ਵਿਜੇਪਾਲ ਬਰਾੜ
ਚੰਡੀਗੜ੍ਹ, 22 ਜੂਨ, 2017 : ਸੈਕਟਰ-16 ਦੇ ਜਨਰਲ ਹਸਪਤਾਲ 'ਚ ਆਪ ਵਿਧਾਇਕਾਂ ਦਾ ਪਤਾ ਲੈਣ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦੇ ਲੰਬੇ ਰਾਜਨੀਤਿਕ ਸਫਰ ਦੇ ਪਹਿਲੀ ਵਾਰ ਹੋਇਆ ਹੈ ਜਦ ਵਿਧਾਨ ਸਭਾ ਦੇ ਅੰਦਰ ਇਸ ਤਰੀਕੇ ਨਾਲ ਮਹਿਲਾ ਵਿਧਾਇਕਾਂ ਦੀ ਬੇਜ਼ਤੀ ਕੀਤੀ ਗਈ ਹੋਵੇ । ਬਾਦਲ ਨੇ ਇਸਨੂੰ ਲੋਕਤੰਤਰ ਦੇ ਇਤਿਹਾਸ ਦਾ ਕਾਲਾ ਦਿਨ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਪਾਰਟੀਬਾਜੀ 'ਚ ਵਿਸ਼ਵਾਸ ਨਹੀਂ ਰੱਖਦੇ । ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਜਿਸ ਵੀ ਵਿਧਾਇਕ ਦੇ ਨਾਲ ਬੁਰਾ ਸਲੂਕ ਹੋਇਆ, ਅਕਾਲੀ ਦਲ ਉਹਨਾਂ ਦੇ ਨਾਲ ਡਟ ਕੇ ਖੜੇਗਾ।
ਜ਼ਿਕਰਯੋਗ ਹੈ ਕਿ ਆਪ ਵਿਧਾਇਕਾਂ ਨੂੰ ਸਦਨ ਵਿਚੋਂ ਜ਼ਬਰਦਸਤੀ ਮਾਰਸ਼ਲਾਂ ਵੱਲੋਂ ਬਾਹਰ ਕੱਢੇ ਜਾਣ ਦੌਰਾਨ ਆਪ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵੀ ਜ਼ਖਮੀ ਹੋ ਗਈ ਤੇ ਜ਼ਮੀਨ 'ਤੇ ਡਿੱਗ ਪਈ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਕਿਹਾ ਜਾਂਦਾ ਹੈ ਕਿ ਧੱਕਾ ਮੁੱਕੀ ਦੌਰਾਨ ਉਨ੍ਹਾਂ ਦੇ ਸਿਰ 'ਤੇ ਸੱਟ ਲੱਗੀ ਹੈ।