← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 3 ਜੂਨ, 2017 : ਹਲਕਾ ਸਨੋਰ ਦੇ ਨੌਜਵਾਨ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੀਆਂ ਦੋ ਅਹਿਮ ਕਮੇਟੀਆਂ ਦਾ ਮੈਂਬਰ ਨਾਮਜਦਕੀਤਾ ਹੈ। ਜਿਨਾਂ ਵਿਚ ਇੱਕ ਪਟੀਸ਼ਨ ਕਮੇਟੀ ਅਤੇ ਦੂਜਾ ਅਸਟੀਮੇਟ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਅਸਟੀਮੇਟ ਕਮੇਟੀ ਵਿਚ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਥਾਂ 'ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਉਹਨਾਂ ਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਮੈਂਬਰ ਨਾਮਜਦ ਕੀਤਾ ਹੈ। ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਹੁਣ ਤੱਕ ਦੀ ਕਾਰਗੁਜਾਰੀ ਤੋਂ ਪਾਰਟੀ ਵੀ ਖੁਸ਼ ਹੈ ਅਤੇ ਇਲਾਕੇ ਦੇ ਲੋਕ ਵੀ ਹਰਿੰਦਰਪਾਲ ਤੋਂ ਕਾਫੀ ਪ੍ਰਭਾਵਿਤ ਹਨ। ਪਹਿਲੀ ਚੋਣ ਮੈਦਾਨ ਵਿਚ ਉਤਰੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਪਹਿਲੀ ਵਾਰ ਵਿਚ ਵਿਧਾਇਕ ਬਣ ਗਏ। ਇਥੇ ਇਹ ਦੱਸਣਯੋਗ ਹੈ ਕਿ ਵੱਖ ਵੱਖ ਕੰਮਾਂ ਲਈ ਕਮੇਟੀਆਂ ਦਾ ਗਠਨਕੀਤਾ ਜਾਂਦਾ ਹੈ। ਉਕਤ ਦੋਨੋ ਕਮੇਟੀਆਂ ਕਾਫੀ ਜਿਆਦਾ ਅਹਿਮ ਹਨ।
Total Responses : 266