ਜੀ ਐਸ ਪੰਨੂ
ਪਟਿਆਲਾ, 6 ਜੂਨ, 2017 : ਪਟਿਆਲਾ ਸ਼ਹਿਰ ਵਿਚ ਲੋਕਾਂ ਨੇ 6 ਜੂਨ 1984 ਵਿਚ ਅਮ੍ਰਿਤਸਰ ਵਿਚ ਹੋਏ ਸਾਕੇ ਨੂੰ ਠੰਡੀ ਲੱਸੀ ਠੰਡਾ ਪਾਣੀ ਪਿਆ ਯਾਦ ਕੀਤਾ ਗਿਆ। ,ਬੜੇ ਹੀ ਤਿੱਖੇ ਚੁਸਤ ਨੌਜਵਾਨ ਮੁੰਡੇ ਅਤੇ ਔਰਤਾਂ ਮਾਲ ਰੋਡ ਨੇੜੇ ਗੁਰਦੁਵਾਰਾ ਸ੍ਰੀ ਸਿੰਘ ਸਭਾ ਲੋਕਾਂ ਨੂੰ ਇਹ ਪ੍ਰਸ਼ਾਦ ਰੂਪੀ ਲੱਸੀ ਜਲ ਦੀ ਸੇਵਾ ਕਰ ਰਹੇ ਸਨ ਹਰ ਇਕ ਨੇ ਆਪਣੇ ਨੇਤਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਆਪਣੀ ਕਮੀਜ ਉਤੇ ਓਕਰੀ ਹੋਈ ਸੀ। ਸਪੀਕਰ ਤੇ ਭਿੰਡਰਾਂ ਵਾਲਿਆਂ ਦੇ ਸ਼ਬਦ ਚਲ ਰਹੇ ਸਨ ਸਭ ਲੋਕ ਚਾਹੇ ਉਹ ਮੁਸਲਮਾਨ ਸੀ ਚਾਹੇ ਹਿੰਦੂ ਲੱਸੀ /ਪਾਣੀ ਪੀ ਕੇ ਜਾ ਰਿਹਾ ਸੀ।
ਪੁਲਿਸ ਮੁਲਾਜਿਮ ਵੀ ਇਥੋਂ ਹੀ ਤ੍ਰਿਪਤ ਹੋ ਕੇ ਜਾ ਰਹੇ ਸਨ। ਛਬੀਲ ਦੇ ਅਗੇ ਆਪਣਾ ਮੋਟੋ "ਸ਼ੇਰਾ ਦੇ ਡੇਰਿਆਂ ਤੇ ਅੱਜ ਗਿੱਦੜ ਕਰਨ ਕਲੋਲਾਂ "ਬੜਾ ਚੁੰਞਜੈ ਢੰਗ ਨਾਲ ਲਿੱਖ ਕੇ ਲਗਾ ਰਖਿਆ ਸੀ ਪਰ ਉਸ ਨੂੰ ਨਾ ਦੇਖ ਕਿ ਸੱਭ ਧਰਮਾਂ ਦੇ ਲੋਕ ਇਸ ਦੁੱਖ ਦੀ ਘੜੀ ਵਿਚ ਇਵੇ ਲੱਗ ਰਿਹਾ ਸੀ ਜਿਵੇ ਇਸ ਦੁੱਖ ਚ ਸ਼ਰੀਕ ਹੋ ਕਿ ਆਪਣੇ ਮੰਨ ਨੂੰ ਸ਼ਾਂਤ ਕਰ ਰਹੇ ਹੋਣ। ਹਰਮੀਤ ਸਿੰਘ ਨੇ ਜਜਬਾਤੀ ਹੋ ਦਸਿਆ ਕਿ ਚਾਹੇ ਕੁੱਝ ਵੀ ਹੈ ਪਰ ਇਸ ਦਿਹਾੜੇ ਤੇ ਬੇਕਸੂਰ ਲੋਕ ਵੀ ਤਾ ਮਾਰੇ ਗਏ ਹਨ। ਉਸ ਸਮੇ ਦੀ ਸਰਕਾਰ ਇਸ ਦਿਹਾੜੇ ਨੂੰ ਟਾਲ ਸਕਦੀ ਸੀ ਤਾ ਜੋ ਬੇਕਸੂਰ ਲੋਕ ਨਿਕਲ ਜਾਣ ਫੇਰ ਸ੍ਰੀ ਹਰਿਮੰਦਰ ਸਾਹਿਬ ਨੂੰ ਵੀ ਢਹਿ ਢੇਰੀ ਕੀਤਾ ਗਿਆ। ਸਿੱਖਾਂ ਦੀ ਲੜਾਈ ਬਾਰੇ ਬੋਲਿਆ ਕਿ ਉਹ ਸਿੱਖ ਹੀ ਕਿ ਜੋ ਲੜੇ ਨਾ। ਦਿੱਲੀ ਦੇ ਕਤਲੇਆਮ ਦੀ ਵੀ ਉਸ ਨੇ ਗੱਲ ਕੀਤੀ ਤੇ ਇਨਸਾਫ ਅਜੇ ਤਕ ਨਹੀਂ ਮਿਲਿਆ।
ਛਬੀਲ ਵਾਲੇ ਨੌਜਵਾਨਾਂ ਨੇ ਵੀ ਕੁੱਝ ਅਜਿਹੀਆ ਹੀ ਗੱਲਾਂ ਕੀਤੀਆਂ। ਇਹ ਨਾ ਭੁੱਲਣ ਯੋਗ ਵਰਤਾਰੇ ਨੂੰ ਜਿਨ੍ਹਾਂ ਲੋਕਾਂ ਦੇ ਮਾਂ ਬਾਪ ਧੀ ਪੁੱਤ ਬੇਕਸੂਰ ਮਾਰੇ ਗਏ ਨਹੀਂ ਭੁਲਾਇਆ ਜਾ ਸਕਦਾ ਇਹ ਛਬੀਲ ਵਰਤਾ ਰਹੇ ਇਕ ਨੌਜਵਾਨ ਨੇ ਕਿਹਾ।