← ਪਿਛੇ ਪਰਤੋ
ਲੁਧਿਆਣਾ, 26 ਮਾਰਚ, 2017 : ਲੁਧਿਆਣਾ ਪੁਲਿਸ ਨੇ ਪੁਲਿਸ ਅਧਿਕਾਰੀ ਨੂੰ ਡਰਾ ਧਮਕਾ ਕੇ ਪੈਸੇ ਮੰਗਣ ਵਾਲੇ ਨਕਲੀ ਡੀ.ਐਸ.ਪੀ. ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਾਬੂ ਕੀਤਾ ਨੌਜਵਾਨ ਚੌਕੀ ਬੱਸ ਸਟੈਂਡ ਦੇ ਮੁਲਾਜ਼ਮਾਂ ਨੂੰ ਡੀ.ਐਸ.ਪੀ. ਦੱਸ ਕੇ ਡਰਾ ਧਮਕਾ ਕੇ ਵਸੂਲੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਨਕਲੀ ਡੀ.ਐਸ.ਪੀ. ਦੀ ਪਛਾਣ ਅਸ਼ੋਕ ਕੁਮਾਰ ਵਜੋਂ ਹੋਈ ਹੈ ਤੇ ਉਹ ਪੱਖੋਵਾਲ ਦਾ ਰਹਿਣ ਵਾਲਾ ਹੈ। ਪੁਲਿਸ ਨੇ ਨਕਲੀ ਡੀ.ਐਸ.ਪੀ. ਕੋਲੋਂ ਇੱਕ ਕਾਰ ਵੀ ਬਰਾਮਦ ਕੀਤੀ ਹੈ ਜਿਸ ਉੱਤੇ ਪੰਜਾਬ ਪੁਲਿਸ ਦਾ ਸਟਿੱਕਰ ਲੱਗੇ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਨਕਲੀ ਡੀ.ਐਸ.ਪੀ. ਦਬਕਾ ਮਾਰ ਕੇ ਚੌਕੀ ਇੰਚਾਰਜ ਕੋਲੋਂ 5100 ਰੁਪਏ ਦੀ ਮੰਗ ਕਰ ਰਿਹਾ ਸੀ। ਚਾਰ ਹਜ਼ਾਰ ਵਿੱਚ ਸੌਦਾ ਤੈਅ ਹੋ ਗਿਆ। ਇਸ ਦੌਰਾਨ ਚੌਕੀ ਕਰਮੀਆਂ ਨੂੰ ਉਸ ਉੱਤੇ ਕੁਝ ਸ਼ੱਕ ਹੋਇਆ। ਪੁਲਿਸ ਕਰਮੀਆਂ ਨੇ ਤੁਰੰਤ ਇਸ ਦੀ ਜਾਣਕਾਰੀ ਸੀਨੀਅਰ ਅਫ਼ਸਰਾਂ ਨੂੰ ਦਿੱਤੀ। ਇਸ ਤੋਂ ਬਾਅਦ ਏਡੀਸੀਪੀ ਸੁਰਿੰਦਰ ਲਾਂਬਾ ਨੇ ਮੌਕੇ ਉੱਤੇ ਪਹੁੰਚ ਕੇ ਨਕਲੀ ਡੀਐਸਪੀ ਨੂੰ ਚਾਰ ਹਜ਼ਾਰ ਰੁਪਏ ਤੇ ਮੋਬਾਈਲ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਨਕਲੀ ਡੀਐਸਪੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Total Responses : 258