ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਦੇ ਹੋਏ ਪਟਿਆਲਾ ਮੀਡੀਆ ਕਲੱਬ ਦੇ ਮੈਂਬਰ।
ਪਟਿਆਲਾ, 3 ਮਈ, 2017 : ਪਟਿਆਲਾ ਮੀਡੀਆ ਕਲੱਬ (ਰਜਿ.) ਵੱਲੋਂ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ 'ਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੂੰ ਮੰਗ ਪੱਤਰ ਸੌਂਪ ਕੇ ਪ੍ਰੈਸ ਦੀ ਆਜ਼ਾਦੀ ਯਕੀਨੀ ਬਣਾਉਣ ਵਾਸਤੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ।
ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਭੰਗੂ, ਜਨਰਲ ਸਕੱਤਰ ਰਾਜੇਸ਼ ਸ਼ਰਮਾ ਪੰਜੌਲਾ ਤੇ ਖਜਾਨਚੀ ਗੁਰਪ੍ਰੀਤ ਸਿੰਘ ਚੱਠਾ ਦੀ ਅਗਵਾਈ ਹੇਠ ਪਹਿਲਾਂ ਮੀਟਿੰਗ ਕੀਤੀ ਗਈ ਜਿਸ ਵਿਚ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਦੀ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਗਈ। ਇਸ ਉਪਰੰਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨਾਲ ਕਲੱਬ ਮੈਂਬਰਾਂ ਨੇ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਲੱਬ ਮੈਂਬਰਾਂ ਨੂੰ ਭਰੋਸਾ ਦੁਆਇਆ ਕਿ ਪੱਤਰਕਾਰਾਂ ਨੂੰ ਕਿਸੇ ਤਰ•ਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਰਕਾਰ ਵੱਲੋਂ ਲੋੜੀਂਦਾ ਹਰ ਕਦਮ ਚੁੱਕਿਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਦਰਪੇਸ਼ ਮਾਮਲਿਆਂ 'ਤੇ ਜਾਣਕਾਰੀ ਵੀ ਕਲੱਬ ਮੈਂਬਰਾਂ ਤੋਂ ਹਾਸਲ ਕੀਤੀ।
ਇਸ ਮੌਕੇ ਕਲੱਬ ਦੇ ਸਰਪ੍ਰਸਤ ਜਸਪਾਲ ਸਿੰਘ ਢਿੱਲੋਂ, ਰਵੇਲ ਸਿੰਘ ਭਿੰਡਰ, ਅਮਰਜੀਤ ਸਿੰਘ ਵੜੈਚ ਡਾਇਰੈਕਟਰ ਆਲ ਇੰਡੀਆ ਰੇਡੀਓ, ਗਗਨਦੀਪ ਕੌਰ ਤੇਜਾ, ਪਰਮਜੀਤ ਸਿੰਘ ਪਰਵਾਨਾ, ਗਗਨਦੀਪ ਸਿੰਘ ਆਹੂਜਾ, ਮਨੀਸ਼ ਸਰਹਿੰਦੀ, ਨਵਰਾਜਦੀਪ ਸਿੰਘ, ਬਲਜਿੰਦਰ ਸ਼ਰਮਾ, ਪਰਮੀਤ ਸਿੰਘ, ਅਮਰਬੀਰ ਸਿੰਘ ਆਹਲੂਵਾਲੀਆ, ਆਤਿਸ਼ ਗੁਪਤਾ, ਰਾਣਾ ਰੱਖੜਾ, ਨਵਦੀਪ ਢੀਂਗਰਾ, ਗੁਲਸ਼ਨ ਕੁਮਾਰ, ਪਰਦੀਪ ਸ਼ਾਹੀ, ਹਰਿੰਦਰ ਸਿੰਘ ਖਹਿਰਾ, ਰਾਮ ਸਿੰਘ ਬੰਗ, ਸੁੰਦਰ ਸ਼ਰਮਾ, ਕਮਰਦੀਪ ਸਿੰਘ, ਧਰਮਿੰਦਰਪਾਲ ਸਿੰਘ, ਯੋਗੇਸ਼ ਧੀਰ, ਜਸਬੀਰ ਮੁਲਤਾਨੀ, ਕੁਲਵੀਰ ਸਿੰਘ ਧਾਲੀਵਾਲ, ਰਾਹਲ ਸ਼ਰਮਾ, ਅਸ਼ੋਕ ਅੱਤਰੀ, ਬਲਵਿੰਦਰ ਪਾਲ, ਪਰਗਟ ਸਿੰਘ, ਹਰਿੰਦਰ ਨਿੱਕਾ, ਰਾਜੇਸ਼ ਗੌਤਮ, ਅਨੂ ਅਲਬਰਟ, ਰਵੀ ਜੱਬਲ, ਵਿਕਮਰਜੀਤ ਸਿੰਘ ਵਿੱਕੀ, ਜਤਿੰਨ ਕੰਬੋਜ, ਜਤਿੰਦਰ ਕੁਮਾਰ, ਭਰਤ ਖੰਨਾ, ਹਰਿੰਦਰ ਸ਼ਾਰਦਾ, ਮੋਹਨ ਲਾਲ ਆਦਿ ਮੈਂਬਰ ਹਾਜ਼ਰ ਸਨ।