ਪਟਿਆਲਾ, 21 ਮਈ, 2017 : ਸਾਬਕਾ ਚੇਅਰਮੈਨ ਜਿਲਾ ਪ੍ਰਸੀਦ ਪਟਿਆਲਾ ਬੀਬਾ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਖੇਡਾਂ ਅਜਿਹਾ ਸਾਧਨ ਹਨ, ਜਿਸ ਰਾਹੀਂ ਨੌਜਵਾਨ ਨਸਿਆ ਤੋਂ ਦੂਰੀ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਨੌਜਵਾਨ ਆਪਣੀ ਰੁਚੀ ਖੇਡਾਂ ਵੱਲ ਲਗਾ ਕੇ ਰੱਖਦਾ ਹੈ, ਉਸ ਦਾ ਧਿਆਨ ਨਸਿਆਂ ਬਾਰੇ ਬਿਲਕੁੱਲ ਵੀ ਸੋਚਣ ਦੀ ਹਿੰਮਤ ਨਹੀਂ ਕਰਦਾ। ਬੀਬੀ ਰੰਧਾਵਾ ਨੇ ਇਹ ਪ੍ਰਗਟਾਵਾ ਬੀਤੇ ਦਿਨੀ ਨੇੜਲੇ ਪਿੰਡ ਬਠੋਈ ਵਿਖੇ ਯੂਥ ਕਲੱਬ ਵੱਲੋਂ ਕਰਵਾਏ ਗਏ ਕ੍ਰਿਕਟ ਟੂਰਨਾਂਮੈਂਟ ਦਾ ਉਦਘਾਟਨ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਨਸਿਆਂ ਖਿਲਾਫ ਛੇੜੀ ਗਈ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਸਾਨੂੰ ਵੀ ਹਿੰਮਤ ਕਰਨੀ ਚਾਹੀਦੀ ਹੈ। ਬੀਬਾ ਰੰਧਾਵਾ ਨੇ ਇਸ ਦੋਰਾਨ ਕਲੱਬ ਨੂੰ ਆਪਣੇ ਕੋਲੋ 11 ਹਜਾਰ ਰੁਪਏ ਵੀ ਦਿੱਤੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਨਸਿਆਂ ਖਿਲਾਫ ਚਲਾਈ ਮੁਹਿੰਮ ਸਲਾਘਾ ਹੈ ਅਤੇ ਜੇਕਰ ਸਾਨੂੰ ਕਿਸੇ ਵੀ ਨਸ਼ੇ ਦੇ ਸਦਾਗਰ ਬਾਰੇ ਜਾਣਕਾਰੀ ਮਿਲੇ ਤਰ੍ਹਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦੇਣੀ ਚਾਹੀਦੀ ਹੈ। ਇਯ ਮੌਕੇ ਜਸਵਿੰਦਰ ਸਿੰਘ ਰੰਧਾਵਾ ਸਾਬਕਾ ਪ੍ਰਧਾਨ ਯੂਥ ਕਾਂਗਰਸ, ਜਤਿੰਦਰ ਸਿੰਘ ਬਠੋਈ, ਪ੍ਰੇਮੀ ਰਣਧੀਰ ਸਿੰਘ, ਅਵਤਾਰ ਸਿੰਘ, ਮਲਕੀਤ ਬਠੋਈ, ਗਿਆਨ ਸਿੰਘ ਆੜਤੀ, ਪਰਮਜੀਤ ਕੈਂਥ, ਸੁਖਵਿੰਦਰ ਚੌਧਰੀ, ਰਣਜੀਤ ਸਿੰਘ, ਮੌਟੂ ਸਿੰਗਲਾ ਅਤੇ ਹਰ ਆਗੂ ਵੀਮੌਜੂਦ ਸਨ।