ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੱਲਬਾਤ ਕਰਦੇ ਹੋਏ ਨਾਲ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖ ੜਾ , ਚੇਅ ਰਮੈਨ ਅਬਲੋਵਾਲ ਅਤੇ ਹੋਰ ਨੇਤਾ ਵੀ ਹਨ।
ਪਟਿਆਲਾ, 7 ਮਈ, 2017 (ਜੀ ਐਸ ਪੰਨੂ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ ਅਮਰਿੰਦਰ ਮਹਾਰਾਜਿਆਂ ਦੀ ਤਰਾਂ ਪੰਜਾਬ ਦੀ ਸਰਕਾਰ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਕਾਰਨ ਇਹ ਸਰਕਾਰ ਪਹਿਲੇ ਦਿਨਾਂ ਵਿੱਚ ਹੀ ਬੁਰੀ ਤਰਂਫਲਪ ਸਿੱਧ ਹੋਈ ਹੈ, ਜੋ ਇਕ ਵੀ ਵਾਅਦਾ ਲੋਕਾਂ ਨਾਲ ਪੂਰਾ ਨਹੀਂ ਕਰ ਸਕੀ ਹੈ, ਸ. ਬਾਦਲ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਦਰਸ਼ਨ ਸਿੰਘ ਧਾਲੀਵਾਲ ਅਤੇ ਚਰਨਜੀਤ ਸਿੰਘ ਰੱਖੜਾ ਦੇ ਮਾਤਾ ਜਸਵੰਤ ਕੌਰ ਰੱਖੜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਅਮਰਿੰਦਰ ਨੇ ਕੁਰਸੀ 'ਤੇ ਬੈਠਦਿਆਂ ਹੀ ਮਹਾਰਾਜਿਆਂ ਦੀ ਤਰਾਂ ਫੈਸਲੇ ਲਏ ਹਨ, ਜਿਨਾਂ ਨਾਲ ਪੰਜਾਬ ਦੀ ਜਨਤਾ ਦਾ ਦਿਲ ਦੁਖਿਆ ਹੈ। ਉਨਾਂ ਆਖਿਆ ਕਿ ਸਮੁੱਚੇ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੰਚਅਕਾਲੀਸਰਕਾਰ ਵੱਲੋਂ ਚੱਲ ਰਹੇ ਕੰਮ ਅੱਧ ਵਿਚਾਲੇ ਹੀ ਨਾਦਰਸ਼ਾਹੀ ਫਰਮਾਨ ਕਰਕੇ ਰੋਕ ਦੇਣੇ ਅਤੇ ਮੇਰੇ ਵੱਲੋਂ ਪਿੰਡਾਂ ਵਿੱਚ ਅਤੇ ਸ਼ਹਿਰ ਵਿੰਚ ਵੰਡੇ ਪੈਸੇ ਵਾਪਸ ਮੰਗਵਾ ਲੈਣ ਵਰਗੇ ਹੁਕਮ ਇਕ ਮੁੱਖ ਮੰਤਰੀ ਦੇ ਨਹੀਂ ਇਕ ਮਹਾਰਾਜੇ ਦੇ ਹਨ, ਜਿਸ ਕਾਰਨ ਪੰਜਾਬ ਦੀ ਜਨਤਾ ਤਰਾਅਤਰਾਅ ਕਰ ਰਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਸਮੁੱਚੇ ਕਰਜ਼ੇ ਮੁਆਫ ਕਰਨ ਲਈ ਵਾਅਦਾ ਕੀਤਾ ਸੀ ਤੇ ਉਹ ਅੱਜ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਕੋਈ ਵੀ ਕਿਸਾਨ ਬੈਂਕਾਂ ਵਿੱਚਕਰਜ਼ਾ ਦੀਆਂ ਕਿਸ਼ਤਾਂ ਨਾ ਭਰੇ ਤੇ ਜੇਕਰ ਅਮਰਿੰਦਰ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕਰਦਾ ਤਾਂ ਕਿਸਾਨਾਂ ਨੂੰ ਇਸ ਦਾ ਘਿਰਾਓ ਕਰਕੇ ਇਸ ਨੂੰ ਵਾਅਦਾ ਯਾਦ ਕਰਵਾਉਣਾ ਚਾਹੀਦਾ ਹੈ। ਉਨਾਂ ਆਖਿਆ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਹਰ ਘਰ ਵਿੱਚ ਨੌਕਰੀ ਦੇਣ,ਮੋਬਾਈਲ ਦੇਣ, ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਸਮੇਤ ਹਰ ਵਾਅਦੇ ਤੋਂ ਕਾਂਗਰਸ ਸਰਕਾਰ ਪਹਿਲੇ 2 ਮਹੀਨਿਆਂ ਵਿੱਚ ਹੀ ਮੁਕਰ ਗਈ ਹੈ, ਜਿਸ ਤੋਂ ਸਰਕਾਰ ਦੀ ਅਸਲੀਅਤ ਪਤਾ ਲੱਗ ਗਈ ਹੈ।
ਪ੍ਰਕਾਸ਼ ਸਿੰਘ ਬਾਦਲ ਨੈ ਆਖਿਆ ਕਿ ਖਜਾਨਾ ਖਾਲੀ ਹੋਣ ਦਾ ਪ੍ਰਾਪੇਕੰਡਾ ਕਰ ਰਹੀ ਅਮਰਿੰਦਰ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਰ ਸਾਲ ਪੰਜਾਬ ਦਾ ਬਜ਼ਟ ਬਣਦਾ ਹੈ ਤੇ ਹਰ ਸਾਲ ਹੀ ਪੈਸੇ ਆਉਂਦੇ ਹਨ ਅਤੇ ਖਰਚੇ ਜਾਂਦੇ ਹਨ ਤੇ ਫਿਰ ਖਜਾਨਾ ਕਿਸ ਤਰਾਂ ਖਾਲੀਹੋਇਆ? ਉਨਾਂ ਆਖਿਆ ਕਿ ਅਮਰਿੰਦਰ ਸਿੰਘ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੀ ਚਾਲ ਚੱਲ ਕੇ ਖਜਾਨਾ ਖਾਲੀ ਹੋਣ ਦਾ ਪ੍ਰਾਪੇਕੰਡਾ ਕਰ ਰਿਹਾ ਹੈ। ਉਨਾਂ ਖਿਆ ਕਿ ਝੂਠੇ ਵਾਅਦਿਆਂ ਨਾਲ ਸਰਕਾਰ ਬਨਾਉਣ ਵਾਲੇ ਅਮਰਿੰਦਰ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਵਾਬ ਦੇਣਾਹੀ ਪੈਣਾ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਉਹ ਲੋਕਾਂ ਦੇ ਨੁਮਾਇੰਦੇ ਹਨ ਤੇ ਅਕਾਲੀ ਦਲ ਆਪਣੀ ਹਾਰ ਦੀ ਪ੍ਰਚੋਲ ਵੀ ਕਰ ਰਿਹਾ ਹੈ ਪਰ ਇਹ ਵੀ ਸਪੱਸ਼ਟ ਹੈ ਕਿ ਵਿਧਾਨ ਸਭਾ ਦੇ ਬਜ਼ਟ ਸ਼ੈਸ਼ਨ ਵਿੱਚ ਅਮਰਿੰਦਰ ਸਰਕਾਰ ਨੂੰ ਲੋਕਾਂ ਦੇ ਮੁੱਦਿਆਂ ਨੂੰ ਨਾ ਪੂਰਾ ਕਰਨ 'ਤੇ ਘੇਰਿਆਜਾਵੇਗਾ। ਉਨਾਂ ਇਸ ਗੱਲ ਨੂੰ ਮੁੱਢੋਂ ਹੀ ਰੱਦ ਕੀਤਾ ਕਿ ਉਹ ਅਤੇ ਸੁਖਬੀਰ ਵਿਧਾਨ ਸਭਾ ਵਿੱਚ ਜਾਣ ਤੋਂ ਬਚ ਰਹੇ ਹਨ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਜਿਹੀਆਂ ਸਮੁੱਚੀਆਂ ਅਫਵਾਹਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦੀ ਥਾਂ ਉਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਦੀ ਕੋਈ ਯੋਜਨਾ ਹੈ। ਉਨਾਂ ਆਖਿਆ ਕਿ ਸੁਖਬੀਰ ਸਿੰਘ ਪੂਰੀ ਤਰਾਂ ਫਿੱਟਹੈ ਤੇ ਉਸਨੇ ਜੋ ਮਿਹਨਤ ਵਿਧਾਨ ਸਭਾ ਚੋਣਾਂ ਵਿੱਚ ਕੀਤੀ ਉਹ ਕੋਈ ਵੀ ਨਹੀਂ ਕਰ ਸਕਦਾ ਤੇ ਅੱਜ ਵੀ ਪਾਰਟੀ ਨੂੰ ਸਾਂਭਣ ਲਈ ਸੁਖਬੀਰ ਦਿਨ ਰਾਤ ਇਕ ਕਰ ਰਿਹਾ ਹੈ, ਇਸ ਲਈ ਪਾਰਟੀ ਦਾ ਪ੍ਰਧਾਨ ਸੁਖਬੀਰ ਹੀ ਬਣਿਆ ਰਹੇਗਾ। ਉਨਾਂ ਸਪੱਟ ਕੀਤਾ ਕਿ ਉਹ ਕਿਸੇ ਵੀ ਰਾਸ਼ਟਰਪਤੀਜਾਂ ਹੋਰ ਕੇਂਦਰ ਦੇ ਅਹੁੱਦੇ ਦੀ ਦੌੜ ਵਿੱਚ ਨਹੀਂ ਹਨ ਤੇ ਪਜੰਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇਂ।