← ਪਿਛੇ ਪਰਤੋ
ਵਿਜੇਪਾਲ ਬਰਾੜ
ਚੰਡੀਗੜ੍ਹ, 30 ਮਈ, 2017 : ਕੈਬਨਿਟ ਮੰਤਰੀ ਰਾਣਾ ਗੁਰਜੀਤ ਦੀ ਬਰਖਾਸਤਗੀ ਦੀ ਮੰਗ ਨੂੰ ਲੈ ਕੇ ਆਪ ਵਿਧਾਇਕਾਂ ਵੱਲੋਂ ਮੁੱਖਮੰਤਰੀ ਨਿਵਾਸ ਘੇਰਨ ਦੀ ਉਲੀਕੀ ਰਣਨੀਤੀ ਅੱਜ ਚੰਡੀਗੜ੍ਹ ਪੁਲਿਸ ਨੇ ਸਿਰੇ ਨਹੀਂ ਚੜ੍ਹਨ ਦਿੱਤੀ। ਆਪ ਵੱਲੋਂ ਕਾਂਗਰਸ ਸਰਕਾਰ ਨੂੰ ਦਿੱਤੇ ਅਲਟੀਮੇਟਮ ਦੇ ਮੁਤਾਬਿਕ ਸਾਰੇ ਆਪ ਵਿਧਾਇਕ ਵਿਰੋਧੀ ਧਿਰ ਦੇ ਨੇਤਾ ਐਚ ਐਸ ਫੂਲਕਾ ਦੀ ਅਗਵਾਈ ਹੇਠ ਵਿਧਾਨ ਸਭਾ ਪਰਿਸਰ ਚ ਿੲਕੱਠੇ ਹੋਏ ਤੇ ਜਿਵੇਂ ਹੀ ਉਹ ਮੁੱਖਮੰਤਰੀ ਨਿਵਾਸ ਵੱਲ ਕੂਚ ਕਰਨ ਲੱਗੇ ਤਾਂ ਚੰਡੀਗੜ੍ਹ ਪੁਲਿਸ ਨੇ ਸਾਰੇ ਵਿਧਾਇਕਾਂ ਸਮੇਤ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਵੀ ਵਿਧਾਨ ਸਭਾ ਦੇ ਗੇਟ ਤੇ ਹੀ ਰੋਕ ਲਿਆ ਅਤੇ ਗ੍ਰਿਫਤਾਰ ਕਰਕੇ ਬੱਸ ਵਿੱਚ ਬਿਠਾ ਲਿਆ । ਕੁਝ ਦੇਰ ਬੱਸ ਵਿੱਚ ਬੈਠੇ ਰਹਿਣ ਤੋਂ ਬਾਅਦ ਸੁਖਪਾਲ ਖਹਿਰ, ਅਮਨ ਅਰੋੜਾ ਤੇ ਕੁਝ ਹੋਰ ਵਿਧਾਇਕ ਬੱਸ ਵਿੱਚੋਂ ਧੱਕੇ ਨਾਲ ਉੱਤਰ ਕੇ ਪੈਦਲ ਹੀ ਮੁੱਖ ਮੰਤਰੀ ਨਿਵਾਸ ਵੱਲ ਚੱਲ ਪਏ ਜਿੰਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਮੁਸ਼ਕਿਲ ਨਾਲ ਕਾਬੂ ਕੀਤਾ ਤੇ ਸਾਰਿਆਂ ਨੂੰ ਸੈਕਟਰ 17 ਥਾਣੇ ਲਿਜਾਇਆ ਗਿਆ। ਆਪ ਨੇਤਾਵਾਂ ਨੇ ਿੲਸ ਮੌਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਣਾ ਗੁਰਜੀਤ ਖਿਲਾਫ ਜਾਂਚ ਕਮਿਸ਼ਨ ਬਿਠਾ ਕੇ ਿੲੱਕ ਮਹੀਨੇ ਦਾ ਸਮਾਂ ਦੇਣਾ ਮਹਿਜ ਅੱਖਾਂ ਪੂੰਝਣ ਵਾਲੀ ਕਾਰਵਾਈ ਹੈ ਤੇ ਰਾਣਾ ਗੁਰਜੀਤ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੇ ਬਹਾਲ ਰੱਖ ਕੇ ਨਿਰਪੱਖ ਜਾਂਚ ਦੀ ਕਦੇ ਵੀ ਉਮੀਦ ਨਹੀਂ ਕੀਤੀ ਜਾ ਸਕਦੀ ।
Total Responses : 942