ਜੀ ਐੱਸ ਪੰਨੂੰ
ਪਟਿਆਲਾ, 24 ਮਈ 2017 : ਮਹਾਰਾਣਾ ਪ੍ਰਤਾਪ ਨੂੰ ਰਾਜਪੂਤ ਖੱਤਰੀ ਕੋਮਨਟੀ ਵਲੋਂ ਯਾਦ ਕੀਤਾ ਗਿਆ। ਮਹਾਰਾਣਾ ਪ੍ਰਤਾਪ ਦੀ ਵੀਰਤਾ ਅਤੇ ਉਸਦੀਆਂ ਮੁਗਲਾਂ ਨਾਲ ਲੜਾਈਆਂ ਦਾ ਜਿਕਰ ਕਰਕੇ ਦੇਸ਼ ਭਗਤੀ ਦਾ ਸਬੂਤ ਦਿੱਤਾ ਗਿਆ। ਰਾਜਪੂਤ ਕੋਮਨਟੀ ਦੀ ਦੇਸ਼ ਲਈ ਵੀਰਤਾ, ਦੇਸ਼ ਭਗਤੀ ਤੇ ਕੁਰਬਾਨੀਆਂ ਦਾ ਜਿਕਰ ਵੀ ਆਇਆਂ। ਪਟਿਆਲਾ ਵਿਚ ਇਹ ਪਹਿਲਾ ਮੌਕਾ ਸੀ ਕਿ ਰਾਜਪੂਤ ਬਰਾਦਰੀ ਨੇ ਆਪਣੀ ਏਕਤਾ ਦਾ ਸਬੂਤ ਦਿੱਤਾ।
ਰਾਜ ਕੁਮਾਰ ਰਾਣਾਦੀਆ ਕੋਸਿਸਾਂ ਨਾਲ ਬਰਾਦਰੀ ਨੂੰ ਆਪਣੀਆਂ ਮੁਸਕਲਾਂ ਲੋਕਾ ਸਾਮਣੇ ਲਿਓਣ ਦਾ ਮੌਕਾ ਮਿਲਿਆ ਤੇ ਸਰਕਾਰ ਨੂੰ ਵੀ ਆਪਣੀਆ ਤਕਲੀਫ਼ਾਂ ਦਸੀਆ। ਹਰਦਿਆਲ ਕੰਬੋਜ ਨੇ ਕਿਹਾ ਕਿ ਮੁਖ ਮੰਤਰੀ ਦਾ ਪਿਛੋਕੜ ਵੀ ਰਾਜਿਸਥਾਨ ਨਾਲ ਸਬੰਧਤ ਹੈਕਿਉਂਕਿ ਬਾਬਾ ਆਲਾ ਜਿਸ ਦੇ ਨਾਮ ਤੋਂ ਪਟਿਆਲਾ ਦਾ ਨਾਮ ਪਿਆ ਰਾਜਿਸਥਾਨ ਨਾਲ ਸਬੰਧਤ ਸਨ। ਸਪੀਕਰਜ ਨੇ ਦਸਿਆਦੇਸ਼ ਵਿਚ ਇਹ ਬਰਾਦਰੀ ਜਿਵੇ ਰਾਜ ਨਾਥ ਸਿੰਘ ਹੋਮ ਮਨਿਸਟਰ ਰਾਣਾ ਕੇ ਪੀ ਸਿੰਘ ਸਪੀਕਰ ਵਰਗੇ ਅਹੁਦਿਆਂ ਤੇ ਲਗੇ ਹੋਏ ਹਨ
ਇਸੇ ਤਰਾਂ ਫੋਜ ਵਿਚ ਤੇ ਦੇਸ਼ ਲਈ ਕੁਰਬਾਨੀਆਂ ਦੇਣ ਲਈ ਵੀ ਅਗੇ ਹਨ। ਰਾਜਪੂਤ ਲੋਕ ਆਪਣੇ ਰਸਮ ਰਿਵਾਜ ਦੀਆ ਪਗਾ ਬੰਨੀ ਫਿਰਦੇ ਸਨ ਆਏ, ਮੇਹਮਾਨਾਂ ਦਾ ਵੀ ਰਾਜਿਸਥਾਨੀ ਪਗ ਬੰਨ ਕੇ ਸਨਮਾਨ ਕੀਤਾ ਗਿਆ। ਮਦਨ ਲਾਲ ਜਲਾਲਪੁਰ ਦਾ ਸਨਮਾਨਪੱਗ ਬਣ ਕੇ ਹੀ ਕੀਤਾ ਗਿਆ।
ਰਾਜਿਸਥਾਨ ਦੇ ਰਾਜਾ ਦਿਗਵਿਜੇ ਸਿੰਘ, ਮੋਹਿੰਦਰ ਸਿੰਘ ਟਵਰ, ਵਿਜੇ ਪਾਲ ਪਦੀਰ, ਸੀਮਾਰਾਣਾ ਅਤੇ ਰਾਣਾ ਹਰਿੰਦਰ ਸਿੰਘ ਸਨਮਾਨ ਵੀ ਪਗੜੀ ਸਜਾ ਕੇ ਕੀਤਾ ਗਿਆ। ਜੋਤਿ ਪ੍ਰਚੰਡ ਦੀ ਰਸਮ ਵੀ ਕੀਤੀ ਗਈ। ਦਿੱਲੀ, ਰਾਜਿਸਥਾਨ, ਹਰਿਆਣਾ ਤੋਂ ਰਾਜਪੂਤ ਕਸਟਰੀ ਲੋਕ ਇਸ ਜਯੰਤੀ ਸਮਾਰੋਹ ਵਿਚ ਸ਼ਾਮਲ ਹੋਏ।