ਜੀ ਐਸ ਪੰਨੂ
ਪਟਿਆਲਾ, 16 ਜੂਨ, 2017 : ਪੰਜਾਬ ਸਟੇਟ ਪਾਵਰ ਕਾਰਪੋਰੇਸਨ ਦੇ ਚੈਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਰਾਜ ਵਿੱਚ 13,75,000/ ਖੇਤੀਬਾੜੀ ਖਪਤਕਾਰਾਂ ਨੂੰ ਝੋਨੇ ਦੀ ਬਿਜਾਈ ਲਈ 8 ਘੰਟੇ ਬਿਜਲੀ ਨਿਰਵਿਘਨ ਤੇ ਪਾਏਦਾਰ ਬਿਜਲੀ ਸਪਲਾਈ ਦੇਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ, ਨਾਲ ਹੀ ਰਾਜ ਦੇ ਦੂਜੇ ਬਿਜਲੀ ਖਪਤਕਾਰਾਂ ਨੂੰ ਵੀ ਨਿਰਵਿਘਨ ਸਪਲਾਈ ਮਿਲੇਗੀ| ਝੋਨੇ ਦੀ ਬਿਜਾਈ ਦੇ ਪਹਿਲੇ ਦਿਨ ਬਿਜਲੀ ਦੀ ਮੰਗ 9839 ਮੈਗਾਵਾਟ ਰਿਕਾਰਡ ਕੀਤੀ ਗਈ ,ਇਸ ਮੰਗ ਤੋਂ 10% ਹੋਰ ਵੱਧ ਮੰਗ ਜੇਕਰ ਹੁੰਦੀ ਹੈ ਤਾਂ ਉਸਨੂੰ ਆਸਾਨੀ ਨਾਲ ਪੂਰਾ ਕਰਨ ਲਈ ਪਾਵਰ ਕਾਰਪੋਰੇਸਨ ਦੇ ਘਰੈਲੂ ਉਤਪਾਦਨ ਤੋਂ ਇਲਾਵਾ ਹੋਰ ਬਦਲਵੇਂ ਪ੍ਰਬੰਧ ਵੀ ਕੀਤੇ ਹਨ|
ਸਾਰੇ ਖੇਤੀਬਾੜੀ ਖਪਤਕਾਰਾਂ ਨੂੰ ਰੋਜਾਨਾ ਤਿੰਨ ਗਰੁੱਪਾਂ ਵਿੱਚ ਵੰਡਿਆ ਹੈ | ਪੰਜਾਬ ਦੀ ਅੰਤਰਰਾਸਟਰੀ ਸਰਹੱਦ ਦੇ ਨਾਲ ਲੱਗਦੇ ਖੇਤੀਬਾੜੀ ਖਪਤਕਾਰਾਂ ਨੂੰ ਰੋਜਾਨਾ ਦਿਨ ਵਿੱਚ 8 ਘੰਟੇ ਲਗਾਤਾਰ ਸਪਲਾਈ ਮੁਹੱਈਆ ਕੀਤੀ ਜਾਵੇਗੀ|
ਵੇਨੂ ਪ੍ਰਸਾਦ ਨੇ ਅੱਗੇ ਕਿਹਾ ਕਿ ਕਾਰਪੋਰੇਸਨ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਿਜਲੀ ਸਪਲਾਈ ਨਾਲ ਸਬੰਧਤ ਅਧਿਕਾਰੀ/ਕਰਮਚਾਰੀ ਨੂੰ ਝੋਨੇ ਤੇ ਗਰਮੀ ਦੇ ਮੌਸਮ ਦੋਰਾਨ ਛੁੱਟੀ ਨਾ ਦਿੱਤੀ ਜਾਵੇ ਅਤੇ ਹਰ ਇਕ ਅਧਿਕਾਰੀ/ਕਰਮਚਾਰੀ ਆਪਣੇ ਹੈਡਕੁਆਟਰ ਤੇ ਹਾਜਰ ਰਹੇ |
ਉਹਨਾਂ ਦੱਸਿਆ ਕਿ ਜੋਨਲ ਪੱਧਰ ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਖਪਤਕਾਰ ਬਿਜਲੀ ਸਪਲਾਈ ਸਬੰਧੀ ਆਪਣੀਆਂ ਸਿਕਾਇਤਾਂ ਦਿੱਤੇ ਟੈਲੀਫੋਨ ਨੰਬਰਾਂ ਤੋਂ ਇਲਾਵਾ 1912 ਤੇ ਵੀ ਦਰਜ ਕਰਵਾ ਸਕਦੇ ਹਨ, ਜੋ ਕਿ ਸਾਰੇ ਪੰਜਾਬ ਲਈ ਸਾਂਝਾ ਨੰਬਰ ਹੈ | ਬਿਜਲੀ ਸਪਲਾਈ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਪੈਣ ਦੀ ਸੂਰਤ ਵਿੱਚ ਉਸਨੂੰ ਅਗਲੇ ਦਿਨ ਵਾਧੂ ਬਿਜਲੀ ਦੇ ਕੇ ਪੂਰਾ ਕੀਤਾ ਜਾਵੇਗਾ|
1. ਬਾਰਡਰ ਜੋਨ 9646182959, 01832212425
2. ਉੱਤਰੀ ਜੋਨ 9646116679, 01812220924
3. ਦੱਖਣੀ ਜੋਨ 9646146400, 01752301543
4. ਪੱਛਮੀ ਜੋਨ 9646185267, 9646118039
5. ਸੈਂਟਰਲ ਜੋਨ 9646122070, 9646181129
6. ਮੁੱਖ ਦਫਤਰ 9646106835, 9646106836