← ਪਿਛੇ ਪਰਤੋ
ਮੋਹਾਲੀ, 26 ਮਾਰਚ, 2017 : ਮੋਹਾਲੀ ਦੇ ਏਕਮ ਕਤਲ ਮਾਮਲੇ 'ਚ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ। ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਮਹਿਲਾ ਸੂਟਕੇਸ ਨੂੰ ਪੌੜੀਆਂ ਤੋਂ ਹੇਠਾਂ ਸੁੱਟ ਰਹੀ ਹੈ। ਇਸ ਦੇ ਨਾਲ ਹੀ ਤਸਵੀਰਾਂ 'ਚ ਉਹ ਆਟੋ ਵੀ ਨਜ਼ਰ ਆ ਰਿਹਾ ਹੈ ਜਿਸ ਦੇ ਚਾਲਕ ਦੀ ਸੂਚਨਾ 'ਤੇ ਪੁਲਿਸ ਵਾਰਦਾਤ ਵਾਲੀ ਥਾਂ 'ਤੇ ਪਹੁੰਚੀ ਸੀ ਅਤੇ ਸੂਟਕੇਸ 'ਚੋਂ ਲਾਸ਼ ਬਰਾਮਦ ਕੀਤੀ ਸੀ। ਸੀ. ਸੀ. ਟੀ. ਵੀ. ਫੁਟੇਜ 'ਚ ਕੈਦ ਹੋਈ ਔਰਤ ਮ੍ਰਿਤਕ ਏਕਮ ਢਿੱਲੋਂ ਦੀ ਪਤਨੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰਵਾ ਰਹੀ ਹੈ ਕਿ ਫੁਟੇਜ ਵਿਚ ਕੈਦ ਹੋਈ ਔਰਤ ਦੀ ਅਸਲ ਪਛਾਣ ਕਿ ਹੈ ?
Total Responses : 189