ਚੰਡੀਗੜ੍ਹ, 27 ਅਪ੍ਰੈਲ 2017 : ਹਰਿਆਣਾ ਸਰਕਾਰ ਵੱਲੋਂ ਬੀ.ਐੱਸ. ਸੰਧੂ ਨੂੰ ਸੂਬੇ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 6 ਆਈ.ਪੀ.ਐਸ. ਅਤੇ ਇਕ ਐਚ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਹਰਿਆਣਾ ਪੁਲਿਸ ਰਿਹਾਇਸ਼ ਨਿਗਮ, ਪੰਚਕੂਲਾ ਦੇ ਪ੍ਰਬੰਧ ਨਿਦੇਸ਼ਕ ਤੇ ਚੇਅਰਮੈਨ ਬੀ.ਐਸ.ਸੰਧੂ ਨੂੰ ਹਰਿਆਣਾ ਪੁਲਿਸ ਡਾਇਰੈਕਟਰ ਜਰਨਲ ਲਗਾਇਆ ਹੈ।
ਹਰਿਆਣਾ ਪੁਲਿਸ ਡਾਇਰੈਕਟਰ ਜਰਨਲ ਡਾ. ਕੇ.ਪੀ.ਸਿੰਘ ਨੂੰ ਪੁਲਿਸ ਡਾਇਰੈਕਟਰ ਜਰਨਲ (ਜੇਲ੍ਹ) ਨਿਯੁਕਤ ਕੀਤਾ ਹੈ।
ਹੋਮ ਗਾਰਡ ਦੇ ਕਮਾਂਡੇਂਟ ਜਨਰਲ ਅਤੇ ਸਿਵਲ ਡਿਫੈਂਸ (ਐਚ) ਦੇ ਡਾਇਰੈਕਟਰ ਕੇ.ਸੇਲਵਰਾਜ ਨੂੰ ਰੇਲਵੇ ਦਾ ਪੁਲਿਸ ਡਾਇਰੈਕਟਰ ਜਰਨਲ ਅਤੇ ਓ.ਐਸ.ਡੀ. ਰੂਲ, ਪੁਲਿਸ ਮੁੱਖ ਦਫਤਰ, ਪੰਚਕੂਲਾ ਲਗਾਇਆ ਹੈ।
ਓ.ਐਸ਼ਡੀ. ਰੂਲ, ਪੁਲਿਸ ਮੁੱਖ ਦਫਤਰ, ਪੰਚਕੂਲਾ ਦੇ ਪੁਲਿਸ ਡਾਇਰੈਕਟਰ ਜਰਨਲ ਡਾ. ਰਾਜਵੰਤ ਪਾਲ ਸਿੰਘ ਨੂੰ ਹੋਮ ਗਾਰਡ ਦਾ ਕਮਾਂਡੇਂਟ ਜਰਨਲ ਅਤੇ ਸਿਵਲ ਡਿਫੇਂਸ (ਐਚ) ਦਾ ਡਾਇਰੈਕਟਰ ਨਿਯੁਕਤ ਕੀਤਾ ਹੈ।
ਭਾਰਤ ਸਰਕਾਰ ਤੋਂ ਆਏ ਤੇ ਨਿਯੁਕਤੀ ਦੀ ਉਡੀਕ ਕਰ ਰਹੇ ਪੀ.ਆਰ.ਦਿਓ ਨੂੰ ਹਰਿਆਣਾ ਪੁਲਿਸ ਰਿਹਾਇਸ਼ ਨਿਗਮ, ਪੰਚਕੂਲਾ ਦਾ ਪ੍ਰਬੰਧ ਡਾਇਰੈਕਟਰ ਲਗਾਇਆ ਹੈ।
ਏ.ਡੀ.ਜੀ.ਪੀ., ਸੀ.ਪੀ.ਟੀ. ਐਂਡ ਆਰ ਅਤੇ ਕਮਿਊਨਿਟੀ ਪੁਲਿਸਿੰਗ ਭੌਂਡਸੀ, ਦੇਸਰਾਜ ਸਿੰਘ ਨੂੰ ਸੁਨਾਰਿਆ ਕੰਪਲੈਕਸ ਦਾ ਏ.ਡੀ.ਜੀ.ਪੀ. ਨਿਯੁਕਤ ਕੀਤਾ ਹੈ।
ਰੇਲਵੇ, ਅੰਬਾਲਾ ਦੇ ਪੁਲਿਸ ਸੁਪਰਡੰਟ ਕਮਲਦੀਪ ਗੋਇਲ ਨੂੰ ਆਪਣੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਰਾਜ ਅਪਰਾਧ ਬਿਊਰੋ ਦਾ ਪੁਲਿਸ ਸੁਪਰਡੰਟ ਲਗਾਇਆ ਹੈ।