← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 20 ਮਈ, 2017 : ਮੈਨੇਜਿੰਗ ਡਰੈਕਟਰ ਹੈਲਥ ਕਾਰਪੋਰੇਸ਼ਨ ਲਿਮਟਿਡ ਵਲੋਂ ਮਾਤਾ ਕੁੱਸਲਿਆਂ ਹਸਪਤਾਲ ਪਟਿਆਲਾ ਦੀ ਅਚਾਨਕ ਚੈਕਿੰਗ ਕੀਤੀ ਗਈ ਜਿਸ ਵਿਚ ਹਸਪਤਾਲਦੀਆਂ ਕਈ ਕਮੀਆਂ ਨੂੰ ਦੇਖਿਆ ਗਿਆ ਹਸਪਤਾਲ ਵਿਚ ਨਵੀ ਇਮਾਰਤ ਵਿਚ ਮਰੀਜਾਂ ਦੇ ਚੜਨ ਲਈ ਲਿਫਟ ਦਾ ਕੋਈ ਪ੍ਰਬੰਧ ਨਹੀਂ ਹੈ ਕਈ ਵਾਰੀ ਮਰੀਜਾਂ ਨੂੰ ਵਾਰਸਾਂ ਵਲੋਂ ਮੋਢਿਆ ਤੇ ਚੱਕ ਕੇ ਮਰੀਜਾਂ ਨੂੰ ਉਪਰ ਦੂਜੀ ਮੰਜਿਲ ਤੇ ਲਿਜਾਇਆ ਜਾਂਦਾ ਹੈ। ਇਸੇ ਤਰਾਂ ਮਰੀਜਾਂ ਦੇ ਪੀਣ ਲਈ ਪਾਣੀ ਵੀ ਨਹੀਂ ਹੈ ਮੀਡੀਆ ਨੇਓਨਾ ਦੇ ਧਿਆਨ ਵਿਚ ਲਾਇਦਾ ਕੇ ਹਸਪਤਾਲ ਦਾ ਸੀਵਰੇਜ ਸਿਸਟਮ ਅਕਸਰ ਖ਼ਰਾਬ ਰਹਿੰਦਾ ਹੈ ਤੇ ਕੁੱਝ ਅੰਦਰੂਨੀ ਲੋਕ ਮਰੀਜਾਂ ਨੂੰ ਬਾਹਰੁ ਅਲਟਰਾ ਸਾਉੰਡਕਰਵਾਓਣ ਲਈ ਤੇ ਸਰਕਾਰੀ ਡਾਕਟਰ ਨੂੰ ਪ੍ਰਾਈਵੇਟ ਤੋਰ ਤੇ ਦਿਖਾਉਣ ਲਈ ਵੀ ਜ਼ੋਰ ਪਾਉਂਦੇ ਹਨ ਜਿਸ ਤੇ ਓਨਾ ਕਿਹਾ ਕਿ ਇਹ ਸੱਭ ਚੈੱਕ ਕੀਤਾ ਜਾਵੇਗਾ। ਜਦੋਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਇਕ ਗਰਵ ਵਤੀ ਔਰਤ ਨੂੰ ਪਹਿਲਾ ਪਰਚੀ ਕਟਾਉਣ ਲਈ ਲਾਈਨ ਵਿਚ ਲੱਗਣਾ ਪੈਂਦਾ ਹੈ ਫੇਰ ਡਾਕਟਰ ਨੂੰ ਚੈੱਕ ਕਰਵਾਓਣ ਲੈਣ ਜਾਣਾ ਪੈਂਦਾ ਹੈ ਅਗਰ ਡਾਕਟਰ ਕੋਈ ਟੈਸਟ ਲਿਖ ਦਿੰਦੇ ਤਾ ਫੇਰ ਟੈਸਟ ਵਾਲੀ ਲਾਈਨ ਵਿਚ ਲੱਗਣਾ ਪੈਂਦਾ ਹੈ ਇਨੇ ਨੂੰ ਹਸਪਤਾਲ ਦਾ ਸਮਾਂ ਹੋ ਜਾਂਦਾ ਹੈ ਤੇਉਸ ਨੂੰ ਅਗਲੇ ਦਿਨ ਆਉਣ ਕਿਹਾ ਜਾਂਦਾ ਹੈ ਇਸੇ ਤਰਾਂ ਉਸ ਦਾ ਦੂਜਾ ਦਿਨ ਵੀ ਖ਼ਰਾਬ ਹੋ ਜਾਂਦਾ ਹੈ ਜੋ ਇਕ ਗਰਭਵਤੀ ਲਈ ਬਹੁਤ ਮੁਸ਼ਕਿਲ ਹੈ ਇਸ ਤੇ ਉਨਾਂਕਿਹਾ ਕਿ ਸਰਕਾਰ ਪਰਚੀ ਕਟਾਉਣ ਤੇ ਸਰਕਾਰੀ ਹਸਪਤਾਲ ਚ ਸਪੇਸਲਿਟ ਨੂੰ ਮਿਲਣ ਲਈ ਰੇਗ਼ਿਸਟ੍ਰੇਸ਼ਨ ਓਨ ਲਾਈਨ ਕਰਨ ਜਾ ਰਹੀ ਹੈ ਤਾ ਜੋ ਮਰੀਜ਼ਨੂੰ ਸਪੇਸਲਿਟ ਨੂੰ ਮਿਲਣ,ਪਰਚੀ ਕਟਾਉਣ ਲਈ ਨਿਸ਼ਚਿਤ ਸਮਾਂ ਦਿੱਤਾ ਜਾ ਸਕੇ ਤੇ ਮਰੀਜ਼ ਉਸ ਸਮੇ ਨਾਲ ਆ ਕੇ ਆਪਣਾ ਇਲਾਜ ਕਰਵਾ ਸਕੇ।
Total Responses : 875