ਜੀ ਐਸ ਪੰਨੂ
ਪਟਿਆਲਾ, 14 ਜੂਨ, 2017 : ਪਟਿਆਲਾ ਪੁਲਿਸ ਪਾਰਟੀ ਨੇ 13-6-17 ਨੂੰ ਨਾਕਾ ਬੰਦੀ ਨੇੜੇ ਪੈਟਰੋਲ ਪੰਪ ਲੱਕੜ ਮੰਡੀ ਪਟਿਆਲਾ ਕੀਤੀ ਹੋਈ ਸੀ। ਜ਼ਿਲਾ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਚੈਕਿੰਗ ਦੌਰਾਨ ਸ਼ੱਕੀ ਗੱਡੀਆਂ ਨੂੰ ਚੈਕ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਪਾਰਟੀ ਨੇ ਨਾਕਾ ਬੰਦੀ ਤੇ ਚੈਕਿਗ ਦੌਰਾਨ ਸ਼ੱਕ ਦੇ ਆਧਾਰ ਤੇ ਗੱਡੀਆਂ ਨੂੰਰੋਕਿਆ ਅਤੇ ਕਾਰ ਨੰ:ਪੀ2/65/ਏਵੀ 7181 ਮਾਰਕਾ ਮਾਰੂਤੀ ਸਿਆਜ ਅਤੇ ਕਾਰ ਨੰਬਰੀ P265 V3456 ਮਾਰਕਾ ਹੌਡਾ ਅਮੇਜ ਨੂੰ ਰੋਕ ਕੇ ਚੈਕ ਕੀਤਾ ਤਾ ਕਾਰ ਨੰਬਰ P265/ਏਵੀ 7181 ਦੀ ਤਲਾਸ਼ੀ ਦੌਰਾਨ ਗਗਨ ਕੁਮਾਰ ਪੁੱਤਰ ਵਨੋਦ ਕੁਮਾਰ ਨੇੜੇ ਨਕੋਤਾ, ਥਾਣਾ ਸਹਾਰਨਪੁਰ ਪਾਸੋ 500/500 ਅਤੇ 1000/1000 ਦੇ ਪੁਰਾਣੀ ਬੰਦ ਹੋਈ ਕਰੰਸੀ ਦੇ 54 ਲੱਖ ਰੁਪਏ ਫ਼ਿਰੋਜੀ ਰੰਗ ਦੇ ਬੈਗ ਵਿੱਚੋ ਮਿਲੇ ਅਤੇ ਕਾਰ ਨੰਬਰ P2-65V 3456 ਵਿੱਚੋਗੁਰਦਿਆਲਸਿੰਘ ਪੁੱਤਰ ਤੇਜਾਸਿੰਘ ਵਾਸੀ ਹੈਬਤਪੁਰ ਨੇਡ਼ੇ ਡੇਰਾ ਬਸੀ, ਮੋਹਾਲੀ ਅਤੇ ਮਨੋਜ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ K4, ਸ਼ਿਮਲਾ ਅਪਾਰਟਮੈਟ, ਖਰੜ ਪਾਸੋ ਪੁਰਾਣੀ ਕਰੰਸੀ ਦੇ 500/500 ਦੇ ਨੋਟਾਂ ਨਾਲ ਭਰੇ ਬੈਗ ਵਿੱਚੋ26 ਲੱਖ ਰੁਪਏ ਮਿਲੈ । ਜੋ ਕੁੱਲ 80 ਲੱਖ ਰੁਪਏ ਸੀ। ਹੋਰ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਤੋ ਜੇਕਰ ਹੋਰ ਵਿਯਕਤੀਆਂ ਦੀ ਕੋਈ ਸਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਵੀ ਕਾਨੂਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।