ਕਾਲਜ ਦੇ ਵਿਦਿਆਰਥੀ ਮੈਨ ਗੇਟ 'ਤੇ ਟੋਏ ਦਿਖਾਦੇ ਹੋਏ।
ਜੀ ਐਸ ਪੰਨੂ
ਪਟਿਆਲਾ, 7 ਜੂਨ, 2017 : ਮੁੱਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਐਨ.ਐਸ.ਯੂ.ਆਈ. ਦੇ ਪ੍ਰਧਾਨ ਲੋਰੈਂਸ ਗਿੱਲ ਦੱਸਿਆ ਕਿ ਸਾਡੇ ਕਾਲਜ ਦੇ ਮੇਨ ਗੇਟ ਤੇ ਥੋੜਾ ਜਿਹਾ ਮੀਂਹ ਪੈਣ ਨਾਲ ਪਾਣੀ ਖੜਾ ਹੋ ਜਾਂਦਾ ਹੈ। ਜਿਸ ਨਾਲ ਕਾਲਜ ਵਿੱਚ ਆਉਂਦੇ ਵਿਦਿਆਰਥੀਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੱਡੀਆਂ ਤੇਜ ਰਫਤਾਰ ਨਾਲ ਜਾਂਦੀਆ ਵਿਦਿਆਰਥੀਆਂ ਤੇ ਛਿੱਟੇ ਪਾ ਜਾਂਦੀਆ ਹਨ। ਮੇਨ ਗੇਟ ਕੋਲ ਵੱਡੇ-ਵੱਡੇ ਟੋਏ ਪਏ ਹੋਏ ਹਨ ਅਤੇ ਨਾ ਹੀ ਕੋਈ ਸਪੀਡ ਬਰੇਕਰ ਹੈ। ਇਸ ਖੜੇ ਪਾਣੀ ਨਾਲ ਕਾਲਜ ਵਿੱਚ ਬੱਚਿਆਂ ਵਿੱਚ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਕਾਲਜ ਦੇ ਬਾਹਰ ਮੇਨ ਗੇਟ ਸਪੀਡ ਬਰੇਕਰ ਨਾ ਹੋਣ ਕਾਰਨ ਗੱਡੀਆ ਬਹੁਤ ਰਫਤਾਰ ਨਾਲ ਲੰਘਦੀਆਂ ਹਨ ਜਿਸ ਨਾਲ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ। ਸਾਰੇ ਕਾਲਜ ਦੇ ਵਿਦਿਆਰਥੀਆਂ ਦੀ ਮੰਗ ਹੈ ਕਿ ਸੜਕ ਤੇ ਪਏ ਟੋਏ ਜਲਦੀ ਤੋਂ ਜਲਦੀ ਠੀਕ ਕਰਵਾਏ ਜਾਣ ਅਤੇ ਕਾਲਜ ਦੇ ਨੇੜੇ ਸਪੀਡ ਬਰੇਕਰ ਬਣਾਏ ਜਾਣ ਤਾਂ ਜੋ ਗੱਡੀਆਂ ਹੋਲੀ ਲੰਘ ਸਕਣ।ਵਿਦਿਆਰਥੀਆਂ ਨੇ ਇਹ ਮੰਗ ਪਹਿਲਾ ਵੀ ਕਈ ਵਾਰੀ ਕਾਲਜ ਕੋਲ / ਸਿਵਲ ਅਧਿਕਾਰੀਆਂ ਕੋਲ ਰੱਖੀ ਗਈ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਇਥੇ ਦੱਸਣ ਯੋਗ ਹੈ ਇਸ ਜਗ੍ਹਾ ਤੇ ਕਈ ਵਾਰੀ ਐਕਸੀਡੈਂਟ ਵੀ ਹੋਏ ਹਨ। ਇਸ ਮੌਕੇ ਪਰਨਵ ਗੋਇਲ, ਹੈਰੀ ਨਿਰਮਾਣ, ਗਗਨ ਚਹਿਲ, ਬਾਜਵਾ, ਚੋਧਰੀ, ਗੁਰਪ੍ਰੀਤ ਸਿੰਘ, ਸ਼ੈਰੀ ਅਤੇ ਕਰਨ ਆਦਿ ਹਾਜਰ ਸਨ।