ਪਟਿਆਲਾ, 23 ਮਈ, 2017 : ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਡਾਕਟਰਾਂ ਅਤੇ ਹਸਪਤਾਲਾਂ ਖਿਲਾਫ਼ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਡਿਪਟੀਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਰਾਜ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਮੁਤਾਬਿਕ ਜ਼ਿਲੇ ਵਿੱਚ ਪ੍ਰਾਈਵੇਟਡਾਕਟਰਾਂ ਅਤੇ ਪ੍ਰਾਈਵੇਟ ਹਸਪਤਾਲਾਂ ਖਿਲਾਫ਼ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕਮੇਟੀ ਵਿਚ ਸਬੰਧਤ ਜ਼ਿਲੇ ਦੇ ਸਿਵਲ ਸਰਜਨ ਕਮੇਟੀ ਦੇਚੇਅਰਮੈਨ ਹੋਣਗੇ ਜਦ ਕਿ ਮੈਡੀਕਲ ਕਾਲਜ ਦਾ ਮਾਹਰ ਡਾਕਟਰ ਜਿਹੜਾ ਕਿ ਘੱਟੋ ਘੱਟ ਸਹਾਇਕ ਦੇ ਪਦ 'ਤੇ ਤਾਇਨਾਤ ਹੋਵੇ, ਨੂੰ ਕਮੇਟੀ ਦਾ ਮੈਂਬਰ ਰੱਖਿਆਗਿਆ ਹੈ। ਇਸੇ ਤਰਾਂ ਕਮੇਟੀ ਦੇ ਹੋਰ ਮੈਂਬਰਾਂ 'ਚ ਸਬੰਧਤ ਬਿਮਾਰੀ ਦਾ ਜ਼ਿਲਾ ਹਸਪਤਾਲ ਦਾ ਮਾਹਿਰ ਡਾਕਟਰ, ਫਾਰੈਂਸਿਕ ਵਿਭਾਗ ਦੇ ਮਾਹਿਰ ਨੂੰ ਮੈਂਬਰ ਵਜੋਂਲਿਆ ਗਿਆ ਹੈ। ਜ਼ਿਲਾ ਸਹਾਇਕ ਸਿਵਲ ਸਰਜਨ ਇਸ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ।
ਉਹਨਾਂ ਦੱÎਸਿਆ ਕਿ ਜੇਕਰ ਮਰੀਜ਼ ਦੇ ਇਲਾਜ ਵਿੱਚ ਕੁਤਾਹੀ ਕਿਸੇ ਸੁਪਰ ਸਪੈਸ਼ਿਅਲਟੀ ਡਾਕਟਰ ਵੱਲੋਂ ਕੀਤੀ ਗਈ ਹੈ ਤਾਂ ਉਸੇ ਬਿਮਾਰੀ ਦੇ 2 ਸੁਪਰਸਪੈਸ਼ਿਅਲਟੀ ਡਾਕਟਰ ਪੀ.ਜੀ.ਆਈ. ਚੰਡੀਗੜ ਤੋਂ ਇਸ ਕਮੇਟੀ ਵਿੱਚ ਸ਼ਾਮਲ ਕੀਤੇ ਜਾਣਗੇ।