← ਪਿਛੇ ਪਰਤੋ
ਫ਼ਿਰੋਜ਼ਪੁਰ, 15 ਮਈ, 2017 (ਗੁਰਿੰਦਰ ਸਿੰਘ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀਯ ਬਾਲ ਸਵਾਸਥ ਕਾਰਿਯਾਕਰਮ (ਆਰ.ਬੀ.ਐਸ.ਕੇ.) ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ 0-18 ਸਾਲ ਦੇ ਬੱਚਿਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਅਧੀਨ 30 ਬਿਮਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਇਨ੍ਹਾਂ ਬਿਮਾਰੀਆਂ ਦਾ ਇਲਾਜ ਇਸ ਪ੍ਰੋਗਰਾਮ ਅਧੀਨ ਮੁਫ਼ਤ ਕੀਤਾ ਜਾਂਦਾ ਹੈ। ਇਹ ਜਾਣਕਾਰੀ ਡਾ: ਗੁਰਮਿੰਦਰ ਸਿੰਘ ਸਿਵਲ ਸਰਜਨ ਫ਼ਿਰੋਜ਼ਪੁਰ ਨੇ ਦਿੰਦਿਆਂ ਦੱਸਿਆ ਕਿ ਪਿੰਡ ਤਖਤੂਵਾਲਾ ਬਲਾਕ ਫ਼ਿਰੋਜ਼ਸ਼ਾਹ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਇੱਕ ਬੱਚੀ ਜਿਸ ਦਾ ਨਾਮ ਰਾਜ ਸਪੁੱਤਰੀ ਸੁਰਜੀਤ ਸਿੰਘ ਜਿਸ ਦੀ ਉਮਰ 14 ਸਾਲ ਹੈ ਜੋ ਕਿ ਸਰਕਾਰੀ ਮਿਡਲ ਸਕੂਲ ਪਿੰਡ ਜਮੀਤਪੁਰ ਢੇਰੂ ਵਿਚ ਪੜ੍ਹਦੀ ਹੈ। ਇਸ ਬੱਚੀ ਵਿੱਚ ਕੰਨਜ਼ੈਨੀਟਲ ਹਾਰਟ ਡਸੀਜ਼ (ਦਿਲ ਦੀ ਬਿਮਾਰੀ) ਦੀ ਸਮੱਸਿਆ ਪਾਈ ਗਈ ਸੀ। ਇਸ ਬੱਚੀ ਨੂੰ ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ ਬਲਾਕ ਫ਼ਿਰੋਜ਼ਸ਼ਾਹ ਦੀ ਮੋਬਾਇਲ ਹੈਲਥ ਟੀਮ ਵੱਲੋਂ 24 ਅਕਤੂਬਰ 2016 ਨੂੰ ਰੈਫ਼ਰ ਕਰਕੇ ਸਿਵਲ ਸਰਜਨ ਦਫ਼ਤਰ ਫ਼ਿਰੋਜ਼ਪੁਰ ਵਿਖੇ ਭੇਜਿਆ ਗਿਆ ਸੀ। ਜਿੱਥੇ ਇਸ ਬੱਚੀ ਦੇ ਕੇਸ ਦੀ ਫਾਈਲ ਤਿਆਰ ਕਰਵਾ ਕੇ 27 ਫਰਵਰੀ .2017 ਨੂੰ ਸਟੇਟ ਹੈੱਡਕੁਆਟਰ ਚੰਡੀਗੜ੍ਹ ਦੇ ਦਫ਼ਤਰ ਵਿਖੇ ਭੇਜਿਆ ਗਿਆ ਸੀ। ਉੱਥੇ ਇਸ ਬੱਚੀ ਦੀ ਨੂੰ ਫੋਰਟਿਸ ਹਸਪਤਾਲ ਵਿਖੇ ਦਾਖਲ ਕਰਵਾ ਕੇ 30 ਮਾਰਚ 2017 ਨੂੰ ਸਰਜਰੀ ਕੀਤੀ ਗਈ ਅਤੇ ਸਰਜਰੀ ਤੋਂ ਬਾਅਦ ਹੁਣ ਇਹ ਬੱਚੀ ਬਿਲਕੁਲ ਤੰਦਰੁਸਤ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਆਉਂਦੀਆਂ ਬਿਮਾਰੀਆਂ ਅਤੇ ਕਿਸੇ ਵੀ ਪ੍ਰਕਾਰ ਦੀ ਵਧੇਰੀ ਜਾਣਕਾਰੀ ਲਈ ਦਫ਼ਤਰ ਸਿਵਲ ਸਰਜਨ ਫ਼ਿਰੋਜ਼ਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
Total Responses : 971