← ਪਿਛੇ ਪਰਤੋ
ਜਤਿੰਦਰ ਸੱਭਰਵਾਲ
ਮੋਹਾਲੀ, 21 ਜੂਨ 2017 : ਸਾਬਕਾ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਮੋਹਾਲੀ ਤੇ ਹੈਲਪਿੰਗ ਹੈਪਲੈਸ ਦੀ ਸੰਚਾਲਕ ਜੋ ਦੁੱਖੀ ਬੀਬੀ ਅਮਨਜੋਤ ਕੋਰ ਰਾਮੂੰਵਾਲੀਆ ਨੇ ਦੱਸਿਆ ਕਿ ਮੋਹਾਲੀ ਦੀ ਵਸਨੀਕ ਸੰਨਦੀਪ ਕੋਰ ਜੋ ਸਮਰਾਲੇ ਵਾਸੀ ਲੜਕੇ ਮਨਜਿੰਦਰ ਸਿੰਘ ਵਿਆਹੀ ਜੋ ਕਿ ਆਸਟ੍ਰੇਲੀਆ ਗਿਆ ਹੋਈਆ ਹੈ| ਵਿਆਹ ਤੋ ਕੁਝ ਦੇਰ ਹੀ ਸੁਹਰਾ ਪਰਿਵਾਰ ਉਸ ਨੂੰ ਦਾਜ ਦਹੇਜ ਲਈ ਤੰਗ ਕਰਨ ਲੱਗ ਪਿਆ ਉਹਨਾ ਨੇ ਵਿਆਹ ਸਮੇ ਦਾਜ ਵਿਚ 60 ਲੱਖ ਰੁਪਏ ਬੈਕ ਤੋ ਕਰਜਾ ਲੈ ਕਿ ਦਿੱਤੇ ਸਨ| ਤੇ ਹੁਣ ਉਹ ਉਸ ਤੋ 1 ਕਰੋੜ ਦੀ ਹੋਰ ਮੰਗ ਕਰਦੇ ਸਨ| ਸੰਨਦੀਪ ਕੋਰ ਨੇ ਦੱਸਿਆ ਕਿ ਉਸ ਦਾ ਵਿਆਹ ਦੋ ਸਾਲ ਪਹਿਲਾ ਹੋਈਆ ਸੀ ਜੋ ਕਿ ਆਸਟ੍ਰੇਲੀਆ ਵਿਚ ਰਹਿੰਦਾ ਸੀ| ਉਸ ਦੇ ਵਿਆਹ ਤੋ ਬਾਅਦ ਉਸ ਦਾ ਪਤੀ ਉਸ ਨੂੰ ਆਸਟ੍ਰੇਲੀਆ ਨਹੀ ਲੈ ਕਿ ਜਾ ਰਿਹਾ ਸੀ| ਜਦੋ ਮੇਰੇ ਪਰਿਵਾਰ ਵਲੋ ਕਿਹਾ ਗਿਆ ਤਾ ਉਸ ਨੇ ਮੈਨੂੰ 6 ਮਹਿਨੇ ਲਈ ਮੈਨੂੰ ਆਸਟ੍ਰੇਲੀਆ ਬੁਲਾ ਲਿਆ ਸੀ| ਫਿਰ ਉਹ ਮੈਨੂੰ ਉਥੇ ਕੋਈ ਨਸੀਲੀ ਦਵਾਈ ਖਵਾਉਣ ਲੱਗਾ ਜਿਸ ਨਾਲ ਮੈ ਬਹੁਤ ਬੀਮਾਰ ਹੋ ਗਈ ਉਸ ਨੇ ਮੈਨੂੰ ਉਥੋ ਧੋਖੇ ਨਾਲ ਵਾਪਿਸ ਫੇਜ ਦਿੱਤਾ ਉਸ ਦਾ ਕਹਿਣਾ ਸੀ| ਕਿ ਮੈ ਜਲਦੀ ਹੀ ਤੈਨੂੰ ਫਿਰ ਲੈ ਆਵਾਗਾ ਪਰ ਜਦੋ ਮੈ ਵਾਪਿਸ ਆਂਈ ਤਾਂ ਮੈਨੂੰ ਮੇਰੇ ਸੁਹਰੇ ਪਰਿਵਾਰ ਤੋ ਕੋਈ ਵੀ ਲੈ ਨਹੀ ਆਇਆ ਮੇਰੇ ਮਾਤਾ ਪਿਤਾ ਨੇ ਕੁਝ ਦਿਨ ਬਾਅਦ ਮੈ ਮੇਰੇ ਸੁਹਰੇ ਪਰਿਵਾਰ ਛੱਡ ਕਿ ਆ ਗਏ| ਫਿਰ ਮੇਰੀ ਸੰਸ ਜਗਰੂਪ ਕੋਰ ਤੇ ਨੰਣਾਨ ਗੁਣਜੀਤ ਕੋਰ ਤੇ ਮਾਮਾ ਸਹੁਰਾ ਇਕਬਾਲ ਸਿੰਘ ਵਲੋ ਮੈਨੂੰ ਤੰਗ ਕਰਨਾ ਸੁਰੂ ਕਰ ਦਿੱਤਾ| ਮੇਰੇ ਨਾਲ ਕੁੱਟ ਮਾਰ ਕਰਨੀ ਸੁਰੂ ਕਰ ਦਿੱਤੀ ਮੇਰੇ ਤੋ ਪੈਸੇ ਦੀ ਮੰਗ ਕਰਨ ਲੱਗੇ| ਇਕਬਾਲ ਸਿੰਘ ਜੋ ਕਿ ਮੇਰਾ ਮਾਮਾ ਸੁਹਰਾ ਹੈ ਉਸ ਦਾ ਮੈਡੀਕਲ ਸਟੋਰ ਸਮਰਾਲੇ ਵਿਚ ਹੈ| ਉਹ ਨੇ ਮੈਨੂੰ ਨਸੀਲੀ ਦਵਾਈਆ ਮੇਰੇ ਖਾਣੇ ਵਿਚ ਪਾ ਕਿ ਖਬਾ ਦਿੰਦਾ ਤੇ ਜਿਸ ਨਾਲ ਮੈ ਕਾਫੀ ਦਿਨਾ ਤੱਕ ਹੋਸ ਵਿਚ ਨਹੀ ਰਹਿੰਦੀ ਸੀ| ਉਸ ਨੇ ਮੇਰਾ ਸਰੀਰਕ ਤੇ ਮਾਨਸੀਕ ਸੋਸਣ ਵੀ ਕੀਤਾ| ਫਿਰ ਜਦੋ ਮੇਰੇ ਪਰਿਵਾਰ ਵਾਲੇ ਮੈਨੂੰ ਘਰ ਵਾਪਿਸ ਲੈ ਕਿ ਆਏ| 3 ਮਹਿਨੇ ਮੈ ਡਿੰਪਰੈਸਨ ਵਿਚ ਹੀ ਰਹੀ ਉਸ ਤੋ ਬਾਅਦ ਜਦੋ ਅਸੀ ਉਹਨਾ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਅਸੀ ਇਸ ਨੂੰ ਆਪਣੇ ਘਰ ਨਹੀ ਰੱਖਣਾ| ਜਦੋ ਅਸੀ ਪੁਲੀਸ ਕੋਲ ਕੇਸ ਦਰਜ ਕਰਵਾਉਣ ਲਈ ਗਏ ਤਾਂ ਉਹਨਾ ਨੇ ਸਾਡਾ ਕੇਸ ਵਿਚ ਕੁਝ ਨਾ ਕੀਤਾ ਮੇਰੀ ਨੰਣਾਨ ਗੁਣਜੀਤ ਕੋਰ ਜੋ ਕਿ ਇਕ ਵਕੀਲ ਹੈ| ਉਹ ਮੈਨੂੰ ਫੋਨ ਤੋ ਧਮਕੀਆ ਦਿੰਦੀ ਹੈ| ਕਿ ਮੈ ਤੈਨੂੰ ਮਰਵਾ ਦੇਵਾਗੀ| ਸਾਡੀ ਇੱਕ ਅਰਜੀ ਐਨ.ਆਰ.ਆਰ ਆਈ ਵਿੰਗ ਮੋਹਾਲੀ ਵਿਚ ਐਸ.ਐਚ.ਓ ਗੁਰਬਖਸੀਸ ਸਿੰਘ ਕੋਲ ਹੈ ਉਹ ਕੋਈ ਕਾਰਵਾਈ ਨਹੀ ਕਰ ਰਹੇ ਜਦੋ ਅਸੀ ਜਾਦੇ ਹਾਂ ਤਾ ਕੁਝ ਪੁਲੀਸ ਅਫਸਰ ਸਾਨੂੰ ਜਲੀਲ ਕਰਦੇ ਹਨ| ਸਾਨੂੰ ਭੱਦੀ ਸਬਦਾਬਲੀ ਦੀ ਵਰਤੋ ਕਰਦੇ ਹਨ| ਸਾਨੂੰ ਇਨਸਾਫ ਨਹੀ ਮਿਲ ਰਿਹਾ| ਮੇਰੀ ਸੰਸ ਜਗਰੂਪ ਕੋਰ ਨੰਣਾਨ ਗੁਣਜੀਤ ਕੌਰ ਤੇ ਮਾਮਾ ਸਹੁਰਾ ਇਕਬਲ ਸਿੰਘ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ| ਹੁਣ ਅਸੀ ਬੀਬੀ ਰਾਮੂੰਵਾਲੀਆ ਤੋ ਮੱਦਦ ਦੀ ਮੰਗੀ ਉਹ ਸਾਡੀ ਪੂਰੀ ਮੱਦਦ ਕਰ ਰਹੇ ਹਨ| ਬੀਬੀ ਰਮੂੰਵਾਲੀਆ ਨੇ ਦੱਸਿਆ ਕਿ ਅਸੀ ਇਸ ਕੇਸ ਵਿਚ ਸੰਨਦੀਪ ਕੋਰ ਨੂੰ ਇਲਸਾਫ ਲੈ ਕਿ ਦੇਣ ਲਈ ਹਰ ਤਰ੍ਹਾ ਦੀ ਕੋਸੀਸ ਕਰਾਗੇ| ਉਹਨਾ ਕਿ ਪੁਲੀਸ ਦੇ ਉੱਚ ਅਫਸਰਾ ਦੇ ਧਿਆਨ ਹਿੱਤ ਲਿਆ ਕਿ ਜਲਦੀ ਕੇਸ ਦਰਜ ਕਰਵਾਈਆ ਜਾਵੇਗਾ| ਇਸ ਮੌਕੇ ਸ; ਸਕੱਤਰ ਹੈਲਪਿੰਗ ਹੈਪਲੈਸ ਸ: ਕੁਲਦੀਪ ਸਿੰਘ ਬੈਰੋਪੁਰ, ਸਿਵ ਕੁਮਾਰ ਸਲਾਹਕਾਰ ਤੇ ਗੁਰਪਾਲ ਸਿੰਘ ਮਾਨ ਹਾਜਰ ਸਨ|
Total Responses : 928