ਮਾਨਸਾ, 30 ਮਈ, 2017 : ਇੱਥੋਂ ਦੇ ਕਸਬਾ ਬੁਢਲਾਡਾ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਛੇ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ ਉੱਤੇ ਪੰਪ ਦੇ ਕਰਿੰਦਿਆਂ ਨੂੰ ਬੰਧਕ ਕੇ ਬਣਾ ਕੇ 24 ਲੱਖ ਰੁਪਏ ਲੁੱਟ ਲਏ।
ਮਿਲੀ ਜਾਣਕਾਰੀ ਅਨੁਸਾਰ ਲੁਟੇਰੇ ਆਲਟੋ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ ਆਉਂਦੇ ਸਾਰ ਹੀ ਰਿਲਾਇੰਸ ਕੰਪਨੀ ਦੇ ਪੰਪ ਉੱਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਬੰਦੂਕ ਦੀ ਨੋਕ ਉੱਤੇ ਬੰਧਕ ਬਣਾਇਆ। ਇਸ ਤੋਂ ਬਾਅਦ 24 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਅਹਿਮ ਗੱਲ ਇਹ ਵੀ ਹੈ ਕਿ ਲੁੱਟ ਦੀ ਵਾਰਦਾਤ ਬੁਢਲਾਡਾ ਦੇ ਡੀਐਸਪੀ ਦੇ ਨਿਵਾਸ ਤੋਂ ਮਹਿਜ਼ 200 ਮੀਟਰ ਦੀ ਦੂਰੀ ਉੱਤੇ ਹੋਈ। ਦੂਜੇ ਪਾਸੇ ਪੁਲਿਸ ਇਸ ਮਸਲੇ ਉੱਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੀ ਹੈ।
abp ਸਾਂਝਾ ਤੋਂ ਧੰਨਵਾਦ ਸਹਿਤ