ਵਪਾਰ ਬਚਾਉ ਸੰਘਰਸ਼ ਕਮੇਟੀ ਦੇ ਮੈਂਬਰ ਅਤੇ ਵਪਾਰੀ ਬੰਦ ਦਾ ਸੱਦਾ ਦਿੰਦੇ ਹੋਏ।
ਜੀ ਐਸ ਪੰਨੂ
ਪਟਿਆਲਾ, 26 ਜੂਨ, 2017 : ਕੇਂਦਰ ਸਰਕਾਰ ਵਲੋਂ ਲਗਾਇਆ ਜੀ.ਐਸ.ਟੀ. ਦਾ ਕਾਲਾ ਕਾਨੂੰਨ ਵਾਪਿਸ ਹੋਣਾ ਚਾਹੀਦਾ ਹੈ ਕਿਉਂਕਿ 28% ਤੱਕ ਟੈਕਸ ਲਗਣ ਨਾਲ ਮਹਿੰਗਾਈ ਬਹੁਤ ਵੱਧ ਜਾਵੇਗੀ, ਜਿਸ ਨਾਲ ਆਮ ਆਦਮੀ ਨੂੰ ਗੁਜਰ ਬਸਰ ਕਰਨੀ ਮੁਸ਼ਕਿਲ ਹੋ ਜਾਵੇਗੀ, ਜੀ.ਐਸ.ਟੀ. ਦੀਆਂ ਗੁੰਝਲਦਾਰ ਸ਼ਰਤਾਂ ਵਪਾਰੀਆਂ ਲਈ ਪੂਰੀਆਂ ਕਰਨੀਆਂ ਬਹੁਤ ਹੀ ਮੁਸ਼ਕਿਲ ਹਨ। 70% ਵਪਾਰੀ ਘੱਟ ਪੜੇ ਲਿਖੇ ਹਨ ਜ਼ੋ ਕਿ ਕੰਪਿਊਟਰ ਅਤੇ ਈ ਟੈਕਸ ਤੋਂ ਬਿਲਕੁਲ ਹੀ ਅਣਜਾਣ ਹਨ। ਟੈਕਸ ਰਿਟਰਨਾ ਨੂੰ ਮਹੀਨੇ ਵਿਚ ਚਾਰ ਵਾਰ ਭਰਨ ਲਈ ਅਲੱਗ ਤੋਂ ਸਟਾਫ ਰੱਖਣਾ ਪਵੇਗਾ।ਜਿਸ ਨਾਲ ਵਪਾਰੀਆਂ ਤੇ ਆਰਥਿਕ ਬੋਝ ਵਧੇਗਾ।ਜਿਸ ਨਾਲ ਆਮਦਨੀ ਘਟੇਗੀ।ਕਿਉਂਕਿ ਵਪਾਰੀ ਸਾਰਾ ਦਿਨ ਹਿਸਾਬ ਕਿਤਾਬ ਵਿਚ ਹੀ ਲਗਿਆ ਰਹੇਗਾ ਅਤੇ ਕਦੋਂ ਮਾਲ ਖਰੀਦੇਗਾ ਅਤੇ ਕਦੋਂ ਵੇਚੇਗਾ।ਸਾਰਿਆਂ ਨੇ ਇੱਕਜੁਟ ਹੋ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਵਪਾਰੀਆਂ ਲਈ ਟੈਕਸਾਂ ਨੂੰ ਸਰਲ ਰੱਖਣਾ ਚਾਹੀਦਾ ਹੈ ਕਿਉਂਕਿ ਨੋਟਬੰਦੀ ਨਾਲ ਵਪਾਰ ਪਹਿਲਾਂ ਹੀ ਤਬਾਹ ਹੋ ਚੁੱਕਿਆ ਹੈ ਅਤੇ ਹੁਣ ਜੀ.ਐਸ.ਟੀ. ਨਾਲ ਹੋਰ ਤਬਾਹ ਹੋ ਜਾਵੇਗਾ। ਇਸ ਲਈ ਵਪਾਰ ਬਚਾਉ ਸੰਘਰਸ਼ ਕਮੇਟੀ ਦੇ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਪਟਿਆਲਾ ਜਿਲੇ ਅਤੇ ਨਾਲ ਲਗਦੇ ਜਿਲਿਆਂ ਦੇ ਵਪਾਰੀਆਂ ਦੀ ਭਰਵੀਂ ਮੀਟਿੰਗ ਵਿਚ ਜੀ.ਐਸ.ਟੀ. ਟੈਕਸ ਦੇ ਵਿਰੋਧ ਚ ਸਾਰਿਆਂ ਨੇ ਇਕਜੁੱਟ ਹੋ ਕੇ ਸਮੂਹ ਵਪਾਰੀਆਂ ਨੂੰ 30 ਜੂਨ ਦੇ ਬੰਦ ਵਿਚ ਸ਼ਾਮਲ ਹੋ ਕੇ ਆਪਣੇ ਵਪਾਰ ਬੰਦ ਰੱਖਣ ਦੀ ਅਪੀਲ ਕੀਤੀ । ਇਸ ਮੌਕੇ ਸਤਪ੍ਰਕਾਸ਼ ਗੋਇਲ, ਸੇਠ ਸ਼ਾਮ ਲਾਲ, ਨਰੇਸ਼ ਸਿੰਗਲਾ, ਰਾਜੀਵ ਬਾਂਸਲ, ਸਤਪ੍ਰਕਾਸ਼ ਭਾਰਦਵਾਜ, ਅਤੁਲ ਜ਼ੋਸ਼ੀ, ਕੁੰਦਨ ਗੋਗੀਆ, ਗੁਰਪਿਆਰ ਸਿੰਘ ਜੱਗੀ, ਬਲਬੀਰ ਸਿੰਘ, ਮੁਨੀਸ਼ ਮੰਗਲਾ, ਰਾਜੇਸ਼ ਗਪਤਾ, ਨਰਿੰਦਰ ਗੋਇਲ, ਸੁਦਰਸ਼ਨ ਮਿੱਤਲ ਸਮਾਣਾ, ਸੁਰੇਸ਼ ਕੁਮਾਰ ਘੱਗਾ, ਰਾਜੇਸ਼ ਕੁਮਾਰ ਅਤੇ ਸੁਰਿੰਦਰ ਕੁਮਾਰ ਪਾਤੜਾਂ, ਪਵਨ ਗੁਜਰਾਂ ਸੁਨਾਮ, ਪ੍ਰਮੋਦ ਕੁਮਾਰ ਧੁਰੀ, ਸੋਮਨਾਥ ਢਲ ਨਾਭਾ, ਮੰਗਤ ਅਰੋੜਾ ਅਮਲੋਹ, ਰਣਧੀਰ ਸਿੰਘ ਢੀਂਡਸਾ ਭਾਦਸੋਂ, ਵਰਿੰਦਰ ਰਤਨ ਸਰਹਿੰਦ, ਸੋਮ ਪ੍ਰਕਾਸ਼ ਗੁਪਤਾ ਗੋਬਿੰਦਗੜ, ਸੋਨੀ ਅਤੇ ਮੋਹਿੰਦਰ ਰਾਜਪੁਰਾ ਵਪਾਰ ਮੰਡਲ ਤੋਂ ਵੀ ਵਪਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।