ਜੀ ਐੱਸ ਪੰਨੂੰ
ਪਟਿਆਲਾ, 28 ਮਈ 2017 : ਪੰਜਾਬੀ ਯੂਨੀਵਰਟੀ ਵਿਚ ਲਗਭਗ 21 ਅਧਿਆਪਕ ਅਜਿਹੇ ਹਨ ਜਿਹਨਾਂ ਨੇ ਉੱਤਰ ਕਾਪੀਆਂ ਚੈੱਕ ਕਰਨ ਲਈ 4 ਮਹੀਨੇ ਤੋਂ ਵੱਧ ਦਾ ਸਮਾਂ ਲਗਾਇਆ ਅਨੁਰਾਗ ਵਰਮਾ ਕਾਰਜਕਾਰੀ ਵਾਈਸ ਚਾਂਸਲਰ ਨੇ ਉਨ੍ਹਾਂ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਆਦੇਸ਼ ਦਿੱਤਾ। ਵਰਮਾ ਨੇ ਕਿਹਾ ਕਿ ਇੰਨੀ ਦੇਰ ਉਤਰ ਕਾਪੀਆਂ ਚੈੱਕ ਨਾ ਕਰਨਾ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ ਅਤੇ ਇਸ ਨਾਲ ਯੂਨੀਵਰਸਿਟੀ ਦਾ ਅਕਸ ਖਰਾਬ ਹੋਇਆ ਹੈ|ਓਨਾ ਕਿਹਾ ਕਿ ਮਈ 2017 ਵਿਚ ਜਿਹੜੀਆਂ ਪ੍ਰੀਖਿਆਵਾਂ ਚਲ ਰਹੀਆਂ ਹਨ ਉਹਨਾਂ ਕੋਰਸਾਂ ਦੇ ਨਤੀਜੇ ਆਖਰੀ ਪੇਪਰ ਹੋਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰਅੰਦਰ ਨਿਕਲ ਜਾਣ, ਬਾਕੀ ਕਲਾਸਾਂ ਦੇ ਨਤੀਜੇ ਆਖਰੀ ਇਮਤਿਹਾਨ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰਅੰਦਰ ਘੋਸ਼ਿਤ ਕੀਤੇ ਜਾਣ,ਕੇਂਦਰ ਤੋਂ ਪੇਪਰ ਕੁਲੈਕਟ ਕਰਕੇ ਮੁਲਾਂਕਣ ਕੇਂਦਰ/ਪ੍ਰੀਖਿਅਕ ਕੋਲ ਭੇਜਣ ਵਿਚ ਦੇਰੀ ਨਾ ਕੀਤੀ ਜਾਵੇ। ਜਿਹੜੇ ਅਧਿਆਪਕ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਪੇਪਰ ਮੁਲਾਂਕਣ ਕਰਕੇ ਵਾਪਿਸ ਨਹੀਂ ਭੇਜਦੇ ਉਹਨਾਂ ਦੇ ਨਾਲ ਨਿੱਜੀ ਤੌਰ ਤੇ ਸਮਪਰਖ ਕਰਨ ਤੇ ਪੇਪਰ ਉਹਨਾਂ ਕੋਲ ਪਹੁੰਚਣ ਦੇ ਇਕ ਹਫਤੇ ਦੇ ਅੰਦਰ ਅੰਦਰ ਮਾਰਕ ਹੋ ਕੇ ਵਾਪਿਸ ਪ੍ਰੀਖਿਆ ਸਾਖਾ ਵਿਚ ਆ ਜਾਣ ਜੇਕਰ ਫੇਰ ਵੀ ਨਹੀਂ ਆਉਂਦੇ ਤਾ ਮੇਰੇ ਨੋਟਿਸ ਵਿਚ ਲਿਖਤੀ ਤੋਰ ਤੇ ਅਧਿਕਾਰੀ ਲੈ ਕੇ ਆਉਣ ਤਾਂ ਜੋ ਪ੍ਰੀਖਿਅਕ ਨੂੰ ਲਿਖਤੀ ਨਰਾਜਗੀ ਦਾ ਪ੍ਰਗਟਾਵਾ ਕੀਤਾ ਜਾ ਸਕੇ|ਵਰਮਾ ਨੇ ਕਿਹਾ ਹੈ ਕਿ ਨਤੀਜਾ ਘੋਸ਼ਿਤ ਕਰਨ ਤੋਂ ਪਹਿਲਾਂ ਪ੍ਰੀਖਿਆ ਸਾਖਾ ਵਲੋਂ ਕਈ ਹੋਰ ਰਿਪੋਰਟਾਂ ਵੀ (ਜਿਵੇਂ ਕਿ ਪ੍ਰੈਕਟੀਕਲ, ਇੰਟਰਨਲ, ਐਬਸੈਂਟੀ, ਫੀਸਾਂ ਅਤੇ ਯੂ.ਐਮ.ਸੀ. ਰਿਪੋਰਟਾਂ ਆਦਿ) ਚੈੱਕ ਕੀਤੀਆਂ ਜਾਣੀਆਂ ਹੁੰਦੀਆਂ ਹਨ, ਇਸ ਲਈ ਉਹਨਾਂ ਨੇ ਕੰਟਰੋਲਰ (ਪ੍ਰੀਖਿਆਵਾਂ) ਨੂੰ ਆਦੇਸ਼ ਦਿੱਤਾ ਹੈ ਕਿ ਇਹ ਸਾਰੀਆਂ ਰਿਪੋਰਟਾਂ 5 ਜੂਨ ਤੱਕ ਚੈੱਕ ਕਰ ਲਈਆਂ ਜਾਣ ਤਾਂ ਜੋ ਪੇਪਰਾਂ ਦਾ ਮੁਲਾਂਕਣ ਹੋਣ ਉਪਰੰਤ ਇਹਨਾਂ ਰਿਪੋਰਟਾਂ ਨੂੰ ਚੈੱਕ ਕਰਨ ਲਈ ਹੋਰ ਸਮਾਂ ਨਾ ਲੱਗੇ| ਬਾਕੀ ਕਲਾਸਾਂ ਦੇ ਸਬੰਧ ਵਿਚ ਇਹ ਰਿਪੋਰਟਾਂ 20 ਜੂਨ ਤੱਕ ਚੈੱਕ ਕਰ ਲਈਆਂ ਜਾਣ| ਵਰਮਾ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਕਿਸੇ ਕੋਰਸ ਦੀ 15/16 ਉੱਤਰ ਕਾਪੀਆਂ ਵਿਚ ਪਹਿਲੇ ਅਤੇ ਦੂਜੇ ਪ੍ਰੀਖਿਅਕ ਵਲੋਂ ਦਿੱਤੇ ਅੰਕਾਂ ਵਿਚ ਕਾਫੀ ਅੰਤਰ ਹੈ| ਉਹਨਾਂ ਨੇ ਇਸ ਕੇਸ ਵਿਚ ਡਾ. ਜੈਮਲ ਸਿੰਘ ਖਾਂਬਾ, ਪ੍ਰੋਫੈਸਰ, ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ ਨੂੰ ਆਦੇਸ਼ ਦਿੱਤਾ ਹੈ ਕਿ ਉਹ ਪੜਤਾਲ ਕਰਵਾ ਕੇ ਦੱਸਣ ਕਿ ਇਨ੍ਹਾਂ ਵਿਚ ਕਿਹੜੇ ਪ੍ਰੀਖਿਅਕ ਵਲੋਂ ਦਿੱਤੇ ਗਏ ਅੰਕ ਠੀਕ ਹਨ।