ਤਿਹਰਾਨ, 26 ਮਾਰਚ, 2017 : ਅਮਰੀਕਾ ਵੱਲੋਂ ਇਜ਼ਰਾਈਲ ਦਾ ਸਮਰਥਨ ਕੀਤੇ ਜਾਣ ਦੇ ਕਾਰਨ ਈਰਾਨ ਅਮਰੀਕਾ ਦੀਆਂ 15 ਕੰਪਨੀਆਂ 'ਤੇ ਪਾਬੰਦੀ ਲਗਾਏਗਾ। ਇਹ ਫੈਸਲਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਦੋ ਦਿਨ ਪਹਿਲਾਂ ਅਮਰੀਕਾ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨਾਲ ਜੁੜੇ ਰਹਿਣ ਦੇ ਦੋਸ਼ 'ਚ ਕਈ ਕੰਪਨੀਆਂ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਸਿੰਬੋਲਿਕ ਹੀ ਹੈ ਕਿਉਂਕਿ ਸੰਬੰਧਿਤ ਕੰਪਨੀਆਂ ਈਰਾਨ ਨਾਲ ਆਪਣਾ ਕਾਰੋਬਾਰ ਨਹੀਂ ਕਰਦੀਆਂ ਹਨ। ਸੰਵਾਦ ਕਮੇਟੀ ਇਰਨਾ ਦੇ ਮੁਤਾਬਕ ਈਰਾਨ ਨੇ ਉਨ੍ਹਾਂ ਕੰਪਨੀਆਂ ਨੂੰ ਹੀ ਨਿਸ਼ਾਨੇ 'ਤੇ ਲਿਆ ਹੈ ਜੋ ਫਲਸਤੀਨੀਆਂ ਵਿਰੁੱਧ ਵਰਤੋਂ ਲਈ ਹਥਿਆਰ ਅਤੇ ਉਪਕਰਣ ਇਜ਼ਰਾਈਲ ਨੂੰ ਪ੍ਰਦਾਨ ਕਰਦੀਆਂ ਹਨ। ਉਸ ਨੇ ਕਿਹਾ, '' ਇਨ੍ਹਾਂ ਕੰਪਨੀਆਂ ਨਾਲ ਸਾਰੇ ਲੈਣ-ਦੇਣ 'ਤੇ ਰੋਕ ਲਗਾ ਦਿੱਤੀ ਹੈ, ਕੰਪਨੀਆਂ ਦੀ ਜ਼ਾਇਦਾਦ ਜ਼ਬਤ ਕੀਤੀ ਜਾਵੇਗੀ ਅਤੇ ਕੰਪਨੀਆਂ ਦੇ ਅਧਿਕਾਰੀ ਵੀਜ਼ਾ ਨਹੀਂ ਹਾਸਲ ਕਰ ਸਕਣਗੇ।'' ਬੀਤੀ ਜਨਵਰੀ 'ਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੀ ਈਰਾਨ ਅਤੇ ਅਮਰੀਕਾ ਦੇ ਵਿਚਕਾਰ ਤਣਾਅ ਵਧਿਆ ਹੋਇਆ ਹੈ।