ਪਟਿਆਲਾ, 13 ਜੂਨ, 2017 : ਮੁਸਲਿਮ ਭਾਈਚਾਰੇ ਦੇ ਚੱਲ ਰਹੇ ਰਮਜਾਨ ਦੇ ਪਵਿੱਤਰ ਮਹੀਨੇ ਮੌਕੇ ਪਟਿਆਲਾ ਦੇ ਮੁਸਲਿਮ ਸੁਸਾਇਟੀ, ਵੱਡੀ ਮਸਜਿਦ ਦੇ ਨੌਜਵਾਨ ਭਾਈਚਾਰੇ ਵਲੋਂ ਅੱਜ ਪਟਿਆਲਾ ਦੇ ਸੈਂਂਟਰਲ ਜੇਲ੍ਹ ਵਿਖੇ ਜੇਲ੍ਹ ਸੀਨੀਅਰ ਸ਼ਮਸ਼ੇਰ ਸਿੰਘ ਬੋਪਰਾਏ, ਅਡੀਸ਼ਨਲ ਸੁਪਰਡੈਂਂਟ ਮਨਜੀਤ ਸਿੰਘ, ਇੰਦਰਜੀਤ ਸਿੰਘ, ਬੀਲਾਲ ਖਾਨ ਦੀ ਅਗਵਾਈ ਹੇਠ ਰੋਜ਼ਾ ਇਫਤਾਰੀ ਦਾ ਪ੍ਰੋਗਰਾਮ ਕਰਵਾਇਆ। ਇਸ ਮੌਕੇ ਮੁਸਲਿਮ ਭਾਈਚਾਰੇ ਵਲੋਂ ਖਾਣਪੀਣ ਲਈ ਫਲ ਫਰੂਟ, ਖਜੂਰ ਆਦਿ ਦਾ ਵੱਡੀ ਮਾਤਰਾ ਵਿੱਚ ਇੰਤਜਾਮ ਕੀਤਾ ਗਿਆ ਤੇ ਜੇਲ੍ਹ ਵਿੱਚ ਰਹਿ ਰਹੇ 65 ਦੇ ਕਰੀਬ ਕੈਂਦੀਆਂ ਨੂੰ ਖੁਦ ਇਫਤਾਰੀ ਕਰਵਾਈ ਗਈ। ਇਸ ਮੌਕੇ ਪ੍ਰਧਾਨ ਬੀਲਾਲ ਖਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਮਜਾਨ ਦੇ ਪਵਿੱਤਰ ਮਹੀਨੇ ਵਿੱਚ ਗਰੀਬਾਂ, ਯਤੀਮਾਂ ਅਤੇ ਅਪਾਹਿਜਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਲਈ ਇਫਤਾਰੀ ਦਾ ਇੰਤਜਾਮ ਕਰਨਾ ਮੁਸ਼ਕਿਲ ਹੈ। ਉਨ੍ਹਾਂ ਲਈ ਇੰਤਜਾਮ ਕਰਨੇ ਚਾਹੀਦੇ ਹਨ ਤੇ ਸਾਨੂੰ ਸਾਰਿਆਂ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਮਿਲ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ । ਇਸ ਮੌਕੇ ਇਰਫਾਨ ਉਸਮਾਨੀ, ਮੁਹੰਮਦ ਫੈਂਜਾਨ (ਕਾਲਾ), ਸਰਫ਼ਰਾਜ ਸ਼ੇਖ, ਮੁਹੰਮਦ ਰਿਜਵਾਨ, ਮੁਹੰਮਦ ਕਾਸਿਮ, ਮੁਹੰਮਦ ਸਾਜਿਦ, ਮੁਹੰਮਦ ਜਾਵੇਦ, ਅਬਰਾਰ ਆਦਿ ਹਾਜਿਰ ਸਨ।