ਪਟਿਆਲਾ /ਲੂਧਿਆਣਾ, 20 ਜੂਨ, 2017 (ਨਵੀਨ ਗੌਗਨਾ) : ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਪਟਿਆਲਾ ਦੇ ਸਾਬਕਾ ਵਿਧਾਇਕ ਸ੍ਰੀਮਤੀ ਪਰਨੀਤ ਕੌਰ ਨੇ ਰੋਜਾ ਇਫਤਾਰ ਦੇ ਮੌਕੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਤੇ ਸੂਬੇ ਦੇ ਵਿਕਾਸ ਵਿੱਚ ਇਸ ਭਾਈਚਾਰੇ ਦਾ ਵੀ ਵੱਡਾ ਯੋਗਦਾਨ ਹੈ। ਸ੍ਰੀਮਤੀ ਪਰਨੀਤ ਕੌਰ ਨੇ ਇਹ ਪ੍ਰਗਟਾਵਾ ਰੋਜਾ ਇਫਤਾਰ ਸਬੰਧੀ ਮੁਸਲਿਮ ਭਾਈਚਾਰੇ ਵੱਲੋਂ ਕਰਵਾਏ ਦੋ ਵੱਖ-ਵੱਖ ਸਮਾਗਮਾਂ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ।
ਪਰਨੀਤ ਕੌਰ ਨੇ ਕਿਹਾ ਕਿ ਸਾਰੇ ਧਰਮਾਂ ਦੇ ਤਿਉਹਾਰਾਂ ਨਾਲ ਆਪਸੀ ਭਾਈਚਾਰਕ ਸਾਂਝ ਮਜਬੂਤ ਹੁੰਦੀ ਹੈ। ਉਹਨਾਂ ਮੁਸਲਿਮ ਭਾਈਚਾਰੇ ਨੂੰ ਈਦ ਉਲ ਫਿਤਰ ਦੀ ਵੀ ਮੁਬਾਰਕਬਾਦ ਦਿੱਤੀ। ਕੱਲ ਦੇਰ ਸ਼ਾਮੀ ਸ੍ਰੀਮਤੀ ਪਰਨੀਤ ਕੌਰ ਨੇ ਸਭ ਤੋਂ ਪਹਿਲਾਂ ਜੋੜੀਆਂ ਭੱਠੀਆਂ ਦੇ ਨੇੜੇ ਦਰਜੀਆਂ ਵਾਲੀ ਗਲੀ ਵਿਖੇ ਸਦਭਾਵਨਾ ਸੇਵਾ ਸੁਸਾਇਟੀ ਦੇ ਪ੍ਰਧਾਨ ਸ੍ਰੀ ਸ਼ੇਰ ਖਾਨ ਵੱਲੋਂ ਰੋਜਾ ਇਫਤਾਰ ਸਬੰਧੀ ਕਰਵਾਏ ਸਮਾਗਮ ਵਿੱਚ ਸ਼ਿਰਕਤ ਕੀਤੀ ਉਸ ਉਪਰੰਤ ਪੰਜਾਬ ਮੁਸਲਿਮ ਫਰੰਟ ਦੇ ਪ੍ਰਧਾਨ ਸ੍ਰੀ ਆਸਿਫ਼ ਅਲੀ ਤੇ ਕਨਵੀਨਰ ਸ੍ਰੀ ਅਬਦੁਲ ਵਾਹਿਦ ਵੱਲੋਂ ਰਜਵਾਹਾ ਰੋਡ ‘ਤੇ ਨੈਸ਼ਨਲ ਨਰਸਰੀ ਵਿਖੇ ਕੀਤੀ ਇਫਤਾਰ ਪਾਰਟੀ ਵਿੱਚ ਸ਼ਿਰਕਤ ਕੀਤੀ ਅਤੇ ਮੁਸਲਿਮ ਭਾਈਚਾਰੇ ਨੂੰ ਰੋਜਾ ਇਫਤਾਰ ਤੇ ਈਦ ਉਲ ਫਿਤਰ ਦੀ ਵਧਾਈ ਦਿੱਤੀ।
ਸਮਾਗਮਾਂ ਮੌਕੇ ਸ਼੍ਰੀਮਤੀ ਪਰਨੀਤ ਕੌਰ ਦੇ ਨਾਲ ਕਾਂਗਰਸ ਪਾਰਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਪ੍ਰੇਮ ਕਿਸ਼ਨ ਪੁਰੀ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅਮ੍ਰਿਤਪ੍ਰਤਾਪ ਸਿੰਘ ਸੇਖੋਂ, ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਚੇਅਰ ਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਸ੍ਰੀ ਜਸਵਿੰਦਰ ਸਿੰਘ ਰੰਧਾਵਾ, ਐਮ.ਸੀ ਸ੍ਰੀ ਸੰਜੀਵ ਬਿਟੂ, ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਸ੍ਰੀ ਨਰੇਸ਼ ਦੁਗਲ, ਸ੍ਰੀ ਕੇ.ਕੇ ਮਲਹੋਤਰਾ, ਸ੍ਰੀ ਸੁਰਿੰਦਰਪਾਲ ਸਿੰਘ ਵਾਲੀਆ, ਪੰਜਾਬ ਮੁਸਲਿਮ ਫਰੰਟ ਦੇ ਪ੍ਰਧਾਨ ਸ੍ਰੀ ਆਸਿਫ਼ ਅਲੀ, ਕਨਵੀਨਰ ਸ਼੍ਰੀ ਅਬਦੁਲ ਵਾਹਿਦ, ਜਨਰਲ ਸਕੱਤਰ ਪ੍ਰੋ: ਅਬਦੁਲ ਸਤਾਰ, ਸਦਭਾਵਨਾ ਸੇਵਾ ਸੁਸਾਇਟੀ ਦੇ ਪ੍ਰਧਾਨ ਸ੍ਰੀ ਸ਼ੇਰ ਖਾਨ, ਹਾਕਮ ਖਾਨ, ਮੁਹੰਮਦ ਰਾਸ਼ਿਦ , ਮੁਹੰਮਦ ਸਫੀਕ, ਸ਼੍ਰੀ ਦੀਦਾਰ ਖਾਨ, ਸ਼੍ਰੀ ਸਾਲਿਮ ਬਨਾਰਸੀ, ਸ਼੍ਰੀ ਰੋਸ਼ਨ ਜਮੀਰ, ਨੂਰ ਹਸਨ ਉਸਮਾਨੀ, ਅਨਵਰ ਖਾਨ, ਮੁਹੰਮਦ ਸ਼ਰੀਫ, ਐਕਸੀਅਨ ਮੁਹੰਮਦ ਸਲੀਮ, ਸ੍ਰੀ ਅਨੀਲ ਮਹਿਤਾ, ਸ੍ਰੀ ਅਮਿਤ ਸਚੱਦੇਵਾ, ਸ੍ਰੀ ਜਤਿਨ ਕਪੂਰ, ਸ੍ਰੀ ਵਿਸ਼ਾਲ ਖੰਨਾ, ਸ੍ਰੀ ਮੁਹੰਮਦ ਯੂਸਫ, ਸ੍ਰੀ ਅਦਰੀਸ ਮੁਹੰਮਦ, ਮੁਹੰਮਦ ਇਸਮਾਈਲ, ਵਿਕਰਾਤ ਸ਼ਰਮਾ, ਰਾਜੀਵ ਖੰਨਾ, ਸ੍ਰੀ ਮੁਹੰਮਦ ਸ਼ਾਹਰੁਖ, ਸ੍ਰੀ ਮਹੁੰਮਦ ਸ਼ਮਸਾਦ ਸਮੇਤ ਵੱਖ-ਵੱਖ ਧਰਮਾਂ ਦੇ ਵੱਡੀ ਗਿਣਤੀ ਵਿੱਚ ਨੁਮਾਇੰਦੇ ਵੀ ਹਾਜ਼ਰ ਸਨ।