ਜੀ ਐਸ ਪੰਨੂ
ਪਟਿਆਲਾ, 8 ਜੂਨ, 2017 : ਪਾਵਰ ਕਾਮ ਦੇ ਦੋਵੇ ਡਾਇਰੇਕਟਰਜ ਇੰਜ ਐੱਸ ਕੇ ਸ਼ਰਮਾ ਡਾਇਰੇਕਟਰ ਵੰਡ ਅਤੇ ਇੰਜ ਓ ਪੀ ਗਰਗ ਨੇ ਡਾਇਰੇਕਟਰ ਵਣਜ ਵਜੋਂ ਅਹੁਦਾ ਸੰਭਾਲ ਲਿਆ। ਇੰਜ ਸ਼ਰਮਾ 18 ਜਨਵਰੀ 1959 ਚ ਜਨਮੇ ਇਲੈਕਟੀਕਲ ਦੀ ਬੀ ਐੱਸ ਸੀ ਕਰਕੇ 1982 ਵਿਚ ਬਿਜਲੀ ਬੋਰਡ ਵਿਚ ਬਤੋਰ ਟ੍ਰੇਨੀ ਇੰਜਨਈਅਰ ਭਾਰਤੀ ਹੋਏ ਤੇ 34 ਸਾਲ ਸੇਵਾ ਕਰਕੇ ਇੰਜ ਇਨ ਚੀਫ ਸੇਵਾ ਮੁਕਤ ਹੋਏ।
ਇੰਜ ਗਰਗ 1 ਜੁਲਾਈ 1958 ਨੂੰ ਜਨਮੇ ਤੇ 1982 ਵਿਚ ਬਤੋਰ ਸਹਾਇਕ ਇੰਜਨੀਅਰ ਬਿਜਲੀ ਬੋਰਡ ਵਿਚ ਭਰਤੀ ਹੋ ਕੇ ਮੁੱਖ ਇੰਜਨੀਅਰ ਸੇਵਾ ਮੁਕਤ ਹੋਏ। ਇਨਾ ਨੇ ਮੁੱਖ ਇੰਜਨੀਅਰ ਇੰਫੋਰਸਮੈਂਟ, ਮੁੱਖ ਇੰਜਨੀਅਰ ਐਚ ਆਰ ਦੀ ਵਿਭਾਗਾਂ ਵਿਚ ਵੀ ਕੰਮ ਕੀਤਾ ਸੀ। ਦੋਵੇ ਡਾਇਰੇਕਟਰਜ ਆਪਣੇ ਆਪਣੇ ਕੰਮ ਦੇ ਮਾਹਰ ਕਹੇ ਜਾਂਦੇ ਹਨ। ਸਰਕਾਰ ਨੇ ਪਾਵਰ ਕਾਮ ਦੀ ਡਾਇਰੇਕਟਰਜ ਦੀ ਨਿਯੁਕਤੀ ਤਾ ਕਰ ਦਿੱਤੀ ਹੈ ਪਰ ਦੋਵੇ ਯੂਨੀਵਰਟੀਆ ਦੀ ਵਾਇਸ ਚਾਂਸਲਰਜ ਦੀ ਨਿਯੁਕਤੀ ਕਰਨੀ ਅਜੇ ਬਾਕੀ ਹੈ ਇਕ ਆਈ ਏ ਐੱਸ ਅਧਿਕਾਰੀ ਨੂੰ ਤਿੰਨ ਚਾਰਜ ਦੇ ਕੇ ਯੂਨੀਵਰਟੀਆ ਅਤੇ ਵਿਦਿਆ ਤੇ ਵਿਦਿਆਰਥੀਆਂ ਦੀ ਅਣਗੇਲੀ ਕੀਤੀ ਜਾ ਰਹੀ ਹੈ। ਪੰਜਾਬੀ ਯੂਨੀਵਰਸਿਟੀ ਕੰਮ ਤਾ ਜਿਵੇ ਠੱਪ ਹੀ ਹੋ ਗਿਆ ਹੋਏ। ਵੀ ਸੀ ਨੂੰ ਮਿਲਣ ਵਾਲੇ ਲੋਕ ਨਰਾਸ਼ ਹੋ ਕੇ ਜਾ ਰਹੇ ਹਨ। ਲਿਫਟ ਦੀ ਮੁਰੰਮਤ ਤੱਕ ਦੀ ਫਾਈਲ ਵੀ ਪਾਸ ਹੋ ਕੇ ਨਹੀਂ ਆ ਰਹੀ। ਇਹ ਪਤਾ ਲਗਾ ਹੈ ਕਿ ਕਈ ਅਧਿਕਾਰੀ ਛੁੱਟੀ ਭਰਨ ਤੱਕ ਤਿਆਰ ਹੋਏ ਪਏ ਹਨ। ਯੂਨੀਵਰਸਿਟੀ ਵਿਚ ਨਿਰਾਸ਼ਾ ਵਾਲਾ ਮਹੌਲ ਬਣਿਆ ਪਿਆ ਹੈ ਹਰ ਇਕ ਤੇ ਸੱਕ ਕੀਤਾ ਜਾ ਰਿਹਾ ਹੈ। ਬੀਤਿਆ ਨੂੰ ਹਾਖੇੜ ਕਿ ਬੇਬਸੀ ਪੈਦਾ ਹੋ ਹੀ ਜਾਂਦੀ ਹੈ। ਵਿਦਿਆ ਦੇ ਅਧਾਰੇ ਤੇ ਨਿਯੁਕਤੀ ਦੀ ਪਹਿਲਕਦਮੀ ਕਰਨੀ ਹੀ ਵਿਦਿਆ ਵਿਦਿਆਰਥੀਆਂ ਨਾਲ ਇਨਸਾਫ ਹੈ।