ਲਖਨਊ, 30 ਮਈ, 2017 : ਅਯੋਧਿਆ 'ਚ 6 ਦਸੰਬਰ 1992 ਨੂੰ ਬਾਬਰੀ ਮਸਜਿਦ ਦੇ ਢਾਂਚੇ ਨੂੰ ਢਾਹੁਣ ਦੇ ਮਾਮਲੇ 'ਚ ਦੋਸ਼ੀ ਸਾਬਕਾ ਉਪ-ਪ੍ਰਧਾਨ ਮੰਤਰੀ ਲਾਲ ਕ੍ਰਿਸ਼ਣ ਅਡਵਾਨੀ, ਡਾ. ਮੁਰਲੀ ਮਨੋਹਰ ਜੋਸ਼ੀ ਅਤੇ ਕੇਂਦਰੀ ਮੰਤਰੀ ਉਮਾ ਭਾਰਤੀ ਸਮੇਤ 12 ਨੇਤਾਵਾਂ 'ਤੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 20 ਹਜਾਰ ਦੇ ਨਿਜੀ ਮੁਚਲਕੇ ਤੇ ਜ਼ਮਾਨਤ ਦੇ ਦਿੱਤੀ ਹੈ, ਪਰ ਇਲਜ਼ਾਮ ਤੈਅ ਕਰਨ ‘ਤੇ ਹੋਈ ਸੁਣਵਾਈ ਉੱਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ । ਸਾਰੇ ਦੋਸ਼ੀਆਂ ਨੇ ਅਦਾਲਤ ਵਲੋਂ ਦੋਸ਼ਾਂ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਸੀ। ਇਨ੍ਹਾਂ 'ਤੇ ਬਾਬਰੀ ਮਸਜਿਦ ਢਾਹੁਣ ਦੀ ਸਾਜਿਸ਼ ਕਰਨ, ਦੋ ਧਰਮਾਂ ਦੇ ਲੋਕਾਂ ਦੇ ਵਿੱਚ ਦੁਸ਼ਮਨੀ ਪੈਦਾ ਕਰਨ, ਧਾਰਮਿਕ ਭਾਵਨਾਵਾਂ ਨੂੰ ਭੜਕਾਉਣ, ਰਾਸ਼ਟਰੀ ਏਕਤਾ ਨੂੰ ਤੋੜਨ ਦੇ ਇਲਜ਼ਾਮ ਹਨ। ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ ਕਿ ਬਾਬਰੀ ਮਸਜਦ ਢਾਹੁਣ ਦੀ ਆਪਰਾਧਿਕ ਸਾਜ਼ਿਸ਼ ਕਰਨ ਦਾ ਮੁਕਦਮਾ ਅਡਵਾਨੀ, ਜੋਸ਼ੀ ਦੇ ਖਿਲਾਫ ਲਖਨਊ ਦੀ ਸਪੈਸ਼ਲ ਸੀਬੀਆਈ ਕੋਰਟ ਵਿੱਚ ਚਲਾਇਆ ਜਾਵੇਗਾ।