ਜੀ ਐੱਸ ਪੰਨੂੰ
ਪਟਿਆਲਾ, 29 ਮਈ 2017 : ਪ੍ਰਨੀਤ ਕੌਰ ਸਾਬਕਾ ਵਿਦੇਸ਼ ਮੰਤਰੀ ਨੇ 13 ਰੁਪਏ 'ਚ ਸ੍ਰੀ ਬਾਵਨ ਅਵਤਾਰ ਮੰਦਿਰ ਵਿਖੇ ਮਾਂ ਅੰਨਪੂਰਣਾ ਮਾਤਾ ਸ਼ੀਲਾ ਦੇਵੀ ਰਸੋਈ ਵਿਖੇ ਦਾਲ, ਸਬਜ਼ੀ, ਚਾਵਲ, ਰੋਟੀ ਅਤੇ ਸਲਾਦ ਦੀ ਥਾਲੀ ਤਿਆਰ ਖਾਣੇ ਦੀ ਸ਼ੁਰੂਆਤ ਕੀਤੀ । ਉਨਾਂ ਦੱਸਿਆਂ ਕਿ ਇਸ ਸਥਾਨ ਤੇ ਕਿਸੇ ਵੀ ਵਿਅਕਤੀ ਨੂੰ 13 ਰੁਪਏ 'ਚ ਭਰ ਪੇਟ ਖਾਣਾ ਉਪਲੱਬਧ ਕਰਵਾਇਆਂ ਜਾਵੇਗਾ । ਇਸ ਤੋਂ ਇਲਾਵਾ ਸ਼ਹਿਰ 'ਚ ਹੋਰ ਪੰਜ ਥਾਂਵਾ ਤੇ ਖਾਣਾ ਭੇਜਿਆਂ ਜਾਵੇਗਾ, ਖੁੱਲੇ ਖਾਣੇ ਤੋਂਇਲਾਵਾ ਪੈਕ ਕੀਤਾ ਹੋਇਆ ਖਾਣਾ ਵੀ 13 ਰੁਪਏ 'ਚ ਹੀ ਦਿਤਾ ਜਾਵੇਗਾ ।
ਦੂਜੇ ਪਾਸੇ ਮੰਦਿਰ ਦੇ ਮਹੰਤ ਰਵੀਕਾਂਤ ਮੂਨੀ ਨੇ ਕਿਹਾ ਕਿ ਮਾਂ ਅੰਨਪੂਰਣਾ ਮਾਤਾ ਸ਼ੀਲਾ ਦੇਵੀ ਰਸੋਈ ਸ਼ੁਰੂ ਕਰਨ ਲਈ ਇੱਕੋ ਇਕ ਕਾਰਨ ਸੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਨੂੰ ਪੂਰਾ ਕਰਨਾ ਚਾਹੁੰਦੇ ਸਨ ।ਜਿਸ ਵਿੱਚ ਉਨਾਂ ਕਿਹਾ ਸੀ ਕਿ ਪੰਜਾਬ ਵਿੱਚ ਕੋਈ ਵੀ ਵਿਅਕਤੀ ਭੁੱਖਾ ਨਹੀ ਸੋਵੇਗਾ । ਉਨਾਂ ਕਿਹਾ ਕਿ ਘਾੱਟੇ ਵਾਦੇ ਦੀ ਗੱਲ ਉਹ ਨਹੀ ਕਰਦੇ । ਉਨਾਂ ਤਾਂ ਬਾਬੇ ਨਾਨਕ ਤੋਂ ਤੇਰਾਂ ਤੇਰਾਂ ਦੀ ਗੱਲ ਸਿਖੀ ਹੈ । ਨਾਲ ਹੀ ਹਿੰਦੂਵੇਲਫੇਅਰ ਬੋਰਡ ਦੇ ਚੇਅਰਮੈਨ ਸ੍ਰੀ ਰਵੀਕਾਂਤ ਮੂਨੀ ਨੇ ਕਿਹਾ ਕਿ ਉਹ ਇਹੇ ਵਾਅਦਾ ਜ਼ਰੂਰ ਕਰਦੇ ਹਨ ਕਿ ਖਾਣੇ ਦੀ ਕੁਆਲਟੀ ਬਿਲੱਕੁਲ ਘਰ ਵਰਗੀ ਹੋਵੇਗੀ । ਉਨਾਂ ਲੋਕਾਂ ਨੂੰ ਵੀ ਇਸ ਕੰਮ ਵਿੱਚ ਸਹਿਯੋਗ ਕਰਨ ਦੀਅਪੀਲ ਕੀਤੀ । ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਅਤੇ ਹਿੰਦੁ ਸੰਗਠਣਾ ਤੇ ਨੇਤਾ ਮੌਜੂਦ ਸਨ ।