ਜੀ ਐਸ ਪੰਨੂ
ਪਟਿਆਲਾ, 10 ਜੂਨ, 2017 : ਪੰਜਾਬ ਸਰਕਾਰ ਦੇ ਸਿਹਤ ਅਤੇ ਮੈਡੀਕਲ ਐਜੂਕੇਸ਼ਨ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਅੱਜ ਪੰਜਾਬ ਟੂਡੇ ਫਾਉੂਂਡੇਸ਼ਨ ਵੱਲੋਂ ਉਤਰ ਖੇਤਰੀ ਸੱਭਿਆਚਾਰ ਕੇਂਦਰ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਇੱਕ ਸੈਮੀਨਾਰ ਵਿੱਚ ਕਿਹਾ ਕਿ ਪਟਿਆਲਾ ਸ਼ਹਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਜੱਦੀ ਸ਼ਹਿਰ ਹੈ ਅਤੇ ਉਹਨਾਂ ਦਾ ਆਪਣਾ ਸ਼ਹਿਰ ਵੀ ਪਟਿਆਲਾ, ਮਾਲਵਾ ਖੇਤਰ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਇਥੋਂ ਦੇ ਰਾਜਿੰਦਰਾ ਹਸਪਤਾਲ ਮੈਡੀਕਲ ਕਾਲਜ ਦੀ ਹਾਲਤ ਕੋਈ ਜਿਆਦਾ ਵਧੀਆਂ ਨਹੀਂ ਹੈ ਅਜਿਹੇ ਵਿੱਚ ਇਸ ਹਸਪਤਾਲ ਨੂੰ ਇੱਕ ਵਾਰ ਫੇਰ ਮਿਆਰੀ ਸਿਹਤ ਕੇਂਦਰ ਬਣਾਉਣ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਗੁਜਾਰਿਸ਼ ਕਰਨ ਜਾ ਰਹੇ ਹਨ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਨੂੰ ਘੱਟੋਂ ਘੱਟ 100 ਕਰੋੜ ਰੁਪਏ ਦੀ ਮਾਲੀ ਸਹਾਇਤਾ ਤੁਰੰਤ ਮੁਹੱਈਆ ਕਰਵਾਈ ਜਾਵੇ। ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਇਸੇ ਬਜ਼ਟ ਵਿੱਚ 100 ਕਰੋੜ ਰੁਪਏ ਦਾ ਉਪਰਾਲਾ ਕਰ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕੱਲ ਭਾਵੇਂ ਕੀ ਕਈ ਤਰਾਂ ਦੇ ਪ੍ਰਦੂਸ਼ਣ ਮਨੁੱਖ ਦੀ ਸਿਹਤ ਨੂੰ ਨੁਕਸਾਨ ਪੁਹੰਚਾ ਰਹੇ ਹਨ। ਪਰ ਝੋਨੇ ਦੀ ਪਰਾਲੀ ਨੂੰ ਸਾੜਨ ਮੌਕੇ ਜਦ ਕਦੀ ਵੀ ਉਹ ਪਿੰਡਾਂ 'ਚ ਗਏ ਹਨ ਤਾਂ ਦੇਖਿਆ ਹੈ ਕਿ ਛੋਟੇ ਬੱਚੇ ਅਤੇ ਬਜੂਰਗ ਹਰ ਕੋਈ ਸਾਹ ਦੀ ਤਕਲੀਫ ਅਤੇ ਹੋਰ ਸਿਹਤ ਸਬੰਧੀ ਪਰੇਸ਼ਾਨੀ ਨਾਲ ਜੁਝ ਰਿਹਾ ਹੁੰਦਾ ਹੈ ਫੇਰ ਵੀ ਉਹ ਪਰਾਲੀ ਨੂੰ ਸਾੜ ਰਿਹਾ ਹੁੰਦਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪਿਛਲੀ ਸਰਕਾਰ ਨੇ ਸਿਹਤ ਮਹਿਕਮੇ ਵਿੱਚ ਨਾ ਤਾਂ ਮੈਰਿਟ ਦੇ ਆਧਾਰ 'ਤੇ ਡਾਕਟਰਾਂ ਜਾ ਹੋਰ ਅਧਿਕਾਰੀਆਂ ਨੂੰ ਪਦ ਉਨਤੀ ਦਿੱਤੀ ਅਤੇ ਨਾ ਹੀ ਸੁਪਰ ਸਪੈਸ਼ਿਅਲਟੀ ਡਾਕਟਰਾਂ ਦੀ ਭਰਤੀ ਕੀਤੀ ਹੈ। ਉਹਨਾਂ ਕਿਹਾ ਕਿ ਇਸ ਕਮੀ ਨੂੰ ਦੂਰ ਕਰਨ ਲਈ ਫਿਲਹਾਲ ਉਹਨਾਂ ਨੇ ਆਪ ਲੁਧਿਆਣਾ ਸ਼ਹਿਰ ਦਾ ਦੌਰਾ ਕਰਨ ਮੌਕੇ ਡੀ.ਐਮ.ਸੀ. ਅਤੇ ਸੀ.ਐਮ.ਸੀ. ਹਸਪਤਾਲਾਂ ਦੇ ਸੁਪਰ ਸਪੈਸ਼ਿਅਲਟੀ ਡਾਕਟਰਾਂ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਲਈ ਸਿਵਲ ਹਸਪਤਾਲ ਲੁਧਿਆਣਾ ਵਿਖੇ 2 ਏ.ਸੀ. ਕਮਰੇ ਰੀਜਰਵ ਕਰ ਦਿੱਤੇ ਹਨ ਇਹਨਾ ਦੇ ਬਾਹਰ ਸੁਪਰ ਸਪੈਸ਼ਿਅਲਟੀ ਡਾਕਟਰਾਂ ਦੀ ਲਿਸਟ ਲਾ ਦਿੱਤੀ ਗਈ ਹੇ। ਇਸ ਲਿਸਟ ਅਨੁਸਾਰ ਉਹ ਵੱਖਵੱਖ ਦਿਨ ਮਰੀਜਾਂ ਨੂੰ ਦੇਖਣਗੇ।
ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਸੇ ਤਰਾਂ ਬਠਿੰਡਾ ਦੇ ਸਰਕਾਰੀ ਹਸਪਤਾਲਾਂ 'ਚ ਮੈਕਸ ਹੈਲਥ ਕੇਅਰ ਹਸਪਤਾਲ ਦੇ ਸੁਪਰ ਸਪੈਸ਼ਿਅਲਟੀ ਡਾਕਟਰਾਂ ਦੀਆਂ ਸੇਵਾਵਾਂ ਮਿਲਣੀਆਂ ਸ਼ੁਰੂ ਕਰਵਾ ਦਿੱਤੀਆਂ ਗਈਆਂ ਹਨ। ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਬੀਤੇ 5 ਸਾਲਾਂ ਦੌਰਾਨ ਪਿਛਲੀ ਸਰਕਾਰ ਨੇ ਸਿਹਤ ਮਹਿਕਮੇ ਨੂੰ ਖੇਰੂਖੇਰੂ ਕਰ ਦਿੱਤਾ ਹੈ। ਜਿਸ ਨੂੰ ਠੀਕ ਕਰਨ ਵਿੱਚ ਉਹਨਾਂ ਨੂੰ ਕਾਫੀ ਮਿਹਨਤ ਕਰਨੀ ਪਵੇਗੀ। ਕੈਬਨਿਟ ਮੰਤਰੀ ਨੇ ਡਾਕਟਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਚੰਗੀ ਸਲਾਹ ਅਤੇ ਵਧੀਆਂ ਯੋਜਨਾ ਬੰਦੀ ਦੀ ਲੋੜ ਹੈ। ਜੇਕਰ ਕਿਸੇ ਕੋਲ ਸਿਹਤ ਮਹਿਕਮੇ ਦੀ ਬੇਹਤਰੀ ਲਈ ਸੁਝਾਵ ਹੈ ਤਾਂ ਉਹ ਉਹਨਾਂ ਨੂੰ ਕਿਸੇ ਵੀ ਸਮੇਂ ਆ ਕੇ ਮਿਲ ਸਕਦਾ ਹੈ। ਸ਼੍ਰੀ ਬ੍ਰਹਮ ਮਹਿੰਦਰਾ ਨੇ ਡਾਕਟਰ ਭਾਈਚਾਰੇ ਨੂੰ ਆਪਣਾ ਪਰਿਵਾਰ ਦੱਸਦਿਆਂ ਕਿਹਾ ਕਿ ਬੀਤੇ ਕਈ ਦਹਾਕਿਆਂ ਤੋਂ ਉਹ ਡਾਕਟਰ ਭਾਈਚਾਰੇ ਨਾਲ ਜੁੜੇ ਹੋਏ ਹਨ ਕਦੀ ਵਿਰੋਧੀ ਪੱਖ ਵਿੱਚ ਐਮ.ਐਲ. ਏ. ਦੇ ਰੂਪ ਵਿੱਚ ਅਤੇ ਕਦੀ ਸਿਹਤ ਮਹਿਕਮੇ ਦੇ ਮੰਤਰੀ ਦੇ ਰੂਪ ਵਿੱਚ। ਉਹਨਾਂ ਕਿਹਾ ਕਿ ਪੰਜਾਬ ਦੀ ਸਿਹਤ ਵਿਵਸਥਾ ਨੂੰ ਸੁਧਾਰਨ ਲਈ ਸਾਨੂੰ ਸਭ ਨੂੰ ਮਿਲਕੇ ਉਪਰਾਲਾ ਕਰਨਾ ਪਵੇਗਾ।
ਪੰਜਾਬ ਟੂਡੇ ਫਾਊਡੇਸ਼ਨ ਵੱਲੋਂ ਕਨੈਕਟ ਟੂ ਨੇਚਰ ਵਿਸ਼ੇ 'ਤੇ ਰੱਖੇ ਗਏ ਸੈਮੀਨਾਰ ਵਿੱਚ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੀਫ ਇੰਜਨੀਅਰ ਸ਼੍ਰੀ ਕਰੂਨੇਸ਼ ਗਰਗ ਨੇ ਬਾਇਓ ਮੈਡੀਕਲ ਵੇਸ਼ਟ 'ਤੇ ਆਪਣਾ ਪਰਚਾ ਪੜਿਆ ਅਤੇ ਪ੍ਰੈਜੇਟੈਂਸ਼ਨ ਦਿੱਤੀ । ਸੈਮੀਨਾਰ ਵਿੱਚ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਦੇ ਜ਼ਿਲਾ ਪ੍ਰਧਾਨ ਡਾਕਟਰ ਜਤਿੰਦਰ ਕਾਂਸਲ ਨੇ ਆਪਣੀ ਪ੍ਰੈਜੇਟੈਸ਼ਨ 'ਚ ਦੱਸਿਆ ਕਿ ਦੇਸ਼ ਵਿੱਚ ਪੰਜਾਬ ਪਹਿਲਾ ਸੂਬਾ ਹੈ ਜਿਸ ਨੇ 1998'ਚ ਬਾਇਓ ਮੈਡੀਕਲ ਵੇਸ਼ਟ ਨੂੰ ਸਹੀ ਤਰੀਕੇ ਨਾਲ ਡਿਸਪੋਜਲ ਕਰਨਾ ਸ਼ੁਰੂ ਕੀਤਾ ਸੀ। ਅੱਜ ਪੰਜਾਬ ਇਸ ਮਾਮਲੇ ਵਿੱਚ ਸਭ ਤੋਂ ਮੋਹਰੀ ਰਾਜ ਹੈ ਜਿਥੇ ਤਕਨੀਕੀ ਪੱਖ ਨਾਲ ਬਾਇਓ ਮੈਡੀਕਲ ਵੇਸਟ ਨੂੰ ਨਸ਼ਟ ਕੀਤਾ ਜਾਂਦਾ ਹੈ।
ਇਸ ਮੌਕੇ ਪੰਜਾਬ ਟੂਡੇ ਫਾਊਡੇਂਸ਼ਨ ਦੇ ਸ਼੍ਰੀ ਕੰਵਰ ਮਨਜੀਤ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆ ਉਨ੍ਹਾਂ ਨੇ ਇਹ ਕਹਿਕੇ ਕੁੱਝ ਡਾਕਟਰਜ ਨੂੰ ਨਰਾਜ਼ ਕਰ ਲਿਆ ਕਿ ਡਾਕਟਰ 56% ਬੀ ਪੀ ਦੇ ਮਰੀਜ ਹਨ ਕਿਉਂਕਿ ਪੈਸਾ ਹੋੜ ਇਸ ਦਾ ਇਕ ਕਾਰਨ ਹੈ ਇਸ ਦੇ ਨਾਲ ਉਨ੍ਹਾਂ ਨੂੰ ਬਹੁਤ ਸਟਰੈਸ ਵਿੱਚੋ ਦੀ ਗੁਜਰਨਾ ਪੈਂਦਾ ਹੈ ਪੈਸੇ ਦੀ ਹੋੜ ਦੀ ਗੱਲ ਤੇ ਕੁੱਝ ਡਾਕਟਰ ਹਾਲ ਵਿੱਚੋ ਉੱਠ ਕੇ ਚਲੇ ਗਏ ਜਿਸ ਦੀ ਉਨ੍ਹਾਂ ਨੇ ਬਾਦ ਚ ਗ਼ਲਤੀ ਮੰਨ ਲਈ ਸੀ। ਜਦਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਇੰਜੀ. ਬਾਬੂ ਰਾਮ ਨੇ ਮੌਜੂਦਾ ਸਮੇਂ ਵਿੱਚ ਫੈਲ ਰਹੇ ਪ੍ਰਦੂਸ਼ਣ ਅਤੇ ਹੋ ਰਹੇ ਨੁਕਸਾਨ ਬਾਰੇ ਬੋਲਦਿਆਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਜਦੋਓਨਾਨੂੰ ਸਵਾਲ ਪੁੱਛਿਆ ਕਿ ਰਿਸਾਈਕਲਿਗ ਯੂਨਿਟ ਲਗਾਏ ਹੀ ਕਿਉਂ ਜਾਂਦੇ ਹਨ ਤਾ ਓਨਾ ਆਖਿਆ ਕਿ ਕਿਸੇ ਨੂੰ ਹੁਣ ਰਿਸਾਈਕਲਿਗ ਦਾ ਨੋ ਓ ਸੀ ਨਹੀਂ ਦਿੱਤਾ ਜਾ ਰਿਹਾ ਹੈ।