← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 8 ਜੂਨ, 2017 : ਜਿਵੇਂ ਕਿ ਗਰਮੀ ਦੀ ਰੁੱਤ ਨੇ ਆਪਣਾ ਪੂਰਾ ਜ਼ੋਰ ਫੜ ਲਿਆ ਹੈ ਜਿਸ ਕਰਕੇ ਗਰਮੀ ਅਤੇ ਲੂ ਲੱਗਣ ਕਾਰਨ ਬੱਚਿਆਂ ਦੀ ਸਿਹਤ ਖਰਾਬ ਹੋਣ ਦਾ ਜ਼ਿਆਦਾ ਡਰ ਬਣਿਆ ਰਹਿੰਦਾ ਹੈ। ਇਹਨਾਂ ਹਾਲਾਤਾਂ ਵਿੱਚ ਆਈ.ਟੀ.ਆਈ. ਦੇ ਬੱਚਿਆਂ ਦੀ ਸਿਹਤ ਗਰਮੀ ਨਾਲ ਪ੍ਰਭਾਵਿਤ ਹੋਣ ਦੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਜ਼ਿਲਾ ਮੈਜਿਸਟਰੇਟ ਵਜੋਂ ਪਾ੍ਰਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਕਾਰੀ ਅਤੇ ਅਰਧ ਸਰਕਾਰੀ ਆਈ.ਟੀ.ਆਈ. ਦਾ ਸਮਾਂ ਸਵੇਰੇ 8:30 ਤੋਂ ਦੁਪਹਿਰ 2.00 ਵਜੇ ਤੱਕ ਕਰ ਦਿੱਤਾ ਹੈ। ਪਟਿਆਲਾ ਜ਼ਿਲੇ ਦੀ ਹਦੂਦ ਅੰਦਰ ਆਉਂਦੇ ਸਾਰੇ ਆਈ.ਟੀ.ਆਈਜ਼ 9 ਜੂਨ ਤੋਂ 16 ਜੂਨ ਤੱਕ ਸਵੇਰੇ 8.30 ਤੋਂ ਦੁਪਹਿਰ 2.00 ਵਜੇ ਤੱਕ ਖੁੱਲਣਗੇ।
Total Responses : 936