ਬੱਸਾਂ ਜੋ ਪ੍ਰਾਈਵੇਟ ਤੋਰ ਤੇ ਬੱਸ ਅੱਡੇ ਤੋਂ ਬਾਹਰ ਪੁੱਡਾ ਦੀ ਜਮੀਨ ਤੇ ਬੱਸ ਅੱਡਾ ਬਣਾਕੇ ਖੜੀਆ ਹਨ।
ਜੀ ਐੱਸ ਪੰਨੂੰ
ਪਟਿਆਲਾ, 25 ਮਈ, 2017 : ਪਟਿਆਲਾ ਸ਼ਹਿਰ ਮੁੱਖ ਮੰਤਰੀ ਦਾ ਸਾਹੀ ਸ਼ਹਿਰ ਹੈ ਜਿਸ ਵਿਚ ਹੁਣੇ ਹੁਣੇ ਪ੍ਰਨੀਤ ਕੌਰ ਦੇ ਕੋਟੇ ਵਿੱਚੋ ਕੇ ਕੇ ਸ਼ਰਮਾ ਨੂੰ ਪੀ ਆਰ ਟੀ ਸੀ ਦਾ ਚੇਅਰਮੈਨ ਥਾਪਿਆ ਗਿਆ ਹੈ ਚੇਅਰਮੈਨ ਦੀ ਨਿਯੁਕਤੀ ਬੜੇ ਹੀ ਡੋਲ ਧਮਕੇ ਨਾਲ ਸਜਾ ਵਜਾ ਕੇ ਕੀਤੀ ਗਈ ਹੈ ਜਿਨ੍ਹਾਂ ਦੇ ਵੱਡੇ ਵੱਡੇ ਪੋਸਟਰ ਕਰੋੜਾਂ ਕਰੋੜਾਂ ਵਧਾਈਆਂ ਵਾਲੇ ਅੱਜ ਤਕ ਵੀ ਬੱਸ ਸਟੈਂਡ ਅਤੇ ਮਾਲ ਰੋਡ ਉੱਤੇ ਆਸਾਨੀ ਨਾਲ ਦੇਖੇ ਜਾ ਸਕਦੇ ਹਨ , ਜੋ ਕੇ ਸਰੇ ਆਮ ਕੋਰਟ ਅਦਾਇਤਾ ਦੀ ਉਲੰਘਣਾ ਕਰਦੇ ਹਨ। ਸ਼ਰਮਾ ਪਹਿਲਾ ਇਮਪਰੋਵਮੇਟ ਦੇ ਚੇਅਰਮੈਨ ਵੀ ਰਹਿ ਚੁਕੇ ਹਨ ਟਕਸਾਲੀ ਕਾਂਗਰਸੀ ਸਿਆਣੇ ਚਤੁਰ ਬੇਥੜਕ ਇਨਸਾਨ ਹਨ ਹੁਣੇ ਹੁਣੇ 250 ਨਵੀਆਂ ਬੱਸਾਂ ਪਉਣ ਦਾ ਐਲਾਨ ਵੀ ਕੀਤਾ ਹੈ ਤੇ ਆਉਣ ਵਾਲੇ ਸਮੇਂ ਵਿਚ ਕਾਰਗੁਜਾਰੀ ਦਸੇਗੀ ਕਿ ਪੀ ਆਰ ਟੀ ਸੀ ਕਿੰਨੇ ਕੁ ਨਫ਼ੇ ਵਿਚ ਆਵੇਗੀ। ਪਰ ਹਾਲ ਘੜੀ ਬੱਸ ਸਟੈਂਡ ਨਾਲ ਰੇਲਵੇ ਸਟੇਸ਼ਨ ਵਾਲੇ ਪਾਸੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਪੁੱਡਾ ਦੀ ਜਮੀਨ ਤੇ ਆਪਣੇ ਤੋਰ ਤੇ ਬੱਸ ਅੱਡਾ ਬਣਾ ਰੱਖਿਆ ਹੈ ਜਿਸ ਤੇ ਤਕਰੀਬਨ 20 ਤੋਂ 30 ਵਿਚ ਪ੍ਰਈਵੇਟ ਬੱਸਾਂ ਖੜਦੀਆਂ ਹਨ ਇਨ੍ਹਾਂ ਬੱਸਾਂ ਨੇ ਸਵੇਰੇ ਸਵੇਰੇ ਆਪਣੇ ਰੁਟਾ ਤੇ ਜਾਣਾ ਹੁੰਦਾ ਹੈ ਤੇ ਦਿਨ ਵਿਚ ਵੀ ਜਦੋ ਇਨਾ ਦਾ ਸਮਾਂ ਹੁੰਦਾ ਹੈ ਇਹ ਬੱਸ ਅੱਡੇ ਵਿਚ ਚਲੀਆ ਜਾਂਦੀਆਂ ਹਨ ਤਕਰੀਬਨ ਹਰ ਇਕ ਬੱਸ ਰਾਤ ਦੇ 200 ਰੁਪਏ ਤੇ ਦਿਨ ਵਿਚ ਮਿਥੇ ਸਮੇ ਤੋਂ ਜਾਂਦਾ ਸਮਾਂ ਜਦੋ ਇਹ ਬੱਸ ਅੱਡੇ ਵਿਚ ਖੜਦੀਆਂ ਹਨ ਤਾ ਬੱਸ ਅੱਡਾ ਫੀਸ ਦੇ ਨਾਲ ਨਾਲ ਰਾਤ ਨੂੰ ਖੜਨ ਦੀ ਫੀਸ ਤੇ ਮਿਥੇ ਸਮੇ ਤੋਂ ਵੱਧ ਸਮਾਂ ਖੜਣ ਦੀ ਫੀਸ ਸਰਕਾਰ ਨੂੰ ਦੇਣੀ ਹੁੰਦੀ ਹੈ ਪਰ ਆਪਣੀ ਇਸ ਫੀਸ ਨੂੰ ਬਚਾਉਣ ਲਈ ਇਹ ਸਾਰੀਆਂ ਪ੍ਰਾਈਵੇਟ ਬੱਸਾਂ ਬੱਸ ਅੱਡੇ ਤੋਂ ਬਾਹਰ ਖੜਾ ਦਿੱਤੀਆਂ ਜਾਂਦੀਆਂ ਤਾ ਜੋ ਸਰਕਾਰ ਨੂੰ ਬਣਦੀ ਫੀਸ ਨਾ ਦਿੱਤੀ ਜਾਵੇ ,ਏਥੇ ਅਕਸ਼ਰ ਰਾਤ ਨੂੰ ਬੱਸਾਂ ਵਿਚ ਬੈਠ ਕੇ ਦਾਰੂ ਦਾ ਸੇਵਨ ਵੀ ਕੀਤਾ ਜਾਂਦਾ ਹੈ ਤਾ ਜੋ ਕੋਈ ਰਾਤ ਨੂੰ ਕੀਤੀ ਜਾ ਰਹੀ ਕਾਰਗੁਜਾਰੀ ਦੇਖ ਨਾ ਲਵੇ ਬੇਫਿਕਰ ਹੋਣ ਲਈ ਇਕ ਚੋਕੀਦਾਰ ਵੀ ਹੁੰਦਾ ਹੈ ਜੋ ਨਾਲੇ ਰਾਤ ਨੂੰ ਬੱਸਾਂ ਦੀ ਰਾਖੀ ਕਰਦਾ ਹੈ ਨਾਲ ਨਾਲ ਹੋਣ ਵਾਲੀ ਕਿਸੇ ਵੀ ਕਾਰਵਾਈ ਦੀ ਪਹਿਲੋਂ ਸੂਚਨਾ ਵੀ ਦਿੰਦਾ ਹੈ।
ਅੱਜ ਤੱਕ ਕਿਸੇ ਬੱਸ ਅੱਡੇ ਅਧਿਕਾਰੀ ਨੇ ਇੰਨਾ ਤੋਂ ਡਰਦੇ ਕੋਈ ਨਾ ਤਾ ਕਾਰਵਾਈ ਕੀਤੀ ਹੈ ਨਾ ਹੀ ਕਿਸੇ ਕਿਸਮ ਦੀ ਕੋਈ ਸਕਾਇਤ ਹੀ ਕੀਤੀ ਹੈ। ਪੁੱਡਾ ਵਾਲੇ ਇਸ ਜਮੀਨ ਨੂੰ ਸੋਖੇ ਲੈ ਨਹੀਂ ਸਕਣਗਏ ਕਿਉਂਕਿ ਇੱਥੇ ਦੋ ਤਿੰਨ ਟੈਕਸੀ ਸਟੈਂਡ ਵਾਲੇ ਵੀ ਕਬਜਾ ਕਰੀ ਬੈਠੇ ਹਨ। ਪੂਲ ਦੇ ਨੀਚੇ ਵੀ ਗਰੀਲਾ ਤੋੜ ਕੇ ਵੀ ਟੈਕਸੀ ਸਟੈਂਡ ਬਣਾ ਰੱਖੇ ਹਨ , ਪਟਿਆਲਾ ਟਰੈਫਿਕ ਪੁਲਿਸ ਤਾ ਇੰਨਾ ਦਾ ਕੁੱਝ ਨਹੀਂ ਬਿਗਾੜ ਸਕਦੀ ਹੈ ਕਿਉਂ ਕਿ ਬੱਸਾਂ ਦੇ ਮਾਲਿਕ ਸਰਕਾਰੇ ਦਰਬਾਰੇ ਪੂਰੀ ਪਹੁੰਚ ਰੱਖਦੇ ਹਨ ਪਟਿਆਲਾ ਟਰੈਫਿਕ ਪੁਲਿਸ ਤਾ ਕਈ ਵਾਰੀ ਇਨ੍ਹਾਂ ਸੜਕ ਦੇ ਖੜੀਆ ਬੱਸਾਂ ਨੂੰ ਹਟਾ ਵੀ ਨਹੀਂ ਸਕਦੇ ,ਟਰੈਫਿਕ ਅਧਿਕਾਰੀ ਨਾਲ ਕੀਤੀ ਗੱਲ ਬੇਕਾਰ ਜਿਹਾ ਉਪਰਾਲਾ ਹੈ। ਸਰਕਾਰ ਨੂੰ ਜੋ ਘਾਟਾ ਪੈ ਰਿਹਾ ਹੈ ਉਸਦੀ ਜੁੰਮੇਵਾਰੀ ਲੈਣ ਲਈ ਵੀ ਕੋਈ ਤਿਆਰ ਨਹੀਂ ਹੈ , ਆਵਾਜਾਵੀ ਵਿਚ ਲੋਕ ਪੂਰੇ ਤੱਗ ਹੋ ਰਹੇ ਹਨ।