ਪਟਿਆਲਾ, 12 ਮਈ, 2017 (ਜੀ ਐਸ ਪੰਨੂ) : ਪੰਜਾਬੀ ਯੂਨੀਵਰਸਿਟੀ ਵਿੱਚ ਆਊਟ ਸੋਰਸਿੰਗ ਕਰਮਚਾਰੀਆਂ ਦੀ ਪੜਤਾਲ ਰਿਪੋਰਟ ਵਿਚ ਦਸਿਆ ਗਿਆ ਹੈ ਆਊਟ ਸੋਰਸਿੰਗ ਕਰਮਚਾਰੀਆਂ ਦੀ ਹਾਜ਼ਰੀ ਨਹੀਂ ਲਗਾਈ ਜਾਂਦੀ ਸੀ ਸੋ ਕਾਰਜਕਾਰੀ ਵਾਈਸ-ਚਾਂਸਲਰ, ਸ੍ਰੀ ਅਨੁਰਾਗ ਵਰਮਾ ਨੇ ਰਜਿਸਟਰਾਰ ਨੂੰ ਆਦੇਸ਼ ਦਿੱਤਾ ਹੈ ਕਿ ਸਬੰਧਤ ਅਧਿਕਾਰੀਆਂ ਦੀ ਜਵਾਬ-ਤਲਬੀ ਕੀਤੀ ਜਾਵੇ ਤੇ ਜਦੋ ਤੱਕ ਬਾਇਓਮੈਟਰਿਕ ਸਿਸਟਮ ਲਾਗੂ ਨਹੀਂ ਹੋ ਜਾਂਦਾ ਉਦੋਂ ਤੱਕ ਕਿਸੇ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ ਕਿ ਉਹ ਆਊਟ ਸੋਰਸਿੰਗ ਕਰਮਚਾਰੀ ਜੋ ਕੰਮ ਤੇ ਆਉਂਦੇ ਹਨ, ਉਹਨਾਂ ਦੀ ਰੋਜਾਨਾ ਹਾਜਰੀ ਲਗਾਉਣ। ਪੜਤਾਲੀਆ ਅਫਸਰ ਦੀ ਰਿਪੋਰਟ ਅਨੁਸਾਰ ਕੁਝ ਅਧਿਕਾਰੀਆਂ ਦੇ ਘਰਾਂ ਵਿੱਚ ਆਊਟ ਸੋਰਸਿੰਗ ਕਰਮਚਾਰੀ ਕੰਮ ਕਰਦੇ ਹਨ। ਇਸ ਨੂੰ ਨੱਥ ਪਾਉਣ ਲਈ ਸ੍ਰੀ ਵਰਮਾ ਨੇ ਕਿਹਾ ਕਿ ਉਹ ਆਪਣਾ ਵੱਟਸਐਪ ਨੰਬਰ ਜਾਰੀ ਕਰਵਾ ਦੇਣ ਅਤੇ ਨੋਟਿਸ ਬੋਰਡ ਤੇ ਲਗਾ ਦੇਣ ਕਿ ਜੇ ਕੋਈ ਵਿਅਕਤੀ ਕਿਸੇ ਆਊਟ ਸੋਰਸਿੰਗ ਕਰਮਚਾਰੀ ਨੂੰ ਕਿਸੇ ਅਧਿਕਾਰੀ ਦੇ ਘਰ ਕੰਮ ਕਰਦਾ ਪਾਉਂਦਾ ਹੈ ਤਾਂ ਉਹ ਇਸ ਦੀ ਫੋਟੋ ਖਿੱਚ ਕੇ ਉਹਨਾਂ ਦੇ ਵੱਟਸਐਪ ਨੰਬਰ 98152-24708 ਤੇ ਭੇਜ ਸਕਦਾ ਹੈ।ਈ.ਪੀ.ਐਫ. ਦੀ ਅਦਾਇਗੀ ਦੇ ਘਪਲੇ ਸਬੰਧੀ ਯੂਨੀਵਰਸਿਟੀ ਵਲੋਂ ਮੈਸ. ਵਿਪਲ ਜੈਨ ਐਂਡ ਕੰਪਨੀ, ਮੋਹਾਲੀ ਨੂੰ ਆਡੀਟਰ ਨਿਯੁਕਤ ਕੀਤਾ ਹੈ ਅਤੇ ਉਹਨਾਂ ਨੂੰ ਕਿਹਾ ਹੈ ਕਿ ਉਹ ਤਿੰਨ ਸਾਲ ਦਾ ਆਡਿਟ ਕਰਕੇ ਰਿਪੋਰਟ ਪੇਸ਼ ਕਰਨ ਤੇ ਆਡਿਟ ਇੱਕ ਹਫਤੇ ਦੇ ਅੰਦਰ ਅੰਦਰ ਮੁਕੰਮਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਠੇਕੇ ਦੀਆਂ ਸ਼ਰਤਾ ਅਨੁਸਾਰ ਇੱਕ ਕਰਮਚਾਰੀ ਨੂੰ ਕੇਵਲ ਚਾਰ ਛੁੱਟੀਆਂ ਪ੍ਰਵਾਨਤ ਸਨ, ਪ੍ਰੰਤੂ ਵੱਧ ਛੁੱਟੀਆਂ ਵਾਲੇ ਕਰਮਚਾਰੀਆਂ ਨੂੰ ਵੀ ਪੂਰੀ ਤਨਖਾਹ ਦਿੱਤੀ ਜਾਂਦੀ ਰਹੀ ਹੈ ਜਿਸ ਨੇ ਵੱਧ ਅਦਾਇਗੀ ਕੀਤੀ ਹੈ ਉਸ ਦੀ ਰਿਕਵਰੀ ਕੀਤੀ ਜਾਵੇ ਅਤੇ ਵੱਧ ਤਨਖਾਹ ਦੇਣ ਵਾਲੇ ਅਧਿਕਾਰੀਆਂ ਦੀ ਜਵਾਬ-ਤਲਬੀ ਕੀਤੀ ਜਾਵੇ ਹੁਣ ਜੋ ਨਵਾਂ ਕੰਟਰੈਕਟ ਦਿੱਤਾ ਜਾ ਰਿਹਾ ਹੈ ਉਸ ਵਿੱਚ ਠੇਕੇ ਦੀ ਮੋਨੀਟਰਿੰਗ/ਸੁਪਰਵਾਈਜਿੰਗ ਉਸ ਨੂੰ ਕੀਤੀਆਂ ਜਾਣ ਵਾਲੀਆਂ ਅਦਾਇਗੀਆਂ ਬਾਰੇ ਸਖਤ ਉਪਬੰਧ ਸ਼ਾਮਲ ਕਰ ਲਏ ਜਾਣ।