← ਪਿਛੇ ਪਰਤੋ
ਪਟਿਆਲਾ, 14 ਜੂਨ, 2017 : ਪਟਿਆਲਾ ਥਾਣਾ ਕੋਤਵਾਲੀ ਪੁਲਿਸ ਵੱਲੋਂ 80 ਲੱਖ ਦੇ ਪਰਾਣੇ ਨੋਟਾਂ ਦੀ ਕਰੰਸੀ ਫੜ੍ਹੇ ਜਾਣ ਦੀ ਸੂਚਨਾ ਹੈ। ਪੁਲਿਸ ਨੇ ਇਸ ਕਰੰਸੀ ਨੂੰ ਦੋ ਗੱਡੀਆਂ 'ਚੋਂ ਬਰਾਮਦ ਕੀਤਾ ਹੈ ਤੇ ਨਾਲ ਹੀ 3 ਵਿਅਕਤੀ ਵੀ ਗ੍ਰਿਫਤਾਰ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਬਰਾਮਦ ਕੀਤੇ ਗਏ ਪੁਰਾਣੇ ਨੋਟਾਂ 'ਚ 500 ਅਤੇ 1000 ਦੇ ਨੋਟ ਸ਼ਾਮਲ ਹਨ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪੁਰਾਣੀ ਕਰੰਸੀ ਇਨ੍ਹਾਂ ਵਿਅਕਤੀਆਂ ਦੇ ਕੋਲੋਂ ਕਿੱਥੋਂ ਆਈ ਅਤੇ ਇਹ ਕਿੱਥੇ ਲੈ ਕੇ ਜਾ ਰਹੇ ਸਨ।
Total Responses : 936