ਫਾਈਲ ਫੋਟੋ
ਜੀ ਐਸ ਪੰਨੂ
ਪਟਿਆਲਾ, 26 ਜੂਨ, 2017 : ਬਿਜਲੀ ਇਕ ਜਰੂਰੀ ਵਸਤੂ ਹੈ ਤੇ ਪਾਵਰ ਕਾਰਪੋਰੇਸ਼ਨ ਇਸ ਦੀ ਮਾਨਤਾ ਵੀ ਦਿਤੀ ਹੋਈ ਹੈ। ਬਿਜਲੀ ਨੂੰ ਵਰਤਣ ਲਈ ਜੋ ਕਾਗਜ ਲਏ ਜਾਂਦੇ ਹਨ ਉਹ ਖਪਤਕਾਰ ਲਈ ਤੇ ਕਾਰਪੋਰੇਸ਼ਨ ਲਈ ਹੋਰ ਵੀ ਜਰੂਰੀ ਹੁੰਦੇ ਹਨ ਬਿਜਲੀ ਬਿੱਲ ਜੇ ਦੇਖਿਆ ਜਾਵੇ ਤਾ ਦੇਸ਼ ਦੇ ਖਪਤਕਾਰ ਦੀ ਸਨਾਖਤੀ ਵੀ ਕਰਦਾ ਹੈ ਤੇ ਅਕਸਰ ਸਰਕਾਰ ਦੇ ਸਨਾਖਤੀ ਕਾਰਡਾਂ ਵਿੱਚੋ ਇਕ ਮੰਨਿਆ ਵੀ ਜਾਂਦਾ ਹੈ ਅਧਾਰ ਕਾਰਡ ਸੈਂਟਰ ਸਰਕਾਰ ਨੇ ਜੋ ਜਰੂਰੀ ਕੀਤਾ ਹੈ ਨੂੰ ਬਣਾਉਣ ਲਈ ਵੀ ਬਿਜਲੀ ਬਿੱਲ ਇਕ ਪਰੂਫ ਵਜੋਂ ਵਰਤਿਆ ਜਾਂਦਾ ਹੈ। ਇਸ ਬਿਜਲੀ ਦੇ ਬਿੱਲ ਨੂੰ ਬਣਾਉਣ ਯਨੀ ਤਿਆਰ ਕਰਨ ਲਈ ਪਾਵਰਕਾਮ ਨੇ ਇਕ ਪ੍ਰਾਈਵੇਟ ਫਰਮ ਨੂੰ ਠੇਕਾ ਦਿੱਤਾ ਹੈ। ਉਸ ਫਰਮ ਨੇ ਅਗੇ ਲਗਦੇ ਠੇਕੇ ਤੇ ਹੀ ਬੰਦੇ ਬਿੱਲ ਤਿਆਰ ਕਰਨ ਵਾਸਤੇ ਰੱਖੇ ਹੋਏ ਹਨ ਇਨ੍ਹਾਂ ਨੂੰ ਫਰਮ ਨੇ ਇਕ ਮਸ਼ੀਨ ਜਿਵੇ ਬੱਸ ਦਾ ਕੰਡਕਟਰ ਟਿਕਟਾਂ ਕੱਟ ਕੇ ਦਿੰਦਾ ਹੈ ਇਸੇ ਤਰਾਂ ਦੀ ਇਕ ਮਸ਼ੀਨ ਬਿੱਲ ਤਿਆਰ ਕਰਨ ਲਈ ਦਿਤੀ ਹੋਈ ਹੈ। ਇਹ ਠੇਕੇ 'ਤੇ ਰੱਖਿਆ ਫਰਮ ਦਾ ਮੁਲਾਜ਼ਮ ਦੋ ਮਹੀਨੇ ਬਾਅਦ ਬਿਜਲੀ ਦਾ ਮੀਟਰ ਦੇਖ ਕੇ ਬਿੱਲ ਬਣਾ ਕੇ ਘਰ-ਘਰ ਨਾਲ ਦੀ ਨਾਲ ਵੰਡ ਵੀ ਜਾਂਦਾ ਹੈ ਇਹ ਫਰਮ ਹੀ ਦਫਤਰਾਂ ਵਿਚ ਲੇਜਰ ਬਣਾ ਕੇ ਬਿਲਾ ਦੀ ਕਾਪੀ ਕਰਕੇ ਭੇਜ ਦਿੰਦੀ ਹੈ। ਦਫਤਰ ਕਰਮਚਾਰੀ ਯਨੀ ਪਾਵਰ ਕਾਮ ਦੇ ਕਰਮਚਾਰੀਆ ਨੇ ਸੱਬ ਡਿਵੀਜਨ ਵਿਚ ਇਸ ਰਿਕਾਰਡ ਨੂੰ ਚੈਕ ਕਰਕੇ ਰੱਖਣਾ ਹੁੰਦਾ ਹੈ ਤਾ ਜੋ ਪੁਸ਼ਟੀ ਹੋ ਜਾਵੇ ਕਿ ਰਿਕਾਰਡ ਸਹੀ ਹੈ। ਲੇਖਾਕਾਰ ਤੇ ਐੱਸ ਡੀ ਓ ਨੇ ਵੀ ਰਿਕਾਰਡ ਨੂੰ ਕੁੱਝ ਸਹੀ ਕਰਨਾ ਹੁੰਦਾ ਹੈ। ਬਹਾਦਰਗੜ ਸੱਬ ਡਿਵੀਜਨ ਪਟਿਆਲਾ ਵਿਚ ਵੀ ਪਾਵਰ ਕਾਮ ਦੇ ਇਸੇ ਤਰਾਂ ਦੇ ਬਿਜਲੀ ਬਿੱਲ ਹੀ ਬਣਾਏ ਜਾਂਦੇ ਹਨ ਇਨ੍ਹਾਂ ਨੂੰ ਚੈਕ ਕਰਨਾ ਅਧਿਕਾਰੀਆਂ ਮੁਤਾਬਕ ਕਰਮਚਾਰੀਆਂ ਨੂੰ ਜਿਆਦਾ ਮੁਮਕਿਨ ਨਹੀਂ ਹੈ ਕਿਉਂਕਿ ਇਕ ਤਾ ਕਰਮਚਾਰੀਆਂ ਦੀ ਘਾਟ ਹੈ ਦੂੱਜੇ ਨਾ ਤਾ ਰਿਕਾਰਡ ਰੱਖਣ ਨੂੰ ਜਗਾ ਹੈ ਤੇ ਨਾ ਹੀ ਕਰਮਚਾਰੀਆਂ ਦੇ ਬੈਠਣ ਦਾ ਪੂਰਾ ਪ੍ਰਬੰਧ ਹੈ ਇਕ ਕਮਰੇ ਵਿਚ ਅੱਠ ਕਰਮਚਾਰੀ ਸਾਰਾ ਰਿਕਾਰਡ ਨਵਾਂ ਤੇ ਪੁਰਾਣਾ ਰੱਖਣਾ ਹੁੰਦਾ ਹੈ।
ਔਰਤ ਕਰਮਚਾਰੀਆਂ ਦੇ ਦੱਸਣ ਮੁਤਾਬਿਕ ਓਨਾ ਲਈ ਫਰੈਸ਼ ਹੋਣ ਦੀ ਜਗ੍ਹਾ ਵੀ ਸਹੀ ਨਹੀਂ ਹੈ। ਕੈਸ਼ ਦੇਣ ਵਾਲੇ ਵੀ ਧੁੱਪ ਵਿਚ ਖੜਕੇ ਕੈਸ਼ੀਅਰ ਨੂੰ ਚੈਕ / ਕੇਸ਼ ਦੇ ਕੇ ਜਾਂਦੇ ਹਨ। ਬਹਾਦਰਗੜ ਸੱਬ ਡਿਵੀਜਨ ਪਟਿਆਲਾ ਨੇ ਇਕ ਮਸ਼ੀਨ ਕੈਸ਼ ਲੈਣ ਲਈ ਪੂਡਾ ਦਫਤਰ ਅਰਬਨ ਅਸਟੇਟ ਫੇਸ 2 ਵਿਚ ਲਗਾਈ ਹੋਈ ਹੈ ਜਿਸ ਵਿਚ ਚੈਕਿੰਗ ਨਾ ਹੋਣ ਕਰਕੇ ਪਿਛੇ ਜਹੇ ਲੱਖਾਂ ਰੁਪਏ ਦਾ ਘੱਪਲਾ ਹੋਇਆ ਹੈ ਜਿਸ ਕਾਰਣ ਕੁੱਝ ਕਰਮਚਾਰੀਆਂ ਨੂੰ ਚਾਰਜਸ਼ੀਟ ਦਿਤੀ ਗਈ ਤੇ ਫ਼ਰਮ ਤੇ ਐਫ ਆਈ ਆਰ ਦਰਜ ਕਰਾਈ ਗਈ। ਪਰ ਅਜੇ ਨਾ ਤਾ ਕਰਮਚਾਰੀ ਦੋਸ਼ੀ ਹੋਏ ਤੇ ਅਧਿਕਾਰੀਆਂ ਨੇ ਨਾ ਹੀ ਫਰਮ ਨੂੰ ਦੋਸ਼ੀ ਮੰਨਿਆ ਤੇ ਨਾ ਹੀ ਫਰਮ ਦੋਸ਼ ਮੁਕਤ ਹੋਈ ਹੈ। ਅਗਰ ਇਸੇ ਮਾਮਲੇ ਨੂੰ ਦੁਬਾਰਾ ਤੀਜੀ ਧਿਰ ਵਲੋਂ ਚੈਕ ਕੀਤਾ ਜਾਵੇ ਤਾ ਲੱਖਾਂ ਰੁਪਏ ਦਾ ਘੱਪਲਾ ਨਿਕਲ ਸਕਦਾ ਹੈ। ਜਿਸ ਨੂੰ ਅਧਿਕਾਰੀ ਸਮੇਟੀ ਬੈਠੇ ਹਨ। ਇਕ ਇਹੋ ਹੀ ਗੱਲ ਨਹੀਂ ਖਪਤਕਾਰ ਨੂੰ ਛੁੱਟੀ ਵਾਲੇ ਦਿਨ ਦੀ ਬਿਜਲੀ ਬਿੱਲ ਤੇ ਚੈਕ ਡੇਟ ਪਾ ਕੇ ਬਿੱਲ ਭਰਨ ਲਈ ਵੀ ਕਿਹਾ ਜਾਂਦਾ ਹੈ ਇਥੇ ਹੀ ਬੱਸ ਨਹੀਂ ਜੇਕਰ ਚੈਕ ਤੇ ਕਿਸੇ ਕਾਰਨ ਖਪਤਕਾਰ ਫਿਗਰ ਜਾ ਸ਼ਬਦਾਂ ਵਿਚ ਗਲਤ ਫਿਗਰ ਭਰ ਦਿੰਦਾ ਤਾ ਉਸ ਨੂੰ ਖੱਪਤਕਾਰ ਨੂੰ ਚੈਕ ਕਰਕੇ ਮੋੜਨ ਦੀ ਬਜਾਏ ਬਿਨਾਂ ਚੈਕ ਕੀਤਿਆਂ ਬੈੰਕ ਨੂੰ ਭੇਜ ਦਿੱਤਾ ਜਾਂਦਾ ਹੈ ਬੈਂਕ ਤੋਂ ਨਾ ਮਨਜ਼ੂਰ ਹੋਣ ਤੇ ਖੱਪਤਕਾਰ ਨੂੰ ਲੇਟ ਫੀਸ, ਬੈਂਕ ਜੁਰਮਾਨਾ ਤੇ ਕੁਨੈਕਸ਼ਨ ਕੱਟਣ 'ਤੇ ਲਗਾਉਣ ਦੀ ਫੀਸ ਖੱਪਤਕਾਰ ਤੋਂ ਲੈ ਲਈ ਜਾਂਦੀ ਹੈ। ਸੋ ਬਿਜਲੀ ਦਾ ਬਿੱਲ ਖੱਪਤਕਾਰ ਲਈ ਅਤਿ ਜਰੂਰੀ ਹੈ ਪਰ ਬਿੱਲ ਉੱਤੇ ਨਾ ਤਾ ਖੱਪਤਕਾਰ ਦਾ, ਨਾ ਹੀ ਉਸਦੇ ਪਿਤਾ ਦਾ ਸਹੀ ਜਾ ਪੂਰਾ ਨਾਮ ਹੁੰਦਾ ਹੈ ਖੱਪਤਕਾਰ ਦਾ ਸਹੀ ਪੂਰਾ ਪਤਾ ਵੀ ਨਹੀਂ ਲਿਖ਼ਿਆ ਜਾਂਦਾ ਹੈ। ਖੱਪਤਕਾਰ ਨੂੰ ਅਜਿਹਾ ਅਧੂਰਾ ਬਿੱਲ ਸਨਾਖ਼ਤੀ ਕਾਰਡ ਵਜੋਂ ਪੇਸ਼ ਨਹੀਂ ਕੀਤਾ ਜਾ ਸਕਦਾ ਹੈ ਇਹ ਸੱਭ ਸਹੀ ਚੈਕਿੰਗ ਨਾ ਹੋਣ ਕਰਕੇ ਹੀ ਖੱਪਤਕਾਰ ਭੁਕਤ ਦਾ ਹੈ ਜੋ ਪਾਵਰ ਕਾਮ ਦਾ ਅੰਨਦਾਤਾ ਹੈ ਜਿਸ ਤੇ ਪਾਵਰਕਾਮ ਦੀ ਸੁਲਖਣੀ ਨਿਗਾ ਹੋਣੀ ਜਰੂਰੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਬਿੱਲ ਤੇ ਮਸ਼ੀਨ ਵਿਚ ਭਰੀ ਰਸੀਦ ਕੁੱਝ ਸਮੇ ਬਾਅਦ ਨਾ ਦਿਸਣ ਯੋਗ ਬਣ ਜਾਂਦੀ ਹੈ।