ਪਟਿਆਲਾ, 7 ਮਈ, 2017 : ਲੋਕਾਂ ਦੇ ਹੱਕਾਂ ਲਈ ਡਟਣ ਵਾਲੇ ਆਗੂ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ, ਦੀ ਲੋਕਾਂ ਨੇ ਹਮੇਸ਼ਾਂ ਕਦਰ ਪਾਈ ਹੈ। ਇਹ ਹੀ ਕਾਰਨ ਹੈ ਕਿ ਅਕਾਲੀ-ਭਾਜਪਾ ਗਠਜੋੜ ਵਿਰੋਧੀ ਝੁੱਲੀ ਹਨ੍ਹੇਰੀ ਦੇ ਬਾਵਜੂਦ ਲੰਘਣੀਆਂ ਵਿਧਾਨ ਸਭਾ ਚੋਣਾਂ ਅੰਦਰ ਹਲਕਾ ਸਨੌਰ ਦੇ ਵੋਟਰਾਂ ਨੇ ਅਕਾਲੀ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਉਨ੍ਹਾਂ ਦੀ ਲੋਕਾਂ ਦੇ ਕੰਮ ਕਰਵਾਉਣ ਦੀ ਲਗਨ ਨੂੰ ਦੇਖਦਿਆਂ ਹਲਕੇ ਦੀ ਨੁਮਾਇੰਦਗੀ ਸੌਂਪੀ ਹੈ। ਲੋਕਾਂ ਦੇ ਦੁਖ-ਸੁਖ ਅੰਦਰ ਹਮੇਸ਼ਾਂ ਤੁਰੰਤ ਆ ਖੜ੍ਹਨ ਦੀ ਮਿਸਾਲ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਉਸ ਸਮੇਂ ਅੱਜ ਫਿਰ ਦੇ ਦਿੱਤੀ ਜਦੋਂ ਹਲਕੇ ਦੇ ਪਿੰਡ ਦੌਣ ਖੁਰਦ ਦੇ ਅੱਠ ਕਿਸਾਨਾਂ ਦੇ ਖੇਤਾਂ 'ਚ ਅਚਾਨਕ ਅੱਗ ਲੱਗਣ ਕਾਰਨ ਉਨ੍ਹਾਂ ਨੂੰ ਸਥਾਨਕ ਪ੍ਰਸ਼ਾਸ਼ਨ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕਿਸਾਨਾਂ ਨੂੰ ਤਕਰੀਬਨ ਡੇਢ ਲੱਖ ਰੁਪਏ ਦਾ ਜ਼ੁਰਮਾਨਾ ਕਰ ਦਿੱਤਾ ਗਿਆ। ਜਿਨ੍ਹਾਂ ਕਿਸਾਨਾਂ ਨੂੰ ਪ੍ਰਸ਼ਾਸ਼ਨ ਵਲੋਂ ਜ਼ੁਰਮਾਨਾ ਕੀਤਾ ਗਿਆ ਸੀ ਉਨ੍ਹਾਂ ਵਿਚ ਸੁਰਮੁਖ ਸਿੰਘ, ਨਰਿੰਦਰਜੀਤ ਸਿੰਘ, ਮੇਜਰ ਸਿੰਘ, ਹਮੀਰ ਸਿੰਘ, ਮਾਸਟਰ ਇੰਦਰ ਸਿੰਘ ਆਦਿ ਹਾਜ਼ਰ ਸਨ।
ਜਿਉਂ ਹੀ ਇਹ ਖ਼ਬਰ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਮੌਕੇ 'ਤੇ ਪਹੁੰਚ ਕੇ ਪੀੜਤ ਕਿਸਾਨਾਂ ਨਾਲ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲ ਕਰਨ 'ਤੇ ਇਹ ਪਤਾ ਲੱਗਾ ਕਿ ਅੱਗ ਕਿਸਾਨਾਂ ਵਲੋਂ ਨਹੀਂ ਬਲਕਿ ਅਚਾਨਕ ਲੱਗੀ ਹੈ, ਜਿਸ ਕਰਕੇ ਉਨ੍ਹਾਂ 'ਤੇ ਪਾਇਆ ਗਿਆ ਜ਼ੁਰਮਾਨਾ ਨਜਾਇਜ਼ ਹੈ। ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਜਿਥੇ ਇਸ ਮੌਕੇ ਡਿਪਟੀ ਕਮਿਸ਼ਨਰ, ਐਸਡੀਐਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕੀਤੀ ਉਥੇ ਉਨ੍ਹਾਂ ਮੌਕੇ 'ਤੇ ਹੀ ਖੁਦ ਆਪਣੇ ਹੱਥੀਂ ਕਿਸਾਨਾਂ ਦੀ ਜ਼ੁਰਮਾਨਾ ਮੁਆਫ਼ੀ ਦੀ ਅਰਜ਼ੀ ਲਿਖ ਕੇ ਐਸਡੀਐਮ ਦਫਤਰ ਪਹੁੰਚ ਕੇ ਕਿਸਾਨਾਂ ਨੂੰ ਪਾਇਆ ਨਜਾਇਜ਼ ਜ਼ੁਰਮਾਨਾ ਮੁਆਫ਼ ਕਰਵਾ ਕੇ ਕਿਸਾਨਾਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਤੋ ਂਬਚਾਇਆ।
ਵਿਧਾਇਕ ਚੰਦੂਮਾਜਰਾ ਦੇ ਇਸ ਉਪਰਾਲੇ 'ਤੇ ਜਿਥੇ ਪੀੜਤ ਕਿਸਾਨਾਂ ਨੇ ਧੰਨਵਾਦ ਕੀਤਾ ਉਥੇ ਹੀ ਇਲਾਕੇ 'ਚ ਇਸ ਸਬੰਧੀ ਚਰਚਾ ਹੈ ਕਿ ਅਜਿਹੇ ਆਗੂ ਲੋਕਾਂ ਨੂੰ ਬਹੁਤ ਘੱਟ ਮਿਲਦੇ ਹਨ ਜਿਹੜੇ ਮੌਕੇ 'ਤੇ ਹੀ ਪਹੁੰਚ ਕੇ ਆਪਣੇ ਵੋਟਰਾਂ ਅਤੇ ਸਪੋਟਰਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਣ। ਇਸ ਮੌਕੇ ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ ਪ੍ਰੋ. ਚੰਦੂਮਾਜਰਾ, ਸੁਰਮੁਖ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਵੀ ਹਾਜ਼ਰ ਸਨ।