ਜੀ ਐਸ ਪੰਨੂ
ਪਟਿਆਲਾ, 18 ਜੂਨ, 2017 : ਪੀ ਆਰ ਟੀ ਸੀ ਦੇ ਅਧਿਕਾਰੀਆਂ ਨੇ ਪਟਿਆਲਾ ਸ਼ਹਿਰ ਲਈ ਪੇਂਡੂ ਬੱਸ ਸੇਵਾ ਯਾ ਲੋਕਲ ਬੱਸ ਸੇਵਾ ਅਧੀਨ ਪੰਜਾਬ ਵਿਚ ਕੁੱਲ 79 ਬੱਸਾਂ ਰੱਖੀਆਂ ਗਈਆਂ ਹਨ ਜਿਨ੍ਹਾਂ ਵਿੱਚੋ 30 ਬੱਸਾਂ ਪਟਿਆਲਾ ਸ਼ਹਿਰ ਵਿਚ ਚੱਲ ਰਹੀਆਂ ਹਨ ਜਿਨ੍ਹਾਂ ਨੂੰ ਕਿ ਕੇ ਕੇ ਸ਼ਰਮਾ ਚੇਅਰਮੇਨ ਅਤੇ ਮਨਜੀਤ ਸਿੰਘ ਨਾਰੰਗ ਐਮ ਡੀ ਨੇ ਕੁਝ ਦਿਨ ਪਹਿਲਾ ਹੀ ਹਰੀ ਝੰਡੀ ਦਿਤੀ ਸੀ ਪਰ 15 ਬੱਸਾਂ ਪਹਿਲਾ ਹੀ ਸ਼ਹਿਰ ਵਿਚ ਚੱਲ ਰਹੀਆਂ ਸਨ , ਦੇਖਣ ਤੋਂ ਇਹ ਬੱਸਾਂ ਪੀ ਆਰ ਟੀ ਸੀ ਦੀਆਂ ਜਰੂਰ ਲੱਗਦੀਆਂ ਹਨ ਪਰ ਇਹ ਬੱਸਾਂ ਕੀਤੋ ਵੀ ਇਹ ਨਹੀਂ ਦਰਸਾਉਂਦੀਆਂ ਕਿ ਇਹ ਲੋਕਲ ਬੱਸਾਂ ਹਨ ਜਾ ਇਹ ਪੇਂਡੂ ਬੱਸ ਸੇਵਾ ਹੈ ਤੇ ਆਮ ਲੋਕਾਂ ਲਈ ਚਾਲੂ ਕੀਤੀਆਂ ਗਈਆਂ ਹਨ। ਇਕ ਅੱਧੀ ਬੱਸ ਨੂੰ ਛੱਡ ਕੇ ਕਿਸੇ ਤੇ ਵੀ ਨੰਬਰ ਪਲੇਟ ਨਹੀਂ ਲਿੱਖੀ ਲਗੀ ਹੋਈ ਹੈ ਇਹ 27 ਸੀਟਰ ਬੱਸਾਂ ਨੇ ਅੱਧਾ ਸਫ਼ਰ ਯਨੀ ਸਾਡੇ ਬਾਰਾਂ ਕਿਲੋ ਮੀਟਰ ਸ਼ਹਿਰੀ ਅਤੇ ਸਾਡੇ ਬਾਰਾਂ ਅੱਧਾ ਪੇਂਡੂ ਚਲਣਾ ਹੁੰਦਾ ਹੈ। ਇਸ ਦਾ ਕਰਾਇਆ 10 ਰੁਪਏ 10 ਕਿਲੋ ਮੀਟਰ ਤਕ ਤੇ 25 ਕਿਲੋ ਦਾ 30 ਰੁਪਏ ਰੱਖਿਆ ਗਿਆ ਹੈ।
ਬੱਸਾਂ ਨੂੰ ਡੀ ਟੀ ਓ ਦਫਤਰ ਚੋ ਪਾਸ ਨਾ ਕਰਵਾਣਾ ਸਰਾ ਸਰ ਸਰਕਾਰੀ ਕਾਨੂੰਨ ਦੀ ਉਲੰਘਣਾ ਹੈ ਅਗਰ ਕਿਸੇ ਤਰਾਂ ਦਾ ਕੋਈ ਹਾਦਸਾ ਹੋ ਜਾਂਦਾ ਹੈ ਤਾ ਬੱਸ ਵਿਚ ਸਫ਼ਰ ਕਰਨ ਵਾਲੇ ਜਾ ਚਲਾਉਣ ਵਾਲੇ ਕਿਸੇ ਤਰਾਂ ਦਾ ਕਲੇਮ ਜਾ ਉਜਰ ਨਹੀਂ ਕਰ ਸਕਦੇ ਹਨ ਨਾ ਹੀ ਸਰਕਾਰ ਕਿਸੇ ਤਰਾਂ ਦਾ ਕੋਈ ਕਲੇਮ ਜਾ ਉਜਰ ਕਰ ਸਕਦੀ ਹੈ, ਜੇਕਰ ਬੱਸ ਦਾ ਵੀ ਕੋਈ ਨੁਕਸਾਨ ਹੁੰਦਾ ਹੈ। ਇਸ ਗੱਲ ਦਾ ਜਿਕਰ ਹਰੀ ਝੰਡੀ ਦੇਣ ਵੇਲੇ ਵੀ ਕੀਤਾ ਗਿਆ ਸੀ ਕਿਉਂਕਿ ਇਹ ਬੱਸਾਂ ਓਦੋ ਵੀ ਰਜਿਸਟਰ ਨਹੀਂ ਕਾਰਵਾਈਆਂ ਸਨ। 15 ਬੱਸਾਂ ਜੋ ਹਰੀ ਝੰਡੀ ਦੇਣ ਤੋਂ ਪਹਿਲਾ ਹੀ ਚੱਲ ਰਹੀਆਂ ਸਨ ਅਤੇ ਜੋ ਹੁਣ ਹੋਰ 15 ਚੱਲ ਰਹੀਆਂ ਹਨ ਓਨਾ ਨੂੰ ਕਦੇ ਵੀ ਕਿਸੇ ਅਧਿਕਾਰੀ ਨੇ ਰੋਕਣ ਦੀ ਯਨੀ ਚੈਕ ਕਰਨ ਦੀ ਕੋਸਿਸ ਨਹੀਂ ਕੀਤੀ ਕਿਉਂ ਜੋ ਸਰਕਾਰੀ ਹਨ ਕਿਉਂਕਿ ਸਰਕਾਰੀ ਬੱਸਾਂ ਨੂੰ ਅਕਸ਼ਰ ਘੱਟ ਹੀ ਚੈਕ ਕੀਤਾ ਜਾਂਦਾ ਕਿਉਂਕਿ ਜੇ ਸਰਕਾਰ ਆਪਣੇ ਕਾਨੂੰਨ ਦੀ ਆਪ ਉਲੰਗਣਾ ਕਰੇ ਤਾ ਉਹ ਉਲੰਘਣਾ ਨਹੀਂ ਸਮਝੀ ਜਾਂਦੀ ਹੈ ਇਸੇ ਲਈ ਸਰਕਾਰੀ ਬੱਸਾਂ ਦਾ ਹਾਲ ਅਕਸਰ ਮਾੜਾ ਹੀ ਹੁੰਦਾ ਹੈ।
ਪ੍ਰਾਈਵੇਟ ਬੱਸਾਂ ਅਜਿਹੀਆਂ ਉਲੰਘਣਾ ਨੂੰ ਦੇਖ ਕਿ ਹੀ ਆਪਣੀ ਮਰਜੀ ਨਾਲ ਮਰਜੀ ਦੇ ਰੂਟ ਤੇ ਬਿਨ੍ਹਾਂ ਨੰਬਰ ਪਲੇਟ ਤੋਂ ਬੱਸਾਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ ਜਿਨ੍ਹਾਂ ਨੂੰ ਰੋਕਣਾ ਚਣੌਤੀ ਹੋ ਜਾਂਦਾ ਹੈ ਸੋ ਇਸੇ ਅਧਾਰ ਤੇ ਉਹ ਅੱਡਾ ਫੀਸ ਨਾ ਭਰ ਕਿ ਆਪਣੀਆਂ ਬੱਸਾਂ ਅੱਡੇ ਤੋਂ ਬਾਹਰ ਖੜੀਆ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਜਿਸ ਤਰਾਂ ਕਿ ਪਟਿਆਲਾ ਸ਼ਹਿਰ ਵਿਚ ਰੇਲਵੇ ਸਟੇਸ਼ਨ ਨਾਲ ਪੁੱਡਾ ਦੀ ਜਮੀਨ ਦੇ ਉੱਤੇ ਆਪਣਾ ਹੀ ਅੱਡਾ ਬਣਾ ਕਿ ਪ੍ਰਾਈਵੇਟ ਬੱਸਾਂ ਲੱਖਾਂ ਰੁਪਏ ਦਾ ਚੂਨਾ ਸਰਕਾਰ ਨੂੰ ਲਗਾ ਰਹੀਆਂ ਹਨ। ਇਹ ਪਟਿਆਲਾ ਸ਼ਹਿਰ ਵਿਚ ਹੀ ਨਹੀਂ ਬਲਕਿ ਹਰ ਸ਼ਹਿਰ ਦੀ ਗੱਲ ਹੈ। ਉਲੰਘਣਾਵਾ ਨੂੰ ਰੋਕ ਕੇ ਹੀ ਸਮਰਥਾ ਵਧਾਈਏ ਤਾ ਜਨਤਾ ਤੇ ਬੋਝ ਨੂੰ ਬਚਾਇਆ ਜਾ ਸਕਦਾ ਹੈ।