ਪਟਿਆਲਾ, 19 ਮਈ, 2017 (ਜੀ ਐਸ ਪੰਨੂ) : ਜਾਅਲੀ ਕਰੰਸੀ ਗੈਂਗ ਮੇਂਬਰ ਜੋ ਕੇ ਪਾਤੜਾਂ ਕਈ ਵਾਰੀ ਕਰੰਸੀ ਬਦਲਣ ਲਈ ਆਇਆ ਕਰਦੇ ਸਨ ਅਜ ਵੀ ਪਾਤੜਾਂ ਵਿਖੇ ਕਰੰਸੀ ਬਦਲੇ ਸਮਾਨ ਲੈਣ ਆਏ ਸਨ ਇਨਾ ਦੇ ਖ਼ਿਲਾਫ਼ ਇਕ ਪਹਿਲਾ ਹੀ ਐਫ ਆਈ ਆਰ ਦਰਜ ਸੀ। ਐਸ.ਆਈ. ਲਖਵਿੰਦਰ ਸਿੰਘ ਇੰਚਾਰਜ ਚੌਂਕੀ ਸਿਟੀ ਪਾਤੜਾਂ ਪੁਲਿਸ ਪਾਰਟੀ ਨੂੰ ਗੁਪਤ ਇਤਲਾਹ ਮਿਲੀ ਕਿ ਜਾਅਲੀ ਕਰੰਸੀ ਗੈਂਗ ਦੇ ਮੈਂਬਰ ਫੇਰ ਜਾਅਲੀ ਕਰੰਸੀ ਨੂੰ ਅਸਲ ਕਰੰਸੀ ਵਜੋ ਵਰਤ ਕੇ ਸਮਾਨ ਖਰੀਦ ਰਹੇ ਹਨ ਦੁਕਾਨਦਾਰਾਂ ਨੂੰ ਪਤਾ ਲੱਗਣ 'ਤੇ ਮੋਟਰਸਾਇਕਲ ਨੰਬਰ P2-13 16-5170 ਮਾਰਕਾ ਪਲਸਰ ਬਜਾਜ ਰੰਗ ਕਾਲਾ ਪਰ ਸਵਾਰ ਹੋ ਕੇ ਫਰਾਰ ਹੋ ਗਏ ਹਨ।ਹਰਵਿੰਦਰ ਸਿੰਘ ਵਿਰਕ ਐਸ.ਪੀ. ਇੰਨਵੈ: ਪਟਿਆਲਾ, ਦਵਿੰਦਰ ਕੁਮਾਰ ਅੱਤਰੀ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਰਕਲ ਪਾਤੜਾਂ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਨਪਾਲ ਸਿੰਘ ਮੁੱਖ ਅਫਸਰ ਥਾਣਾ ਪਾਤੜਾ ਨੇ ਸਮੇਤ ਐਸ.ਆਈ. ਲਖਵਿੰਦਰ ਸਿੰਘ ਇੰਚਾਰਜ ਚੋਕੀ ਸਿਟੀ ਪਾਤੜਾ ਦੇ ਦੋਸੀਆਨ ਨੂੰ ਸ਼ੇਰੇ ਪੰਜਾਬ ਢਾਬਾ ਘੱਗਾ ਸਮੇਤ ਪਲਸਰ ਮੋਟਰਸਾਇਕਲ ਤੋਂ ਗ੍ਰਿਫਤਾਰ ਕਰਕੇ ਦੋਸੀ ਅਮਨ ਉਰਫ ਜੋਨੀ ਪੁੱਤਰ ਰਾਮ ਸਿੰਘ ਉਕਤ ਪਾਸੋ 500 ਰੁਪਏ ਦੀ ਜਾਅਲੀ ਕਰੰਸੀ ਦੇ 50 ਨੋਟ ਕੁੱਲ 25000/- ਰੁਪਏ, ਗੁਰਲਾਲ ਸਿੰਘ ਪੁੱਤਰ ਬਲਦੇਵ ਸਿੰਘ ਉਕਤ ਪਾਸੋ 500 ਰੁਪਏ ਦੀ ਜਾਅਲੀ ਕਰੰਸੀ ਦੇ 20 ਨੋਟ ਕੁੱਲ 10000/- ਰੁਪਏ , ਲਖਵੀਰ ਸਿੰਘ ਉਰਫ ਲੱਖੀ ਪਾਸੋ 500 ਰੁਪਏ ਦੀ ਜਾਅਲੀ ਕਰੰਸੀ ਦੇ 10 ਨੋਟ ਕੁੱਲ 5000/- ਰੁਪਏ ਬ੍ਰਾਮਦ ਕੀਤੇ ਇਸ ਗਰੋਹ ਦੇ ਸਰਗਨਾ ਜਸਵੀਰ ਸਿੰਘ ਉਰਫ ਜੱਸੀ ਪੁੱਤਰ ਗੋਬਿੰਦ ਸਿੰਘ ਵਾਸੀ ਹਰੀਪੁਰਾ ਬਸਤੀ ਭਵਾਨੀਗੜ ਜਿਸ ਪਰ ਪਹਿਲਾ ਵੀ ਜਾਅਲੀ ਕਰੰਸੀ ਦਾ ਮੁਕੱਦਮਾ ਦਰਜ ਹੈ, ਪਾਸੋ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਸਮੇਤ ਸਮਾਨ ਸਮੇ 500 ਰੁਪਏ ਦੀ ਜਾਅਲੀ ਕਰੰਸੀ ਦੇ 49 ਨੋਟ ਕੱਲ 24,500/- ਰੁਪਏ ਅਤੇ ਇਸ ਦੇ ਸਾਥੀ ਜੈ ਦੇਵ ਉਰਫ ਜੱਜੀ ਪੁੱਤਰ ਗੁਲਸਨ ਕੁਮਾਰ ਵਾਸੀ ਸਰਦਾਰ ਕਲੋਨੀ ਸੰਗਰੁਰ ਜਿਸ ਪਰ ਵੀ ਪਹਿਲਾ ਵੀ ਜਾਅਲੀ ਕਰੰਸੀ ਦਾ ਮੁਕੱਦਮਾ ਦਰਜ ਹੈ ਪਾਸੋ 500 ਰੁਪਏ ਦੀ ਜਾਅਲੀ ਕਰੰਸੀ ਦੇ 40 ਨੋਟ ਕੁੱਲ 20,000/- ਰੁਪਏ ਅਤੇ ਸਕੂਟਰੀ ਜੂਪੀਟਰ ਬਿਨਾ ਨੰਬਰੀ ਰੰਗ ਚਿੱਟਾ ਬ੍ਰਾਮਦ ਕੁੱਲ 84,500/-ਰੁਪਏ ਇਹਨਾਂ ਦੇ ਕੰਪਿਉਟਰ ਸੈਂਟਰ ਰਣੀਕੇ ਰੋਡ ਧੂਰੀ ਤੋ ਬ੍ਰਾਮਦ ਕੀਤੇ ਗਏ । ਇਹ ਜਾਅਲੀ ਕਰੰਸੀ ਜਸਵੀਰ ਸਿੰਘ ਉਰਫ ਜੱਸੀ ਆਪਣੇ ਕੰਪਿਉਟਰ ਪ੍ਰਿੰਟਰ ਰਾਹੀ ਤਿਆਰ ਕਰਕੇ ਬਾਕੀ ਦੋਸੀਆ ਨੂੰ ਸਪਲਾਈ ਕਰਦਾ ਸੀ। ਜਿਹਨਾ ਪਾਸੋ ਹੋਰ ਪੁੱਛ ਗਿੱਛ ਜਾਰੀ ਹੈ।