← ਪਿਛੇ ਪਰਤੋ
ਚੰਡੀਗੜ੍ਹ, 27 ਅਪ੍ਰੈਲ 2017 : ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਪ੍ਰਸਿੱਧ ਅਭਿਨੇਤਾ ਅਤੇ ਬੀਜੇਪੀ ਦੇ ਗੁਰਦਾਸਪੁਰ ਤੋਂ ਐਮਪੀ ਵਿਨੋਦ ਖੰਨਾ ਦੇ ਅਕਾਲ ਚਲਾਣੇ ‘ਤੇ ਦੁਖ ਦਾ ਪ੍ਰਗਟਾਵਾ ਕੀਤਾ। ਵਿਨੋਦ ਖੰਨਾ ਅੱਜ ਸਵੇਰੇ ਹੀ ਲੰਬੀ ਬੀਮਾਰੀ ਮਗਰੋਂ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਵਿਨੋਦ ਖੰਨਾ ਆਪਣੇ ਸਮੇਂ ਦੇ ਵਾਲੀਵੁਡ ਦੇ ਅਹਿਮ ਸਿਤਾਰਿਆਂ ਵਿਚੋਂ ਇਕ ਸਨ ਅਤੇ ਇਕ ਦਯਾਵਾਨ ਸਿਆਸੀ ਆਗੂ ਸਨ ਪਰੰਤੂ ਇਸ ਤੋਂ ਉਪਰ ਉਹ ਇਕ ਚੰਗੀ ਰੂਹ ਦੇ ਮਾਲਕ ਸਨ। ਭਾਰਤੀ ਸਿਨੇਮਾ ਇਕ ਅਜਿਹਾ ਕਲਾਕਾਰ ਜੋ ਆਪਣੇ ਵਖਰੇ ਅੰਦਾਜ ਲਈ ਮਸ਼ਹੂਰ ਸੀ ਨੂੰ ਹਮੇਸ਼ਾ ਯਾਦ ਰੱਖੇਗਾ, ਇਕ ਨੇਤਾ ਵਜੋਂ ਉਨਾਂ ਨੇ ਗੁਰਦਾਸਪੁਰ ਦੇ ਲੋਕਾਂ ਦੀ ਦਿਲੋਂ ਸੇਵਾ ਕੀਤੀ। ਵੜੈਚ ਨੇ ਆਪਣੇ ਅਤੇ ਪਾਰਟੀ ਵਲੋਂ ਪੀੜਿਤ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕਰਦਿਆਂ ਪ੍ਰਾਥਨਾ ਕੀਤੀ ਕਿ ਵਾਹੇਗੁਰੂ ਇਸ ਦੁਖ ਦੀ ਘੜੀ ਵਿਚ ਪੀੜਿਤ ਪਰਿਵਾਰ ਨੂੰ ਦੁਖ ਨੂੰ ਸਹਿਣ ਕਰਨ ਦੀ ਸ਼ਕਤੀ ਦੇਵੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਵੇ।
Total Responses : 189