ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਨ
ਜੀ ਐੱਸ ਪੰਨੂੰ
ਪਟਿਆਲਾ, 19 ਮਈ 2017 : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈਸ ਕਾਨਫਰੰਸ ਕਿਹਾ ਕਿ ਸ਼੍ਰੋਮਣੀ ਅਕਾਲੀ ਦੀ ਪੰਜਾਬ ਦੀ ਆਰਥਿਕਤਾ 'ਤੇ ਵਾਈਟ ਪੇਪਰ ਨਹੀਂ ਸਗੋਂ ਵਿਕਾਸ ਪੇਪਰ ਜਾਰੀ ਕਰੇਗਾ। ਜਿਸ ਵਿਚ ਦੱਸਿਆ ਜਾਵੇਗਾ ਕਿ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾ ਵਿਚ ਪਾਵਰ ਸਰਪਲੱਸ ਤੋਂ ਲੈ ਕੇ ਸੜਕਾਂ, ਓਵਰ ਬਰਿਜ਼, ਪਾਰਦਰਸ਼ੀ ਢੰਗ ਨਾਲ ਨੌਕਰੀਆਂ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਕਿੰਨੇ ਵੱਡੇ ਪੱਧਰ 'ਤੇ ਕੰਮ ਕੀਤਾ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੀਤੀ ਆਯੋਗ ਵਿਚ ਪੰਜਾਬ ਦਾ ਅਧੂਰਾ ਪੱਖ (ਖਾਸ ਤੌਰ 'ਤੇ ਇੰਡਸਟਰੀ ਸਬੰਧੀ) ਰੱਖਿਆ। ਸਿਰਫ ਬਾਰਡਰ ਏਰੀਏ ਬਾਰੇ ਹੀ ਗੱਲ ਕੀਤੀ ਗਈ। ਜਦੋਂ ਕਿ ਇੰਟਰ ਸਟੇਟ ਬਾਰਡਰ ਖਾਸ ਤੌਰ 'ਤੇ ਹਿੱਲ ਅਤੇ ਕੰਡੀ ਏਰੀਏ ਦੀ ਇੰਸਡਸਟਰੀ ਦਾ ਕੋਈ ਜਿਕਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਅਧੂਰੇ ਸਟੈਂਡ ਦੇ ਕਾਰਨ ਪੰਜਾਬ ਦੀ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਹੈ। ਕਿਉਂਕਿ ਜੇਕਰ ਨੀਤੀ ਆਯੋਗ ਪ੍ਰਵਾਨ ਕਰਦਾ ਹੈ ਤਾਂ ਬਹੁਤ ਸਾਰੀਆਂ ਸਕੀਮਾਂ ਵਿਚ ਸਟੇਟ ਨੂੰ ਸਿਰਫ 10 ਫੀਸਦੀ ਸੇਅਰ ਹੀ ਪਾਉਣਾ ਪੈਂਦਾ ਹੈ ਅਤੇ 90 ਫੀਸਦੀ ਕੇਂਦਰ ਪਾਉਂਦਾ ਹੈ। ਨੀਤੀ ਆਯੋਗ ਦੀ ਪ੍ਰਵਾਨਗੀ ਤੋਂ ਬਿਨਾਂ 90 ਫੀਸਦੀ ਹਿੱਸਾ ਸਟੇਟ ਨੂੰ ਪਾਉਣਾ ਪੈਂਦਾ ਹੈ। ਚੰਦੂਮਾਜਰਾ ਨੇ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੌਪੇਂ ਮੰਗ ਪੱਤਰ ਵਿਚ ਸੋਧ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟਾਂ ਦਾ ਵਫਦ ਜਾ ਕੇ ਪੰਜਾਬ ਦਾ ਪੂਰਾ ਪੱਖ ਨੀਤੀ ਆਯੋਗ ਦੇ ਸਾਹਮਣੇ ਰੱਖੇਗਾ।
ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸੀਆਂ ਨੇ ਲੰਘੇ ਦੋ ਮਹੀਨਿਆ ਵਿਚ ਗੁੰਡਾਗਰਦੀ ਦੀ ਹੱਦ ਮਚਾ ਦਿੱਤੀ ਹੈ। ਗੈਂਗਸਸਟਰ ਖੁੱਲੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪਿਛਲੇ ਦੋ ਮਹੀਨਿਆਂ ਵਿਚ 65 ਕਿਸਾਨਾ ਖੁਦਕੁਸੀਆਂ ਕਰ ਚੁੱਕੇ ਹਨ।ਕਿਸਾਨਾਂ ਦੀਆ ਰੋਜ ਖੁਦਕੁਸ਼ੀਆਂ ਹੋ ਰਹੀਆਂ ਹਨ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਗੁੰਡਾਗਰਦੀ ਦਾ ਨੰਗਾ ਨਾਚ ਰੋਕਿਆ ਨਾ ਗਿਆ ਤਾਂ ਅਕਾਲੀ ਦਲ ਦਾ ਵਫਦ ਜਲਦ ਹੀ ਇਸ ਸਬੰਧ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ। ਮੈਂਬਰ ਪਾਰਲੀਮੈਂਟ ਨੇ ਕਾਂਗਰਸ ਨੂੰ ਸਲਾਹ ਦਿੱਤੀ ਕਿ ਨੁਕਤਾਚੀਨੀ ਬੰਦ ਕਰਕੇ ਆਪਣਾ ਰਿਪੋਰਟ ਕਾਰਡ ਜਾਰੀ ਕਰਨ। ਉਹਨਾਂ ਦੱਸਿਆ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਤਾ ਆਪਣੇ ਸ਼ਹਿਰ ਦਾ ਰਾਹ ਹੀ ਭੁੱਲ ਗਏ ਕੀਤੇ ਵਾਹਦੇ ਤਾ ਭੁੱਲਣੇ ਹੀ ਸੀ। ਦੋ ਮਹੀਨਿਆ ਵਿਚ ਕੋਈ ਪੈਨਸ਼ਨ ਨਹੀਂ ਮਿਲੀ, ਕੋਈ ਆਟਾ ਦਾਲ ਨਹੀਂ ਮਿਲੀ। ਪੰਜਾਬ ਨਸ਼ੇ ਦਾ ਮਾਫੀਆ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਨੇ ਪੰਜਾਬ ਵਿਚ ਸ਼ਰਾਬ ਮਾਫੀਆ ਕਾਇਮ ਕਰ ਦਿੱਤਾ ਹੈ। ਰੇਤੇ ਦੀ ਖੱਡਾਂ ਦੀ ਨੀਲਾਮੀ ਬਿਨਾਂ ਰੇਟ ਨਿਰਧਾਰਤ ਕੀਤੇ ਕਰ ਦਿੱਤੀਆਂ ਗਈਆਂ। ਜਿਸ ਰੇਟ 'ਤੇ ਖੱਡਾਂ ਦੀ ਬੋਲੀ ਹੋਈ ਹੈ, ਉਸ ਮੁਤਾਬਕ ਪੰਜਾਬ ਵਿਚ ਰੇਤੇ ਦੇ ਭਾਅ ਪਹਿਲਾਂ ਤਿੰਨ ਗੁਣਾ ਵਧੇ ਹਨ, ਜੋ ਕਿ ਪੰਜ ਗੁਣਾ ਤੱਕ ਜਾ ਸਕਦੇ ਹਨ। ਟਰੱਕ ਯੁਨੀਅਨਾਂ ਤੋਂ ਲੈ ਕੇ ਲੋਕਾਂ ਦੀਆਂ ਜਮੀਨਾਂ ਅਤੇ ਘਰਾਂ 'ਤੇ ਕਬਜੇ ਕੀਤੇ ਜਾ ਰਹੇ ਹਨ।ਜਿਸ ਨੂੰ ਨੱਥ ਪਾਉਣ ਦੀ ਲੋੜ ਹੈ।