ਦੇਵਾ ਨੰਦ ਸ਼ਰਮਾ
ਫਰੀਦਕੋਟ, 30 ਮਈ 2017 : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਆਪਣੇ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ/ਯੂਨੀਵਰਸਿਟੀ ਅੰਡਰ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ, ਜਿਸ ਤੋਂ ਦੁੱਖੀ ਹੋਏ ਕੱਚੇ ਕਾਮਿਆਂ ਵੱਲੋਂ 23 ਮਈ 2017 ਤੋਂ ਯੂਨੀਵਰਸਿਟੀ ਦੇ ਗੇਟ ਮੂਹਰੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਹੈ,ਧਰਨੇ ਦੇ 7ਵੇਂ ਦਿਨ ਕਰਮਚਾਰੀਆਂ ਨੇ ਸਾਦਿਕ ਰੋਡ ਜਾਮ ਕਰਕੇ ਪ੍ਰਬੰਧਕਾਂ ਖਿਲਾਫ਼ ਜਿੱਥੇ ਭੜ•ਾਸ ਕੱਢੀ ਉੱਥੇ ਹੀ ਇਕ ਕੱਚੇ ਕਾਮੇ ਨੇ ਧਰਨੇ ਦੌਰਾਨ ਜਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸਿਸ਼ ਕੀਤੀ, ਜਿਸਨੂੰ ਤਰੁੰਤ ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨੁਜਾਕ ਬਣੀ ਹੋਈ ਹੈ। ਪ੍ਰਦਰਸ਼ਨਕਾਰੀ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਕੱਚੇ ਕਾਮੇ ਪਿਛਲੇ 7 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਹੋਣ ਦੇ ਬਾਵਜੂਦ ਯੂਨੀਵਰਸਿਟੀ ਪ੍ਰਬੰਧਕਾਂ ਦੇ ਕੰਨ 'ਤੇ ਜੂੰ ਨਹੀ ਸਰਕ ਰਹੀ, ਜਿਸ ਤੋਂ ਦੁੱਖੀ ਹੋ ਕੇ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਜੋ ਕਿ 10 ਸਾਲ ਤੋਂ ਯੂਨੀਵਰਸਿਟੀ 'ਚ ਹੈਲਪਰ ਦੇ ਤੌਰ ਤੇ ਕੰਮ ਰਿਹਾ ਹੈ ਨੇ ਪ੍ਰਬੰਧਕਾਂ ਦੀ ਨੀਂਦ ਖੋਲਣ ਲਈ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸਿਸ ਕੀਤ, ਜਿਸਨੂੰ ਤਰੁੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਪ੍ਰੰਤੂ ਹਾਲੇ ਵੀ ਹਾਲਤ ਉਸਦੀ ਗੰਭੀਰ ਬਣੀ ਹੋਈ ਹੈ ।
ਊਧਰ ਦੂਜੇ ਪਾਸੇ ਜਹਿਰੀਲੀ ਦਵਾਈ ਪੀਣ ਵਾਲੇ ਗੁਰਪ੍ਰੀਤ ਸਿੰਘ ਦੀ ਭੈਣ ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਨਿਗੁਣਿਆ ਤਨਖਾਹਾਂ 'ਤੇ ਕੰਮ ਕਰ ਰਹੇ ਕੱਚੇ ਕਾਮਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਣ ਦੇ ਬਾਵਜੂਦ ਅਧਿਕਾਰੀ ਚੁੱਪੀ ਧਾਰੀ ਬੈਠੇ ਹਨ, ਉਹਨਾਂ ਕਿਹਾ ਕਿ ਜੇਕਰ ਯੂਨੀਵਰਸਿਟੀ ਨੇ ਕੱਚੇ ਕਾਮਿਆਂ ਦੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ ਹੋਰ ਵੀ ਕਾਮੇ ਜਾਨ ਦੇਣ ਤੋਂ ਪਿੱਛੇ ਨਹੀ ਹੱਟਣਗੇ । ਉਕਤ ਮਾਮਲੇ ਨੂੰ ਲੈ ਕੇ ਮੌਕੇ 'ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ 'ਤੇ ਡਾਕਟਰਾਂ ਦੇ ਦੱਸਣ ਮੁਤਾਬਿਕ ਨੌਜਵਾਨ ਦੀ ਹਾਲਤ ਠੀਕ ਹੈ ਪ੍ਰੰਤੂ ਅਜੇ ਤੱਕ ਯੂਨੀਵਰਸਿਟੀ ਦਾ ਕੋਈ ਵੀ ਅਧਿਕਾਰੀ ਘਟਨਾ ਸਥਾਨ ਤੇ ਨਹੀ ਪੁੱਜਾ, ਜਿਸ ਕਰਕੇ ਜਾਂਚ ਅਧੂਰੀ ਪਰ ਜਾਰੀ ਹੈ ।
ਉਕਤ ਮਾਮਲੇ ਸਬੰਧੀ ਜਦ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਇਸ਼ ਚਾਂਸਲਰ ਡਾ.ਰਾਜ ਬਹਾਦਰ ਸਿੰਘ ਨਾਲ ਗੱਲ ਕੀਤਾ ਤਾਂ ਉਨ•ਾਂ ਕਿਹਾ ਕਿ ਹੁਣੇ ਹੁਣ ਇਹ ਮਾਮਲਾ ਮੇਰੇ ਧਿਆਨ 'ਚ ਆਇਆ ਹੈ 'ਤੇ ਛੇਤੀ ਹੀ ਪ੍ਰਦਰਸ਼ਨਕਾਰੀਆਂ ਨੂੰ ਗੱਲਬਾਤ ਲਈ ਬੁਲਾਇਆ ਜਾਵੇਗਾ ਤਾਂ ਜੋ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ । ਉਨ•ਾਂ ਕਿਹਾ ਕਿ ਜਿੱਥੋ ਤੱਕ ਪ੍ਰਦਰਸ਼ਨਕਾਰੀਆਂ ਦੇ ਪੱਕੇ ਹੋਣ ਦੀ ਗੱਲ ਦਾ ਸਵਾਲ ਹੈ,ਇਹ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ,ਇਸ ਲਈ ਜਿਓ ਹੀ ਅਦਾਲਤ ਦਾ ਫੈਸਲਾ ਆਉਂਦਾ ਹੈ ਤਰੁੰਤ ਪੱਕਾ ਕਰ ਦਿੱਤਾ ਜਾਵੇਗਾ।