ਸੁਨੀਲ ਜਾਖੜ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ
ਜੀ ਐਸ ਪੰਨੂ
ਪਟਿਆਲਾ, 26 ਜੂਨ, 2017 : ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਨੌਜਵਾਨਾਂ ਅਤੇ ਸ਼ਹਿਰ ਦੇ ਹੋਰ ਪਤਵੰਤੇ ਲੋਕਾਂ ਨੂੰ ਸੰਬੋਧਨ ਕਰਨ ਪੁੱਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਹਰ ਪ੍ਰਕਾਰ ਦੇ ਨਸ਼ੇ ਮਨੁੱਖੀ ਸਿਹਤ ਅਤੇ ਸਮੁੱਚੀ ਮਨੁੱਖਤਾ ਲਈ ਘਾਤਕ ਹਨ ਪੰਜਾਬ ਸਰਕਾਰ ਨਸ਼ੇ ਖਤਮ ਕਰਨ ਲਈ ਦ੍ਰਿੜ ਸੰਕਲਪਤ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਨਰਕ ਵਿੱਚ ਡੋਬਣ ਵਾਲੀਆਂ ਸਾਰੀਆਂ ਸਮਾਜ ਵਿਰੋਧੀ ਤਾਕਤਾਂ ਦੀ ਅਸਲੀ ਥਾਂ ਜੇਲ੍ਹ ਵਿੱਚ ਹੈ। ਪਰ ਸਮਾਜਿਕ ਪੱਧਰ ਤੇ ਵੀ ਨਸ਼ਿਆਂ ਖਿਲਾਫ ਇੱਕ ਲੋਕ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ।
ਪੰਜਾਬ ਸਰਕਾਰ ਦੇ 100 ਦਿਨ ਦੀ ਕਾਰਗੁਜਾਰੀ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਆਖਿਆਂ ਕਿ ਪੰਜਾਬ ਸਰਕਾਰ ਦੇ 100 ਦਿਨ ਦੀ ਕਾਰਗੁਜਾਰੀ ਕੇਂਦਰ ਦੀ ਐਨ.ਡੀ.ਏ ਸਰਕਾਰ ਦੇ 1000 ਦਿਨ ਦੇ ਕਾਰਜਕਾਲ ਤੋਂ ਕਿਤੇ ਬਿਹਤਰ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਪਿਛਲੇ 10 ਸਾਲ ਤੋਂ ਜੋ ਸੰਤਾਪ ਭੋਗ ਰਹੇ ਸਨ,ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਨਾਲ ਲੋਕਾਂ ਨੂੰ ਅਕਾਲੀ ਭਾਜਪਾ ਗਠਜੋੜ ਦੇ ਸੰਤਾਪ ਤੋਂ ਮੁਕਤੀ ਮਿਲੀ ਹੈ।
ਪੱਤਰਕਾਰਾਂ ਨਾਲ ਗੱਲ ਕਰਦਆਿਂ ਕਿਹਾ ਕਿ ਕਿਸਾਨੀ ਦੇ ਕਰਜ ਮੁਆਫੀ ਸਮੇਤ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਪੂਰੀ ਤਵੱਜੋ ਪੰਜਾਬ ਸਰਕਾਰ ਦੇ ਪਹਿਲੇ ਬੱਜਟ ਵਿੱਚ ਦਿੱਤੀ ਗਈ ਹੈ ਤੇ ਕਸਾਨ ਦਾ ਅੱਜ ਤੱਕ ਦਾ ਕਰਜ਼ਾ ਸਰਕਾਰ ਭਰੇ ਗੀ। ਟਰੱਕ ਯੂਨੀਅਨਾਂ ਭੰਗ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਇਸ ਫੈਸਲੇ ਨਾਲ ਟਰੱਕ ਓਪਰੇਟਰਾਂ ਨੂੰ ਅਕਾਲੀਆਂ ਦੇ ਚੁੰਗਲ ਤੋਂ ਕੱਢਿਆਂ ਗਿਆ ਹੈ ਅਤੇ ਇਸ ਨਾਲ ਓਪਰੇਟਰਾਂ ਅਤੇ ਵਪਾਰ ਦੋਹਾਂ ਧਿਰਾਂ ਨੂੰ ਲਾਭ ਹੋਵੇਗਾ ਇੰਡਸਟਰੀ ਨੂੰ ਨੁਕਸਾਨ ਹੁੰਦਾ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬਾ ਸਰਕਾਰ ਨੇ ਕਣਕ ਦੀ ਪਹਿਲੀ ਫਸਲ ਦਾ ਮੰਡੀਕਰਨ ਸਫਲਤਾ ਨਾਲ ਕਰਨ ਨਾ ਕੇਵਲ ਕਿਸਾਨ ਸਮੋਂ ਆੜਤੀਏ ਵੀ ਖੁਸ਼ੀ ਹਨ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਡਰਾਮੇਬਾਜੀ ਬਾਰੇ ਬੋਲਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਅਜਿਹਾ ਆਪਣੀ ਲੁਕਵੀ ਸਾਂਝ ਦੇ ਚਲਦਿਆਂ ਇੱਕ ਸੋਚੀ ਸਮਝੀ ਸਾਜਿਸ ਦੇ ਤਹਿਤ ਕੀਤਾ ਕਿਉਂਕਿ ਵਿਧਾਨ ਸਭਾ ਵਿੱਚ ਹੰਗਾਮਾ ਖੜ੍ਹਾ ਕਰਕੇ ਅਕਾਲੀ ਦਲ ਦੀ ਪਿਛਲੀ ਸਰਕਾਰ ਦੇ ਘਪਲਿਆਂ ਦੇ ਪਰਦਾ ਪਾਉਣਾ ਚਾਹੁੰਦੇ ਸਨ। ਸੁਖਬੀਰ ਬਾਦਲ ਨੂੰ ਕਾਲੇ ਕੱਪੜੇ ਪਾ ਕੇ ਆਉਣਾ ਕੋਈ ਸੋਭਾਦਿੰਦਾ ਹੈ ਉਸ ਨੂੰ ਸੀ ਸੀ ਟੀ ਵੀ ਕੈਮਰੇ ਚ ਅਸੀਂ ਦਿਖਾਵਾਂਗੇ ਤਿੰਨ ਵਾਰੀ ਵਧਾਨ ਸਭਾ ਦੀ ਲਖਮਣ ਰੇਖਾ ਪਾਰ ਕੀਤੀ ਹੈ ਜੇ ਕਰ ਅਸੀਂ ਚਾਹੁੰਦੇ ਤਾ ਜਿਵੇ ਓਨਾ ਨੇ ਕੈਪਟਨ ਸਾਹਿਬ ਨੂੰ ਬਾਹਰ ਕੀਤਾ ਸੀ ਅਸੀਂ ਕਰ ਸਕਦੇ ਸੀ ਪਰ ਨਹੀਂ ਕੀਤਾ। ਦੂਜੇ ਪਾਸੇ ਮਨਾਈ ਜਾ ਰਹੀ ਰਾਜ ਪੱਧਰ ਤੇ ਐਂਟੀ ਡਰੱਗ ਸਮਾਗਮ ਸ਼ਾਮਲ ਨਾ ਹੋਣ ਤੇ ਕਿਹਾਕਿ ਸਮਾਗਮ ਦੋ ਜਗਾ ਤੇ ਵੀ ਕੀਤਾ ਜਾ ਸਕਦਾ ਹੈ। ਅੱਜ ਇੱਥੇ ਰਣਜੀਤ ਨਿੱਕੜਾ ਜੋ ਕੇ ਪਹਲਾ ਅਕਾਲੀ ਦਲ ਵਿਚ ਸ਼ਾਮਲ ਸਨ ਓਨਾ ਵਲੋਂ ਐਂਡੀ ਡਰੱਗ ਚੇਅਰਮੈਨ ਦੇ ਰੁਤਵੇ ਦੇ ਤੋਰ ਤੇ ਬੁਲਾਈ ਗਈ ਮਟਿਗਿ ਚ ਸ਼ਾਮਲ ਕਿਹਾ ਰਹੇ ਸਨ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਸਮਾਗਮ ਕਰਨੇ ਚਾਹੀਦੇ ਹਨ। ਇਕ ਹੋਰ ਸਵਾਲ ਚ ਕਿਹਾ ਕਿ ਬੰਡੂਗਰ ਅਕਾਲੀ ਦਲ ਦੀ ਪ੍ਰਧਾਨਗੀ ਚਾਹੁਦਾ ਹੈ ਓਨਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਧਾਰਮਿਕਮਾਮਲਿਆਂ ਤਕ ਸੀਮਤ ਰਹਿਣ । ਹੋਰਕਿਹਾਕਿ ਸਰਕਾਰ ਵਲੋਂ ਆਪਣੇ ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ ਅਤੇ ਸਰਕਾਰ ਦੇ ਪਹਿਲੇ ਬੱਜਟ ਵਿੱਚ ਹੀ ਸਰਕਾਰ ਨੇ ਇਸ ਦਿਸ਼ਾ ਵੱਲ ਆਪਣਾ ਰੁੱਖ ਸਪਸ਼ਟ ਕਰ ਦਿੱਤਾ ਹੈ । ਉਹਨਾਂ ਆਖਿਆ ਕਿ ਪੈਨਸ਼ਨ 500 ਰੁਪਏ ਤੋਂ ਵਧਾ ਕੇ 750 ਰੁਪਏ ਅਤੇ ਸ਼ਗਨ ਦੀ ਰਾਸ਼ੀ 15000 ਰੁਪਏ ਤੋਂ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।ਇਸ ਸਮੇ ਪਟਿਆਲਾ ਸ਼ਹਿਰ ਵਿਚ ਪਹੁੱਚਣ ਤੇ ਕਾਂਗਰਸ ਪ੍ਰਧਾਨ ਦਾ ਸੁਆਗਤ ਵੀ ਕੀਤਾ।
ਇਸ ਮੌਕੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ,ਸ੍ਰੀ ਮਦਨ ਲਾਲ ਜਲਾਲਪੁਰ, ਸ੍ਰੀ ਪੀ.ਕੇ.ਪੂਰੀ, ਸ੍ਰੀ ਕੇ.ਕੇ. ਸ਼ਰਮਾ, ਸੰਜੀਵ ਸ਼ਰਮਾ, ਬਿੱਟੂ, ਵੇਦ ਪ੍ਰਕਾਸ਼ ਗੁਪਤਾ, ਕਿਰਨ ਢਿਲੋਂ, ਨਿਰਮਲ ਭਾਟੀਆ, ਸੰਤੋਖ ਸਿੰਘ, ਕੇ.ਕੇ ਮਲਹੋਤਰਾ, ਅਨਿਲ ਮੰਗਲਾ, ਨਰੇਸ ਦੁੱਗਲ, ਸਚਿਨ ਸ਼ਰਮਾ, ਸੁਖਦੇਵ ਮਹਿਤਾ, ਹਰਦੇਵ ਬਾਲੀ, ਹਰਵਿੰਦਰ ਨਿੱਪੀ, ਕ੍ਰਿਸ਼ਨ ਚੰਦ ਸੁਡ, ਜਸਵਿੰਦਰ ਜੁਲਕਾ, ਓ.ਐਸ.ਡੀ ਹਨੀ ਸੇਖੋਂ, ਸ਼ੇਰਖਾਨ, ਡੀ.ਪੀ ਸ਼ਰਮਾ, ਰਾਜਿੰਦਰ ਸ਼ਰਮਾ ਆਦਿ ਵੀ ਹਾਜਰ ਸਨ ।