ਅਨੰਦਪੁਰ ਸਾਹਿਬ, 9 ਜੂਨ, 2017 : ਗੇਲ (ਇੰਡੀਆ) ਲਿਮਿਟਡ, ਭਾਰਤ 'ਚ ਸਭ ਤੋਂ ਵੱਡੀ ਕੁਦਰਤੀ ਗੈਸ ਟਰਾਂਸਮਿਸ਼ਨ ਕੰਪਨੀ ਨੇ ਅੱਜ ਪਾਰਕ ਪਲਾਜਾ ਹੋਟਲ 'ਚ ਭਾਰਤ ਸਰਕਾਰ ਦੇ ਸਬਕਾ ਸਾਥ ਸਬਕਾ ਵਿਕਾਸ ਸਮਾਗਮ ਦਾ ਆਯੋਜਨ ਕੀਤਾ। ਪ੍ਰੋਗਰਾਮ 'ਚ ਪਿਛਲੇ ਤਿੰਨ ਸਾਲਾਂ 'ਚ ਸਰਕਾਰ ਦੇ ਨਵੇਂ ਪ੍ਰੋਗਰਾਮਾਂ ਅਤੇ ਉਪਲਬਧੀਆਂ ਅਤੇ ਨਾਲ ਹੀ ਪੈਟਰੋਲੀਅਮ ਅਤੇ ਕੁਦਰਤੀ ਗੈਂਸ ਮਤਰਾਲੇ ਦੀ ਅਗਵਾਈ 'ਚ ਗੇਲ ਦੀਆਂ ਉਪਲਬਧੀਆਂ 'ਤੇ ਚਾਨ੍ਹਣਾ ਪਾਇਆ ਗਿਆ। ਇਸ ਮੌਕੇ ਮਾਨਯੋਗ ਸੰਸਦ ਮੈਂਬਰ ਸ਼੍ਰੀ ਨਿਹਾਲਚੰਦ ਮੇਘਵਾਲ ਮੁੱਖ ਮਹਿਮਾਨ ਦੇ ਤੌਰ 'ਤੇ ਮੌਜ਼ੂਦ ਸਨ।
ਸਮਾਗਮ 'ਚ ਸ਼੍ਰੀ ਮੁਨੀਸ਼ ਧਰਮਾਨੀ, ਮੰਡਲ ਦੇ ਪ੍ਰਧਾਨ, ਮਦਨ ਮੋਹਨ ਮਿੱਤਲ, ਸਾਬਕਾ ਕੈਬੀਨਟ ਮੰਤਰੀ (ਪੰਜਾਬ) ਅਤੇ ਹੋਰ ਪ੍ਰਮੁੱਖ ਹਸਤੀਆਂ ਨੇ ਭਾਗ ਲਿਆ।
ਪਿਛਲੇ ਤਿੰਨ ਸਾਲਾਂ ਦੇ ਦੌਰਾਨ ਭਾਰਤ ਸਰਕਾਰ ਦੀਆਂ ਕੁਝ ਉਪਲਬਧੀਆਂ:
ਜਨ ਧਨ ਯੋਜਨਾਂ ਦੇ ਤਹਿਤ 28 ਕਰੋੜ ਨਾਲੋਂ ਜ਼ਿਆਦਾ ਬੈਂਕ ਖਾਤੇ ਖੋਲ੍ਹੇ ਗਏ; 13 ਕਰੋੜ ਨਾਲੋਂ ਜ਼ਿਆਦਾ ਲੋਕਾਂ ਨੂੰ ਸਮਾਜਿਕ ਸੁਰੱਖਿਆ ਬੀਮਾ ਦੇ ਤਹਿਤ ਕਵਰ ਕੀਤਾ ਗਿਆ; 7 ਕਰੋੜ ਰੁਪਏ ਨਾਲੋਂ ਜ਼ਿਆਦਾ ਲੋਗਾਂ ਨੇ ਮੁਦਰਾ ਲੋਨ ਮੁਹੱਈਆ ਕਰਵਾਇਆ ਗਿਆ।
2 ਕਰੋੜ ਨਾਲੋਂ ਜ਼ਿਆਦਾ ਪਰਿਵਾਰਾਂ ਨੂੰ ਪ੍ਰਦੂਸ਼ਣ ਅਤੇ ਸਿਹਤ ਦੇ ਖਤਰਿਆਂ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਮੁਫਤ ਗੈਂਸ ਕਨੈਕਸ਼ਨ ਦਿੱਤੇ ਗਏ ਹਨ; 13,000 ਨਾਲੋਂ ਜ਼ਿਆਦਾ ਪਿੰਡਾਂ ਨੂੰ ਪਹਿਲੀ ਵਾਰ ਬਿਜਲੀ ਦੀ ਸਪਲਾਈ ਕੀਤੀ ਗਈ।
ਦੇਸ਼ 'ਚ 120,000 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ ਤਾਂ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਪੂਰੇ ਦੇਸ਼ ਦੇ ਹਰ ਕੋਨੇ ਨੂੰ ਪ੍ਰਮੁੱਖ ਰਾਸ਼ਟਰੀ ਰਾਜਮਾਰਗਾਂ ਦੇ ਨਾਲ ਜੋੜਿਆ ਜਾ ਸਕੇ।
ਨਿਊਨਤਮ ਮਜ਼ਦੂਰੀ 42 ਪ੍ਰਤੀਸ਼ਤ ਵਧਾਈ ਗਈ ਹੈ।
ਯੂਕ੍ਰੇਨ (1,100), ਲੀਬੀਆ (3,750), ਇਰਾਕ (7,200), ਯਮਨ (4,748) ਅਤੇ ਦੱਖਣੀ ਸੁਡਾਨ (153) ਜਿਹੇ ਯੁੱਧ ਗ੍ਰਸਤ ਦੇਸ਼ਾਂ ਨਾਲੋਂ ਭਾਰਤੀਆਂ ਨੂੰ ਕੱਢਿਆ ਗਿਆ।
ਸਾਲ 2016 'ਚ ਸੋਕਾ ਪ੍ਰਭਾਵਿਤ ਮਹਾਰਾਸ਼ਟਰ ਨੂੰ 6 ਕਰੋੜ ਨਾਲੋਂ ਜ਼ਿਆਦਾ ਲੀਟਰ ਪਾਣੀ ਉਪਲਬਧ ਕਰਵਾਇਆ ਗਿਆ।
ਪ੍ਰਧਾਨ ਮੰਤਰੀ ਬੀਮਾ ਯੋਜਨਾਂ ਦੀ ਨਿਊਨਤਮ ਜ਼ਰੂਰਤ 50 ਪ੍ਰਤੀਸ਼ਤ ਤੋਂ ਵਧਾ ਕੇ 33 ਪ੍ਰਤੀਸ਼ਤ ਤੱਕ ਰਹਿ ਗਈ ਹੈ।
ਸ਼ਰੀਰਕ ਰੂਪ ਨਾਲ ਚੁਣੌਤੀਪੂਰਣ ਸ਼੍ਰੇਣੀ ਦੇ ਲਈ ਆਰਕਸ਼ਣ 4 ਪ੍ਰਤੀਸ਼ਤ ਤੱਕ ਵਧ ਗਿਆ।
ਆਦਿਵਾਸੀ ਪਰਿਵਾਰਾਂ ਨੂੰ 52 ਲੱਖ ਨਾਲੋਂ ਜ਼ਿਆਦਾ ਘਰ ਦਿੱਤੇ ਗਏ ਹਨ।
ਊਰਜਾ ਬਚਾਉਣ ਦੇ ਲਈ ਅਤੇ ਊਰਜਾ ਸੁਰੱਖਿਆ ਨੂੰ ਹੁੰਗਾਰਾ ਦੇਣ ਦੇ ਲਈ 1 ਕਰੋੜ ਨਾਲੋਂ ਜ਼ਿਆਦਾ ਐਲਈਡੀ ਬਲਬ ਸਥਾਪਿਤ ਕੀਤੇ ਗਏ ਹਨ।
ਡਿਜੀਟਲ ਇੰਡੀਆ ਪਹਿਲ ਦੇ ਮਾਧਿਅਮ ਨਾਲ 77,831 ਨਾਲੋਂ ਜ਼ਿਆਦਾ ਪਿੰਡਾਂ ਨੂੰ ਜੋੜਿਆ ਗਿਆ ਹੈ।
ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਦੇ ਤਹਿਤ ਲਿੰਗ ਅਨੁਪਤਾਰ 'ਚ ਸੁਧਾਰ।
ਸੁਕੰਨਿਆ ਯੋਜਨਾਂ 'ਚ 11 ਹਜ਼ਾਰ ਕਰੋੜ ਰੁਪਏ ਜਮ੍ਹਾਂ ਕੀਤੇ ਗਏ।
ਸਮਾਜ 'ਚ ਗੇਲ ਦੇ ਯੋਗਦਾਨ ਦੀਆਂ ਪ੍ਰਮੁੱਖ ਝਲਕੀਆਂ:
11,000 ਕਿਲੋਮੀਟਰ ਦੇ ਪਾਈਪਲਾਈਨ ਨੈਟਵਰਕ ਦਾ ਸੰਚਾਲਨ। ਪਿਛਲੇ ਤਿੰਨ ਸਾਲਾਂ 'ਚ, ਨੈਟਵਰਕ ਨੂੰ ਹੋਰ 5,000 ਕਿਲੋਮੀਟਰ ਤੱਕ ਵਧਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ, ਬਿਹਾਰ ਅਤੇ ਓਡੀਸਾ 'ਚ ਕੁਦਰਤੀ ਗੈਂਸ ਨੂੰ ਲੈ ਜਾਣ ਦੇ ਲਈ ਪ੍ਰਧਾਨ ਮੰਤਰੀ ਊਰਜਾ ਗੰਗਾ ਨਾਂਅ ਤੋਂ ਮਸ਼ਹੂਰ ਨਵੀਂ ਯੋਜਨਾਂ ਦੇ ਤਹਿਤ 2,191 ਕਿਲੋਮੀਟਰ ਦੀ ਜਗਦੀਸ਼ਪੁਰਾ - ਹਲਦੀਆ ਅਤੇ ਬੋਕਾਰੋ - ਧਮਰਾ ਪਾਈਪਲਾਈਨ ਦਾ ਨਿਰਮਾਣ। ਭਾਰਤ ਸਰਕਾਰ ਨੇ 5,176 ਕਰੋੜ ਰੁਪਏ ਨਾਲੋਂ ਜ਼ਿਆਦਾ ਦਾ ਬਜਟ ਸਮਰਥਨ ਪ੍ਰਦਾਨ ਕੀਤਾ।
ਦੱਖਣੀ ਭਾਰਤ ਦੇ ਖੁੱਲ੍ਹੇ ਖੇਤਰਾਂ 'ਚ ਕੁਦਰਤੀ ਗੈਂਸ ਟਰਾਂਸਪੋਰਟੇਸ਼ਨ ਦੇ ਲਈ 1,100 ਕਿਲੋਮੀਟਰ ਕੋਟਟਾਨੰਦ- ਬੰਗਲੌਰ - ਮੰਗਲੌਰ ਪਾਈਪਲਾਈਨ ਦਾ ਨਿਰਮਾਣ।
ਤਿੰਨ ਸਾਲ ਦੇ ਸਮੇਂ ਦੇ ਦੌਰਾਨ, ਗੇਲ ਨੇ ਆਪਣੇ ਸੀਐਸਆਰ (ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ) ਪਹਿਲ ਦੇ ਹਿੱਸੇ ਦੇ ਰੂਪ 'ਚ ਪੰਜਾਬ 'ਚ ਕਈ ਪਰਿਯੋਜਨਾਵਾਂ ਵੀ ਕੀਤੀਆਂ ਹਨ। ਇਸ 'ਚ ਰੋਪੜ 'ਚ ਇੱਕ ਸਕੂਲ ਅਤੇ ਪਾਣੀ ਨੂੰ ਸੋਧਣ ਦੀ ਇਕਾਈ, ਲੁਧਿਆਣਾ ਜ਼ਿਲ੍ਹੇ 'ਚ ਮੋਬਾਈਲ ਹੈਲਥਕੇਅਰ ਸੁਵਿਧਾਵਾਂ ਅਤੇ ਸੋਲਰ ਲਾਈਟਸ ਦੀ ਸਥਾਪਨਾ, ਐਥਲੇਟਿਕ ਪ੍ਰਤਿਭਾ ਖੋਜ ਮੁਕਾਬਲੇ 'ਗੇਲ ਇੰਡੀਆ ਸਪੀਡਸਟਾਰ' ਦਾ ਆਯੋਜਨ ਅਤੇ ਪ੍ਰਧਾਨ ਮੰਤਰੀ ਉਜਵਲਾ ਯੋਜਨਾਂ 'ਚ ਯੋਗਦਾਨ ਦੇ ਲਈ ਬੀਪੀਐਲ (ਗਰੀਬੀ ਰੇਖਾ ਦੇ ਹੇਠਾਂ) ਪਰਿਵਾਰਾਂ ਦੇ ਲਈ ਮੁਫਤ ਐਲਪੀਜੀ ਸਿਲੰਡਰਾਂ ਦਾ ਪ੍ਰਾਵਧਾਨ ਕਰਨਾ।