇ ਇਲਾਜ਼ ਰਾਹੀਂ ਠੀਕ ਕੀਤਾ। ਹਸਪਤਾਲ ਦੇ ਪ੍ਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਇਸ ਹਸਪਤਾਲ ਦੀ ਸਰਪ੍ਰਸਤੀ ਡਿਪਟੀ ਕਮਿਸ਼ਨਰ ਪਟਿਆਲਾ ਕਰਦੇ ਹਨਅਤੇ ਸਰਕਾਰ ਵੱਲੋਂ ਮਾਹਰ ਡਾਕਟਰਾਂ ਦੀ ਟੀਮ ਇਲਾਜ਼ ਕਰਨ ਲਈ ਭੇਜੀ ਗਈ ਹੈ। ਉਨਾਂ ਦੱਸਿਆ ਕਿ ਹਸਪਤਾਲ ਵੱਲੋਂ ਹਜ਼ਾਰਾਂ ਨਸ਼ਾ ਕਰਦੇ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਠੀਕ ਕਰਕੇ ਸਮਾਜ ਤੇ ਪਰਿਵਾਰ ਦਾ ਹਿੱਸਾ ਬਣਾ ਕੇ ਬਹੁਤ ਭਲਾ ਕੀਤਾ ਹੈ ਤੇ ਨੌਜਵਾਨ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਹੋਣ ਵਾਲੀ ਤਬਾਹੀ ਸਬੰਧੀਸੁਚੇਤ ਕੀਤਾ ਗਿਆ ਹੈ ਤਾਂ ਜੋ ਉਹ ਨਸ਼ਿਆਂ ਦੀ ਦਲ-ਦਲ ਵਿੱਚ ਨਾ ਧਸਣ। ਉਹਨਾਂ ਦੱਸਿਆ ਕਿ ਨਸ਼ਾ ਕਰਦੇ ਲੋਕਾਂ ਦਾ ਇਲਾਜ਼ ਅਲੱਗ-ਅਲੱਗ ਥਾਵਾਂ ਤੇ ਕੌਂਸਲਿੰਗ ਤੇਹਰ ਤਰ੍ਹਾਂ ਦੀ ਸੇਵਾ ਮੁਫ਼ਤ ਕੀਤੀ ਜਾ ਰਹੀ ਹੈ ਤੇ ਇਹ ਪੰਜਾਬ ਦਾ ਸਭ ਤੋਂ ਵਧੀਆ ਹਸਪਤਾਲ ਹੈ ਜਿੱਥੇ ਨਸ਼ਿਆਂ ਤੋਂ ਪੀੜ•ਤ ਵਿਅਕਤੀਆਂ ਦੇ ਇਲਾਜ਼ ਦੇ ਨਾਲ-ਨਾਲਉਹਨਾਂ ਦੇ ਪੁਨਰ ਵਸੇਵੇ ਲਈ ਕਿੱਤਾ ਮੁਖੀ ਕੋਰਸ ਵੀ ਕਰਵਾਏ ਜਾ ਰਹੇ ਹਨ।
Total Responses : 265