ਜੀ ਐਸ ਪੰਨੂ
ਪਟਿਆਲਾ, 23 ਮਈ, 2017 : ਕਾਮਨ ਸਰਵਿਸ ਸੈਂਟਰ ਪਟਿਆਲਾ ਦੇ ਜਿਲਾ ਮੈਨੇਜਰ ਹਰਜੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰਦੁਆਰਾ ਹਰੇਕ ਇੱਕ ਪਿੰਡ ਵਿੱਚ ਸੀ.ਐਸ.ਸੀ. (common Service center) ਖੋਲੇ ਜਾ ਰਹੇ ਹਨ ਜਿਸ ਵਿੱਚ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਰੇਲਵੇ, ਹਵਾਈ ਟਿਕਟ, ਬਿਜਲੀ, ਮੋਬਾਇਲ ਟੈਲੀਫੋਨ, ਬਿਲਤੇ ਰਿਚਾਰਜ, ਵਹੀਕਲ/ਜੀਵਨ ਬੀਮੇ, ਖੇਤੀਬਾੜੀ ਸੇਵਾਵਾਂ, ਸਿੱਖਿਆ ਸਬੰਧੀ ਸੇਵਾਵਾਂ, ਕੰਪਿਊਟਰ ਸੇਵਾਵਾਂ,ਬੈਂਕ ਸੇਵਾਵਾਂ, ਡਾਕਟਰੀ ਸੇਵਾਵਾਂ (ਮੈਡੀਕਲ ਸਟੋਰ ਆਦਿ) ਪੈਨਸ਼ਨ ਸੇਵਾਵਾਂ, ਰੋਜ਼ਗਾਰ ਸੇਵਾਵਾਂ, ਸਕਿਲਡਿਵੈਲਪਮੈਂਟ ਸੇਵਾਵਾਂ, ਆਮਦਨ ਟੈਕਸ ਰਿਟਰਨ, ਲਾਈਸੈਂਸ, ਲੋਨ, ਸਰਵ ਸਿੱਖਿਆ ਅਭਿਆਨ, ਕੈਸ਼ਲੈਸਸੇਵਾਵਾਂ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਆਮ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਮੁਹੱਈਆ ਕਰਵਾਈਆਂਜਾ ਰਹੀਆਂ ਹਨ।
ਜ਼ਿਲਾ ਮੈਨੇਜਰ ਨੇ ਕਿਹਾ ਕਿ ਇਹਨਾਂ ਕਾਮਨ ਸਰਵਿਸ ਸੈਂਟਰਾਂ ਵਿੱਚ ਦਸਵੀਂ ਜਾਂ ਬਾਰਵੀਂ ਪਾਸ ਕੰਪਿਊਟਰ ਦੀਜਾਣਕਾਰੀ ਰੱਖਣ ਵਾਲੇ ਲੜਕੇ ਤੇ ਲੜਕੀਆਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ ਜੋ ਕਿ ਉਸੇ ਪਿੰਡ ਜਾਂ ਨੇੜਲੇਇਲਾਕਿਆਂ ਦੇ ਹੀ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹਨਾਂ ਸੈਂਟਰਾਂ 'ਤੇ ਕੰਮ ਕਰਨ ਦੇ ਚਾਹਵਾਨ ਨੌਜਵਾਨਲੜਕੇ ਜਾਂ ਲੜਕੀਆਂ ਫਾਰਮ ਆਨ ਲਾਈਨ www.csc.gov.in ਅਤੇ cscpunjab.com 'ਤੇ ਭਰਸਕਦੇ ਹਨ। ਜ਼ਿਲਾ ਮੈਨੇਜਰ ਨੇ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 99141-28128 ਅਤੇ 97801-71898 'ਤੇ ਸੰਪਰਕ ਕੀਤਾ ਜਾ ਸਕਦਾ ਹੈ।