← ਪਿਛੇ ਪਰਤੋ
ਮੁੰਬਈ, 26 ਮਾਰਚ, 2017 : ਨਾਰਕੋਟਿਸ ਕੰਟਰੋਲ ਬਿਊਰੋ ਅਤੇ ਏਅਰ ਇਨਟੈਲੀਜੇਂਟ ਯੂਨਿਟ ਦੇ ਅਧਿਕਾਰੀਆਂ ਨੇ ਇਥੇ ਮੁੰਬਈ ਅੰਤਰਾਸ਼ਟਰੀ ਹਵਾਈ ਅੱਡੇ 'ਤੇ ਦੱਖਣੀ ਅਫਰੀਕਾ ਦੀ ਨਿਵਾਸੀ ਇਕ ਮਹਿਲਾ ਨੂੰ ਨਸ਼ੀਲੇ ਪਦਾਰਥਾਂ ਦੇ ਜ਼ਖੀਰੇ ਨਾਲ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਵਾਨੇਸਾ ਡੀ ਕਾਕ ਨੂੰ ਹਵਾਈ ਅੱਡੇ 'ਤੇ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਇਥੋਪੀਅਨ ਏਅਰਵੇਜ਼ ਦੀ ਫਲਾਈਟ ਦੇ ਜ਼ਰੀਏ ਅਦਿਸ ਅਬਾਬਾ ਜਾ ਰਹੀ ਸੀ। ਉਸ ਦੇ ਸਮਾਨਾਂ ਦੀ ਜਾਂਚ ਦੌਰਾਨ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਜਿਸ ਨੂੰ ਅਧਿਕਾਰੀਆਂ ਨੇ ਆਪਣੇ ਹਿਰਾਸਤ 'ਚ ਲੈ ਲਿਆ। ਬਰਾਮਦ ਨਸ਼ੀਲੇ ਪਦਾਰਥਾਂ ਦੀ ਕੀਮਤ ਸਥਾਨਕ ਬਾਜ਼ਾਰ 'ਚ 1.47 ਕੋਰੜ ਰੁਪਏ ਦੱਸੀ ਜਾ ਰਹੀ ਹੈ। ਦੋਸ਼ੀ ਮਹਿਲਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Total Responses : 188