← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 15 ਜੂਨ, 2017 : ਥਾਣਾ ਬਨੂੰੜ ਦੇ ਇਲਾਕੇ ਦੇ ਵਿਚ ਦੋ ਜਾਨਾ ਸਿਰਫ ਇਸ ਕਰਕੇ ਚਲੀਆਂ ਗਈਆਂ ਕਿਉਂ ਕਿ ਕਿਨਾਰੇ ਖੜੇ ਟਰੱਕਾਂ ਉੱਤੇ ਰਾਤ ਨੂੰ ਚਮਕਣ ਵਾਲੇ ( ਰਿਫਲੈਕਟਰ ) ਨਹੀਂ ਲਗੇ ਹੋਏ ਸੀ ਅਤੇ ਨਾ ਹੀ ਇੰਡੀਕੇਟਰ ਸੀ । ਏਥੇ ਇਹ ਦੱਸਣ ਯੋਗ ਹੈ ਕਿ ਰਾਤ ਵੇਲੇ ਟਰੱਕ ਡਰਾਈਵਰ ਅਕਸਰ ਆਪਣੇ ਟਰੱਕ ਸੜਕ ਕਿਨਾਰੇ ਖੜਾ ਕੇ ਰੋਟੀ ਖਾਣ ਜਾ ਸ਼ਰਾਬ ਪੀਣ ਬੈਠ ਜਾਂਦੇ ਹਨ ਜਾ ਸੌਣ ਲਈ ਜਗਾ ਲੈਂਦੇ ਹਨ। ਰਾਤ ਨੂੰ ਪੁਲਿਸ ਅਜਿਹੇ ਵਾਨਾ ਨੂੰ ਚੈਕ ਨਹੀਂ ਕਰਦੀ ਹੈ ਨਾ ਹੀ ਦਿਨ ਵਿਚ ਅਜਿਹੀਆਂ ਗੱਲਾਂ ਦੀ ਅਣਗੇਲੀ ਬਾਰੇ ਚਲਾਨ ਹੀ ਕਟੇ ਜਾਂਦੇ ਹਨ। ਟਰੈਕਟਰ ਸਰਕਾਰ ਨੇ ਫਸਲਾਂ ਦੀ ਢੋਆ ਡੋਆਈ ਤੋਂ ਬਗੈਰ ਬਾਕੀ ਢੋਆ ਡੋਆਈ ਲਈ ਬੰਦ ਕੀਤੇ ਹੋਏ ਹਨ ਪਰ ਟਰੈਫਿਕ ਪੁਲਿਸ ਦੀ ਲਾਪਰਵਾਹੀ ਜਾ ਮੇਕਮਨੀ ਕਾਰਨ ਚਲੀ ਜਾਂਦੇ ਹਨ ਜੋ ਅਕਸਰ ਹਾਦਸੇਆ ਦਾ ਸ਼ਿਕਾਰ ਬਣਦੇ ਹਨ ਐਵੇ ਘੜੂਕੇ ਵੀ ਚਲੀ ਜਾਂਦੇ ਹਨ ਜਦੋ ਕੇ ਕੋਰਟ ਨੇ ਬਿਲਕੁੱਲ ਬੰਦ ਕੀਤੇ ਹੋਏ ਹਨ। ਰਾਤ ਨੂੰ ਫੂਸ ਨਾਲ ਭਰੇ ਟਰੈਕਟਰ ਟਰੱਕ ਅਕਸਰ ਰਸਤਾ ਨਹੀਂ ਦਿੰਦੇ ਹਨ ਉਨ੍ਹਾਂ ਨੂੰ ਕੋਈ ਛੇਕ ਨਹੀਂ ਕਰਦਾ । ਸੋ ਟਰੈਫਿਕ ਪੁਲਿਸ ਤਾ ਲਾਲ ਬਤੀਆਂ ਦਾ ਸਿੰਗਾਰ ਬਣ ਕੇ ਖੜੀ ਰਹਿੰਦੀ ਹੈ ਆਪਣੀ ਆਪਣੇ ਚਲਾਨਾ ਦੀ ਗਿਣਤੀ ਇਥੋਂ ਹੀ ਪੂਰੀ ਕਰ ਲੈਂਦੀ ਹੈ । ਬਨੂੰੜ ਥਾਣੇ ਦੇ ਇਲਾਕੇ ਵਿਚ ਗੁਰਵਿੰਦਰ ਸਿੰਘ ਅਤੇ ਸੁਨਿਲ ਕੁਮਾਰ ਰਿਫਲੈਕਟਰ/ ਇੰਡੀਕੇਟਰ ਨਾ ਲਗੇ ਹੋਣ ਕਾਰਨ ਆਪਣੀ ਜਾਨ ਤੋਂ ਹੱਥ ਥੋ ਬੈਠੇ ਹਨ ਚਾਹੇ ਬਨੂੰੜ ਪੁਲਿਸ ਨੇ ਪਰਚਾ ਨੰਬਰ 60,61 ਮਿਤੀ 14.6.2017 ਦਰਜ ਕਰ ਲਿਆ ਹੈ ਪਰ ਡ੍ਰਾਈਵਰ ਦੌੜ ਗਏ। ਅਜਿਹੀਆਂ ਜਾਨਾ ਜਾਣ ਦਾ ਕੌਣ ਜੁਮੇਵਾਰ ਹੈ ਤਫਤੀਸ ਦੀ ਲੋੜ ਹੈ? ਅਜਿਹੀਆ ਹੀ ਲਾਪਰਵਾਹੀਆਂ ਡੀ ਟੀ ਓ ਦਫਤਰ ਵਲੋਂ ਅਜਿਹੀਆ ਗੱਡੀਆਂ ਪਾਸ ਕਰਨ ਵੇਲੇ ਵੀ ਵਰਤੀਆਂ ਜਾਂਦੀਆਂ ਹਨ ਜਿਸ ਤੇ ਕਿਸੇ ਕਿੱਸਮ ਦੀ ਕੋਈ ਜੁਮੇਵਾਰੀ ਨਹੀਂ ਹੁੰਦੀ ਹੈ।
Total Responses : 928